Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਰ ਰਹੀ ਹੈ ਮੇਰੀ ਭਾਸ਼ਾ -ਸੁਰਜੀਤ ਪਾਤਰ
ਮਰ ਰਹੀ ਹੈ ਮੇਰੀ ਭਾਸ਼ਾ ਸ਼ਬਦ ਸ਼ਬਦ
ਮਰ ਰਹੀ ਹੈ ਮੇਰੀ ਭਾਸ਼ਾ ਵਾਕ ਵਾਕ
ਅੰਮ੍ਰਿਤ ਵੇਲਾ
ਨੂਰ ਪਹਿਰ ਦਾ
ਤੜਕਾ
ਧੰਮੀ ਵੇਲਾ
ਪਹੁ -ਫੁਟਾਲਾ
ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ
ਲਉਢਾ ਵੇਲਾ
ਡੀਗਰ ਵੇਲਾ
ਲੋਏ ਲੋਏ
ਸੂਰਜ ਖੜੇ ਖੜੇ
ਤਰਕਾਲਾਂ
ਡੂੰਘੀਆਂ ਸ਼ਾਮਾਂ
ਦੀਵਾ ਵੱਟੀ
ਖਉਪੀਆ
ਕੌੜਾ ਸੋਤਾ
ਢੱਲਦੀਆਂ ਖਿੱਤੀਆਂ
ਤਾਰੇ ਦਾ ਚੜ੍ਹਾਅ
ਚਿੜੀ ਚੂਕਦੀ ਨਾਲ ਸਾਝਰਾ,
ਸੁਵਖ਼ਤਾ,
ਸਰਘੀ ਵੇਲਾ
ਘੜੀਆਂ, ਪਹਿਰ, ਬਿੰਦ, ਪਲ, ਛਿਣ, ਨਿਮਖ
ਵਿਚਾਰੇ ਮਾਰੇ ਗਏ
ਇਕੱਲੇ ਟਾਈਮ ਹੱਥੋਂ
ਇਹ ਸ਼ਬਦ ਸਾਰੇ
ਸ਼ਾਇਦ ਇਸ ਲਈ ਕਿ
ਟਾਈਮ ਕੋਲ ਟਾਈਮ-ਪੀਸ ਸੀ
ਹਰਹਟ ਕੀ ਮਾਲਾ,
ਚੰਨੇ ਦਾ ਉਹਲਾ,
ਗਾਟੀ ਦੇ ਹੂਟੇ
ਕਾਂਜਣ, ਨਿਸਾਰ, ਔਲੂ
ਚੱਕਲੀਆਂ, ਬੂੜੇ, ਭਰ ਭਰ ਡੁੱਲ੍ਹ ਦੀਆਂ ਟਿੰਡਾਂ
ਇਹਨਾਂ ਸਭਨਾਂ ਨੇ ਤਾਂ ਰੁੜ੍ਹ ਹੀ ਜਾਣਾ ਸੀ
ਟਿਊਬ-ਵੈੱਲ ਦੀ ਧਾਰ ਵਿਚ
ਮੈਨੂੰ ਕੋਈ ਹੈਰਾਨੀ ਨਹੀਂ
ਹੈਰਾਨੀ ਤਾਂ ਇਹ ਹੈ ਕਿ
ਅੰਮੀ ਤੇ ਅੱਬਾ ਵੀ ਨਹੀਂ ਰਹੇ
ਬੀਜੀ ਤੇ ਭਾਪਾ ਜੀ ਵੀ ਤੁਰ ਗਏ
ਦਦੇਸਾਂ ਫਫੇਸਾਂ ਮਮੇਸਾਂ ਦੀ ਗੱਲ ਹੀ ਛੱਡੋ
ਕਿੰਨੇ ਰਿਸ਼ਤੇ
ਸਿਰਫ਼ ਆਂਟੀ ਤੇ ਅੰਕਲ ਨੇ ਕਰ ਦਿੱਤੇ ਹਾਲੋਂ ਬੇਹਾਲ
ਤੇ ਕੱਲ੍ਹ ਕਹਿ ਰਿਹਾ ਸੀ
ਪੰਜਾਬ ਦੇ ਵਿਹੜੇ ਵਿਚ ਇਕ ਛੋਟਾ ਜਿਹਾ ਬਾਲ
ਪਾਪਾ ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ ਫ਼ਾਲ
ਹਾਂ ਬੇਟਾ, ਆਪਣੇ ਟ੍ਰੀ ਦੇ ਸਾਰੇ ਲੀਵਜ਼ ਕਰ ਰਹੇ ਨੇ
ਫ਼ਾਲ
ਮਰ ਰਹੀ ਹੈ ਅਪਣੀ ਭਾਸ਼ਾ
ਪੱਤਾ ਪੱਤਾ ਸ਼ਬਦ ਸ਼ਬਦ
ਹੁਣ ਤਾਂ ਰੱਬ ਹੀ ਰਾਖਾ ਹੈ ਮੇਰੀ ਭਾਸ਼ਾ ਦਾ
ਰੱਬ ?
ਰੱਬ ਤਾਂ ਆਪ ਪਿਆ ਹੈ ਮਰਨਹਾਰ
ਦੌੜੀ ਜਾ ਰਹੀ ਹੈ ਉਸ ਨੂੰ ਛੱਡ ਕੇ
ਉਸ ਦੀ ਭੁੱਖੀ ਸੰਤਾਨ
ਗੌਡ ਦੀ ਪਨਾਹ ਵਿਚ
ਮਰ ਰਹੀ ਹੈ ਮੇਰੀ ਭਾਸ਼ਾ
ਮਰ ਰਹੀ ਹੈ ਬਾਈ ਗੌਡ ॥

ਲੇਖਕ:- ਸੁਰਜੀਤ ਪਾਤਰ
23 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਵਾਹ ! ਨਿਰੀ ਰੋਸ਼ਨੀ ਹੀ ਰੋਸ਼ਨੀ ! ਨਿਰਾ ਖਜ਼ਾਨਾ ਈ ਖਜ਼ਾਨਾ ! ਨਿਰੀ ਮਿਠਾਸ ਈ ਮਿਠਾਸ !

 

ਸੰਦੀਪ ਬਾਈ ਜੀ - ਸਾਡੇ ਵਰਗੇ ਮਾਂ ਬੋਲੀ ਤੋਂ ਬੇਮੁਖ ਬੱਚਿਆਂ ਲਈ ਅਜਿਹੇ ਤੋਹਫ਼ੇ ? ਸ਼ਾਬਾਸ਼, ਬੜਾ ਦਿਲ ਰਖਦੇ ਹੋ !

 

ਕੀਹ ਇਹ ਸਾਡੀ ਮਾਂ ਬੋਲੀ ਦੀ ਮੌਤ ਦੀ ਭਵਿੱਖਵਾਣੀ ਹੈ ? ਕਿ ਅੱਧ ਪਚੱਧੀ ਹੋ ਚੁਕੀ ਮੌਤ ਦੀ ਸੂਚਨਾ ਹੈ ?

ਕਿ ਪਾਤਰ ਵਰਗੇ ਸ਼ਬਦਾਂ ਦੇ ਜਾਦੂਗਰ ਦੇ ਜਾਦੂ ਦੀ ਇਕ ਨਿੱਕੀ ਜਿਹੀ ਝਲਕ ? ਕਿ ਸਾਡੀ ਕਰਨੀ ਦੇ ਫਲਸਰੂਪ ਨਿੱਕਲਣ ਵਾਲੇ ਭਿਆਨਕ ਸਿੱਟਿਆਂ ਬਾਰੇ ਸਾਨੂੰ ਵਕਤ ਰਹਿੰਦਿਆਂ ਕਿਸੇ ਬਜ਼ੁਰਗ ਦੀ ਚੇਤਾਵਨੀ ? ਕਿ ਸਾਡੇ ਮਾਂ ਬੋਲੀ ਤੋਂ ਬੇਮੁਖ ਹੋਣ ਦੀ ਸਾਂਝੀ ਨਾਲਾਇਕੀ ਲਈ, ਸਾਡੀ ਤਥਾਕਥਿਤ ਆਧੁਨਿਕਤਾ ਦੀ ਸਮੂਹਿਕ ਗੱਲ੍ਹ ਤੇ ਇਕ ਕਰਾਰੀ ਚਪੇੜ ?


ਮੈਨੂੰ ਤਾਂ ਸਾਰਾ ਕੁਝ ਈ ਦੀਹਦਾ ਜੀ ਇਸ ਕਿਰਤ ਵਿਚ |

 

ਮਾਂ ਬੋਲੀ ਦੇ ਪਿਆਸੇ ਦੀ ਪਿਆਸ ਅਤੇ ਭੁੱਖੇ ਦੀ ਭੁੱਖ ਤ੍ਰਿਪਤ ਕਰਨ ਵਾਲੀ ਰਚਨਾ ਲਈ ਧੰਨਵਾਦ ਜੀ |


23 Sep 2014

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬੇਹੱਦ ਖੂਬਸੂਰਤ ਰਚਨਾ ਮੋਤੀ ਮੋਤੀ ਚੁਣ ਕੇ ਮਾਤ ਭਾਸ਼ਾ ਦੀ ਮਾਲਾ ਹੈ---ਨਮਸਕਾਰ ਰਚੇਤਾ ਪਾਤਰ ਜੀ ਅਤੇ ਸਾਂਝ ਕਰਤਾ ਜੀ

24 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ ਬਿਲਕੁਲ ਸਹੀ ਕਿਹਾ ਤੁਸੀ ,ੲਿਹ ਰਚਨਾ ਸਾਡੇ ਲੲੀ ਚੇਤਾਵਨੀ ,ਅੱਧ ਪਚੱਧੀ ਮੌਤ ਦਾ ਅਹਿਸਾਸ, ਅੱਜ ਦੇ ਹਾਲਾਤ ਵੇਖਦੇ ਹੋੲੇ ਆੳੁਣ ਵਾਲੇ ਸਮੇਂ 'ਚ ਮਾਂ ਬੋਲੀ ਦੇ ਹਾਲਾਤਾਂ ਦੀ ਭਵਿੱਖਵਾਣੀ ਤੇ ਹੋਰ ਬਹੁਤ ਕੁਝ ਕਹਿੰਦੀ ਹੈ,
ਲ਼ਫ਼ਜ਼ਾਂ ਦੇ ਜਾਦੂਗਰ ਪਾਤਰ ਸਰ ਵਲੋਂ ਸੱਚ ਮੁੱਚ ਲਾਜਵਾਬ ਰਚਨਾ ਹੈ,

ਸਭ ਪਾਠਕਾਂ ਨੂੰ ਬੇਨਤੀ ਹੈ ਬਹੁਤ ਸਾਰੇ ਸ਼ਬਦ ਹਨ ਜਿਹੜੀ ਮੈਂ ਤੇ ਮੇਰੀ ਜੈਨਰੇਸ਼ਨ ਨੇ ਸ਼ਾੲਿਦ ਕਦੇ ਸੁਣੇ ਨਹੀਂ ਅਗਰ ਕੋਈ ਪਾਠਕ ਚਾਨਣਾਂ ਪਾ ਸਕੇ ਬਹੁਤ ਵਧੀਆ ਹੋਵੇਗਾ,

ਜਿਵੇਂ ਡੀਗਰ ਵੇਲਾ, ਚੰਨੇ ਦਾ ਉਹਲਾ,
ਗਾਟੀ ਦੇ ਹੂਟੇ
ਕਾਂਜਣ, ਨਿਸਾਰ, ਔਲੂ ,

ਸ਼ੁਕਰੀਆ।

24 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ji bilkul sade lae ih leason hai ke maar rahi kive sadi basha .....jis lae sanu sab mil ke yatan karne chaide ne...
salute to patar sahib
te special thanks to sandeep g for sharing....
24 Sep 2014

Reply