ਮਰ੍ਹਮਦਰਸ ਤੇਰੇ ਦੀ ਤਾਂਘ ਤੜਫ਼ਾਵੇ।ਰਾਤ ਰਾਤ ਭਰ ਨੀਂਦ ਨਾ ਆਵੇ।ਛੁਹ ਸਾਗਰ ਨੂੰ ਵੱਲ ਕਿਨਾਰੇ,ਪੌਣਾ ਦੇ ਬੁੱਲੇ ਠੰਡ ਨਾ ਪਾਵੇ।ਪੱਥਰ ਹੋਣ ਤੋਂ ਪਹਿਲਾਂ ਜਿਹੜਾ,ਮਨ ਕਾਹਦਾ ਜੋ ਪਿਘੱਲ ਜਾਵੇ।ਅੱਥਰ ਅੱਖ ਚੋਂ ਗਿਰ ਧਰਤੀ ਤੇ,ਬੇਕਦਰੀ ਤੁਫਾਨ ਬਣ ਜਾਵੇ।ਅੱਜੇ ਰਾਹ ਉਦਾਸ ਉਡੀਕਣ,ਬੇਦਰਦੀ ਕਦ ਫੇਰਾ ਪਾਵੇ।ਮਿਲਣ ਦਾ ਚਾਅ ਸੀ ਮਨ ਅੰਦਰਵਿਛੜਣ ਤੇ ਆਜ਼ਾਬ ਬਣ ਜਾਵੇ।ਰੋਗ ਉਤਾਰ ਵੈਦ ਝੱਟ ਦੇਵੇ,ਹਿਰਦੇ ਚੀਸ ਦਾ ਮਰ੍ਹਮ ਨਾ ਪਾਵੇ।
Nice one !!
Thanks sir ji