ਮੇਰੇ ਕੋਲ ਖਜ਼ਾਨਾ ਸੀ ਅਹਿਸਾਸਾਂ ਦਾ,ਤੇਰੇ ਲਈ ਸੀ ਹੋਰ ਅਰਥ ਅਮੀਰੀ ਦਾ।ਹੋਰਾਂ ਲਈ ਤਾਂ ਕਾਫੀ ਤੇਰੀ ਬਣਤਰ ਹੈ,ਸਾਡੇ ਲਈ ਤਾਂ ਰਸਤਾ ਹੋਰ ਫ਼ਕੀਰੀ ਦਾ।ਹਿਰਦੇ ਜਿਸਦੇ ਵੈਰਾਗ ਤੇਰੇ ਮਿਲਨੇ ਦਾ,ਫਿਕਰ ਉਨ੍ਹਾਂ ਕੀ ਏ ਮੰਜ਼ਿਲ ਅਖੀ੍ਰੀ ਦਾ।ਰਮਤਾ ਰਮਤਾ ਤੁਰਦੇ ਮਸੱਤ ਮਲੰਗ ਜਹੇ,ਪੁੱਜਦੇ ਨੇ ਜੋ ਕਰਦੇ ਫਿਕਰ ਤਕਦੀਰੀ ਦਾ।ਸੰਗ ਨਾ ਰੱਖਣ ਭਰਮ ਰਹਿਣ ਮਿੱਤਰ ਸੱਭਦੇ,ਪੱਲਾ ਲੈਂਦੇ ਪਕੜ ਜਿਹੜੇ ਤਦਭੀਰੀ ਦਾ।
ਪਾਠਕਾਂ ਅਤੇ ਪੰਜਾਬੀਇਜ਼ਮ ਦੇ ਕਵੀ ਮੈਂਬਰਾਨ ਦਾ ਬਹੁਤ ਬਹੁਤ ਸ਼ੁਕਰੀਆ ਜੀ
ਕਿਆ ਖੂਬ ਲਿਖਿਆ ਜੀ ....ਜੀਓ
Thanks.......sir.....ji