|
 |
 |
 |
|
|
Home > Communities > Punjabi Poetry > Forum > messages |
|
|
|
|
|
ਆਜ਼ਾਦੀ ' ਦਾ ਰੋਡ--ਮੈਪ |
------ ' ਆਜ਼ਾਦੀ ' ਦਾ ਰੋਡ--ਮੈਪ -------
____________________(( --- ਸੁਖਪਾਲ ))
"ਅਸੀਂ ਆਜ਼ਾਦੀ- ਪਸੰਦ ਹਾਂ
ਆਜ਼ਾਦੀ ਦਾ ਅਰਥ ਹੈ
ਸਾਨੂੰ
ਕੁਝ ਵੀ ਕਰਨ ਦੀ ਆਜ਼ਾਦੀ
ਦੁਨੀਆਂ ਹੁਣ ਗਲੋਬਲ ਪਿੰਡ ਹੈ
ਇਸ ਵਿੱਚ ਦੋ ਤਰ੍ਹਾਂ ਦੇ ਘਰ ਹਨ
ਵੱਡਿਆਂ ਦਾ
ਤੇ ਬਾਕੀਆਂ ਦੇ
ਸਾਡਾ ਘਰ ਵੱਡਾ ਘਰ ਹੈ
ਅਸੀਂ ਵਾਰੀ ਵਾਰੀ
ਹਰ ਘਰ ਜਾਵਾਂਗੇ
ਉਸਨੂੰ ' ਆਜ਼ਾਦੀ ' ਦੇਵਾਂਗੇ
ਤੇ ਦੇਣ ਦੀ ਕੀਮਤ ਵਸੂਲਾਂਗੇ
ਜਿਹੜਾ ਘਰ
ਸਾਡੀ ਦਿੱਤੀ ' ਆਜ਼ਾਦੀ '
ਨਹੀਂ ਲੈਂਦਾ
ਉਹ ਸਾਡਾ ਵੈਰੀ ਹੈ
ਪਿੰਡ ਦੇ ਲੋਕੋ
ਸਾਂਭ ਕੇ ਰੱਖੋ
ਸਾਡੀ ਦਿੱਤੀ ਆਜ਼ਾਦੀ
ਤੇ ਆਜ਼ਾਦੀ ਦੀ ਪਰਿਭਾਸ਼ਾ "
----------------------------------
(( ਕਿਤਾਬ ' ਰਹਣੁ ਕਿਥਾਊ ਨਾਹਿ ' ਵਿੱਚੋਂ ))
|
|
15 Aug 2014
|
|
|
|
Very well bittu baai ji,,,TFS ! jio,,,
|
|
15 Aug 2014
|
|
|
|
Ha Ha Ha ! What else is American Sarpanchi all about, ਬਿੱਟੂ ਬਾਈ ਜੀ ?
ਖੁਸ਼ ਕੀਤਾ ! ਸ਼ੁਕਰੀਆ !
|
|
15 Aug 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|