Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮਨੁੱਖੀ ਅਧਿਕਾਰ ਅਤੇ ਮਾਨਵ

ਮਨੁੱਖੀ ਅਧਿਕਾਰ ਅਤੇ ਮਾਨਵ
ਮਨੁੱਖੀ ਅਧਿਕਾਰਾਂ ਦੇ ਸੰਦਰਭ ਵਿੱਚ ਇਹ ਜਾਨਣਾ ਹੀ ਨਹੀਂ, ਪ੍ਰਵਾਨ ਕਰਨਾ ਜਰੂਰੀ ਹੈ ਕਿ ਹਰ ਮਨੁੱਖ ਪ੍ਰਾਣੀ ਜਨਮ ਤੋਂ ਹੀ ਆਜ਼ਾਦ,ਮਾਣ ਸਨਮਾਨ ਦੇ ਪਧਰ ਅਤੇ ਅਧਿਕਾਰਾਂ ਵਿੱਚ ਬਰਾਬਰ ਹਨ । ਇਨ੍ਹਾਂ ਮਨੁੱਖੀ ਅਧਿਕਾਰਾਂ ਨੂੰ ਸਹੀ ਅਰਥਾਂ ਵਿੱਚ ਮਾਨਣ ਲਈ ਮਨੁੱਖ ਨੂੰ ਜੀਉਣ ਦੇ  ਅਧਿਕਾਰ ਦੇ ਨਾਲ ਨਾਲ ,ਹਰ ਕਿਸਮ ਦੇ ਤਸ਼ੱਦਦ ਤੋਂ ਆਜ਼ਾਦੀ,ਹਰ ਕਿਸਮ ਦੀ ਗੁਲਾਮੀ ਤੋਂ ਆਜ਼ਾਦੀ,ਬੋਲਣ ਸੋਚਣ ਦੀ ਆਜ਼ਾਦੀ, ਜ਼ਮੀਰ ਦੀ ਆਜ਼ਾਦੀ, ਕਨੂੰਨੀ ਅਤੇ ਪ੍ਰਬੰਧਕੀ ਦੀ ਸਾਫ਼ ਅਤੇ ਪਾਰਦਰਸ਼ੀ ਸੁਣਵਾਈ ,ਧਾਰਮਿਕ, ਰਾਜਨੀਤਿਕ,ਅਾਰਥਿਕ,ਸਭਿਆਚਾਰਕ ਅਤੇ ਸੰਸਕਾਰਿਕ ਆਜ਼ਾਦੀ ਦਾ ਕਨੂੰਨੀ ਅਧਿਕਾਰ ਹੈ । ਅਤੇ ਇਸ ਸੱਚਾਈ ਨੂੰ ਹਰ ਹਾਲਤ ਵਿੱਚ ਸੰਵੀਧਾਨ,ਕਨੂੰਨ,ਸਮਾਜ ਅਤੇ ਰਾਜਨਿਤੀ ਨੂੰ ਸਾਫ਼ ਨੀਯਤ ਨਾਲ ਪ੍ਰਵਾਨ ਕਰਨਾ ਪਵੇਗਾ । ਮਨੁੱਖ ਸਫ਼ਰ ਕਰਦਾ ਕਰਦਾ ਇੱਕਵੀਂ ਸਦੀ ਦਾ ਕੁਝ ਹਿੱਸਾ ਗ਼ੁਜ਼ਾਰ ਚੁੱਕਾ ਹੈ ਪਰ ਅਜੇ ਤੱਕ ਉਹ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਨਹੀਂ ਹੋ ਸਕਿਆ । ਫਰਜ਼ਾਂ ਪ੍ਰਤੀ ਅਵੇਸਲੇਪਣ ਨੇ ਮਨੁੱਖ ਨੂੰ ਕਦੀ ਵੀ ਆਪਣੇ ਮਨੁੱਖੀ ਅਧਿਕਾਰਾਂ ਦਾ ਅਨੰਦ ਪ੍ਰਾਪਤ ਨਹੀਂ ਹੋਣ ਦਿਤਾ । ਹਰ ਸਾਲ ਮਨੁੱਖੀ ਅਧਿਕਾਰਾਂ ਦੇ ਨਾਂ ਤੇ ਬਹੁਤ ਸਾਰੀਆਾਂ ਸੰਸਥਾਵਾਂ ਅਤੇ ਸੰਸਾਰ ਦੇ ਬਹੁਤ ਸਾਰੇ ਦੇਸ਼ ਅਤੇ ਤਾਕਤਾਂ ,ਮਨੁੱਖੀ ਅਧਿਕਾਰ ਦਿਵਸ ਬੜੇ ਵਿਸ਼ਾਲ ਪਧਰ ਤੇ ਮਨਾਉਂਦੇ ਹਨ ਤਾਂਕਿ ਮਨੁੱਖ ਨੂੰ ਸੁਚੇਤ ਕੀਤਾ ਜਾ ਸਕੇ । ਮਨੁੱਖੀ  ਅਧਿਕਾਰਾਂ ਪ੍ਰਤੀ ਸੁਚੇਤ ਕਰਨ ਲਈ ਯਤਨਸ਼ੀਲ ਹਨ । ਪਰ ਮਨੁੱਖ ਇਸ ਗਲ ਪ੍ਰਤੀ ਸੁਚੇਤ ਨਹੀਂ ਹੋ ਸਕਿਆ ਕਿ ਮਨੁੱਖੀ ਅਧਿਕਾਰਾਂ ਦੀ ਸ਼ੁਰੂਆਤ ਕਿਥੋਂ ਕੀਤੀ ਜਾਵੇ । ਸਾਰੇ ਸੰਸਾਰ ਵਿੱਚ ਮਨੁੱਖੀ ਅਧਿਕਾਰਾਂ ਦੇ ਹਨਣ ਦੀ ਸੁਰੂਆਤ ਸਰਕਾਰੀ ਅਤੇ ਪ੍ਰਬੰਧਕੀ ਬੇਨਿਯਮੀਆ ਅਤੇ ਪੱਖਪਾਤੀ ਰਵਈਏ ਤੋਂ ਹੁੰਦੀ ਲਗਦੀ ਹੈ । ਸੱਭ ਤੋਂ ਪਹਿਲਾ ਕਦਮ ਸਰਕਾਰੀ ਨਿਯਮਾਂ ਅਤੇ ਕਨੂੰਨਾਂ ਨੂੰ ਬਿਨਾਂ ਪੱਖਪਾਤ ਲਾਗੂ ਕਰਨਾ ਜਰੂਰੀ ਹੈ ।

            ਮਨੁੱਖੀ ਅਧਿਕਾਰਾਂ ਦੀ ਆਵਾਜ਼ ਸਕਾਟਲੈਂਡ ਦੇ ਮਹਾਨ ਚਿੰਤਕ ਜੌਹਨ ਲੌਕ ਅਤੇ ਫਰਾਂਸਿਸ਼ ਹਰਸਨ ਵਰਗੇ ਚਿੰਤਕਾਂ ਨੇ ਅਮਰੀਕੀ ਅਤੇ ਫਰਾਂਸ ਦੇ ਇਨਕਲਾਬਾਂ ਦੌਰਾਨ ਮਾਨਵ ਅਧਿਕਾਰਾਂ ਦੇ ਵੱਡੀ ਪਧਰ ਤੇ ਹੋਏ ਹਨਣ ਨੇ ਮਨੁੱਖੀ ਅਧਿਕਾਰਾਂ ਦੀ ਸਿਆਸੀ ਵਰਤੋਂ ਹੋਈ । ਮਨੁੱਖੀ ਅਧਿਕਾਰਾਂ ਦਾ ਸੰਕਲਪ ਹਰ ਮਨੁੱਖ ਦੇ ਉਹਨਾਂ ਅਧਿਕਾਰਾਂ ਦੀ ਗੱਲ ਕਰਦਾ ਹੈ ਜੋ ਉਸ ਨੂੰ ਜਨਮ ਸਿਧ ਅਧਿਕਾਰ ਮਿਲੇ ਹਨ ਜੋ ਬਿਨਾਂ ਕੌਮੀਅਤ, ਕੌਮ,ਰਹਿਣ ਦੀ ਜਗ੍ਹਾ,ਇਲਾਕਾ,ਲਿੰਗ,ਰੰਗ,ਭਾਸ਼ਾ ਜਾਂ ਕਿਸੇ ਹੋਰ ਆਧਾਰ ਮਨੁੱਖ ਨੂੰ ਮਾਨਣ ਦਾ ਅਧਿਕਾਰ ਮਿਲਿਆ ਹੈ । ਸਮੁੱਚੇ ਸੰਸਾਰ ਵਿੱਚ ਬਿਨਾਂ ਪੱਖਪਾਤ ਬਰਾਬਰਤਾ ਦੇ ਨਾਮ ਤੇ ਮਨੁੱਖ ਨੂੰ ਜਨਮ ਸਿਧ ਅਧਿਕਾਰ ਮਾਨਣ ਦੀ ਚੇਤਨਾ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਮਨੁੱਖੀ ਅਧਿਕਾਰਾਂ ਦਾ ਖੇਤਰ ਨਿਜੀ,ਨਿਰਪੱਖ ਅਤੇ ਇੱਕ ਦੂਸਰੇ ਤੇ ਨਿਰਭਰ ਹੁੰਦਾ ਹੈ। ਕੁਦਰਤ ਦੇ ਨਿਯਮਾਂ ਅਨੁਸਾਰ ਹਰ ਮਨੁੱਖ ਕੁਦਰਤ ਦੇ ਹਰੇਕ ਤੱਤ ਨੂੰ ਮਾਨਣ ਦਾ ਅਧਿਕਾਰ ਰੱਖਦਾ ਹੈ ।

        ਯੂਨੀਵਰਸਲ ਮਨੁੱਖੀ ਅਧਿਕਾਰਾਂ ਦਾ ਸਿਧਾਂਤ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰਾਂ ਪ੍ਰਤੀ ਬਣੇ ਕਨੂੰਨਾਂ ਨਾਲ ਸੰਬੰਧਿਤ ਹੈ । ਮੌਜੂਦਾ ਯੂਨੀਵਰਸਲ ਮਨੁੱਖੀ ਅਧਿਕਾਰ ਡੇਕਲੇਰੇਸ਼ਨ ਨੂੰ੧੯੪੮ ਵਿੱਚ ਸਿਧਾਂਤਕ ਰੂਪ ਵਿੱਚ ਬਹੁਤ ਸਾਰੇ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰਾਂ ਕਨਵੈਂਸ਼ਨ,ਡੇਕਲੇਰੇਸ਼ਨ ਅਤੇ ਮਤਿਆਂ ਨੂੰ ਸ਼ਾਮਲ ਕਰਕੇ ਤਿਆਰ ਕੀਤਾ ਗਿਆ । ਜਿਸ ਦੇ ਬਾਵਜੂਦ ਮਨੁੱਖੀ ਅਧੀਕਾਰਾਂ ਦੀ ਅਵਹੇਲਣਾਂ ਅੰਤਰ ਰਾਸ਼ਟਰੀ ਪਧਰ ਤੇ ਵਧਦੀ ਵੇਖ ਕੇ ੧੯੯੩  ਸੰਸਾਰ ਪੱਧਰੀ ਵਿਆਂਨਾ ਕਾਨਫਰੰਸ ਹੋਈ ਜਿਸ ਵਿੱਚ ਬਹੁਤ ਮਹਤਵ ਪੂਰਨ ਫੈਸਲੇ ਲਏ ਗਏ ਜਿਹਨਾਂ ਵਿੱਚ ਸਾਰੇ ਦੇਸ਼ਾਂ ਦੀ ਜੁੰਮੇਵਾਰੀ ਲਾਈ ਗਈ ਕਿ ਹਰੇਕ ਮਨੁੱਖ ਨੂੰ ਬਗੈਰ ਸਿਆਸੀ,ਅਾਰਥਿਕ ਅਤੇ ਸਭਿਆਚਾਰਕ ਭਿੰਨ ਭੇਦ ਅਤੇ ਨਿਰਪੱਖ ਰੂਪ ਵਿੱਚ ਸਾਰੇ ਮਨੁੱਖੀ ਅਧਿਕਾਰਾਂ ਅਤੇ ਸਿਧਾਂਤਕ ਮਨੁੱਖੀ ਅਜ਼ਾਦੀ ਨੂੰ ਯਕੀਨੀ ਬਣਾਉਣ ।

02 Jan 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written and i wish all readers will read this,...............very nicely written.....................

 

" ਮਨੁੱਖੀ ਅਧਿਕਾਰ

 

ਅਤੇ  

 

ਮਾਨਵ"

02 Jan 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks

02 Jan 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

the world suffers a lot . not because of the violence of bad people but because of the silence of good people............

29 Jan 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Gurmit Sir, very well written note on an important topic...

 

You deserve kudos for this | 

29 Jan 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks sir ji
30 Jan 2015

Reply