ਇੱਕ ਲੁੱਟੇ ਗਏ, ਇੱਕਨਾ ਲੁੱਟਿਆ, ਗੁਨਾਂਹਗਾਰ ਕੌਣ ਆ?
ਪਾਣੀ ਨੂੰ ਅੱਗ, ਅੱਗ ਨੂੰ ਪਾਣੀ ਅਰਥ ਕੌਣ ਦਵੇ ਬਦਲਾਅ?
ਬਿੱਫ਼ਰੇ ਪਾਣੀਆ ਨੂੰ, ਮਜ਼ਾ ਨਈਂ ਆਇਆ ਬੇੜੀ ਡੋਬਣ ਦਾ,
ਓਹਨਾਂ ਵਿੱਚੋਂ ਹਾਣਦਾ ਜਦ ਕੋਈ ਨਿਕਲਿਆ ਨਈਂ ਮਲਾਹ।
ਬੁੱਜ਼ਦਿਲੀ ਹੈ ਨਿਰਦੋਸ਼ ਪਰਿੰਦਿਆਂ ਨੂੰ ਸੀਖਾਂ ਓਹਲੇ ਡੱਕਣਾ,
ਜਦ ਤੱਕ ਸਾਹਮੇਂ ਠੋਸ ਕੋਈ ਵੀ ਰੱਖਦੇ ਨਹੀਂ ਵਜਾ।
ਵਖ਼ਤ ਆਉਣ ਤੇ ਖੁਸ਼ੀ-ਖੁਸ਼ੀ ਜੋ ਕਈਆਂ ਲਈ ਰਾਹ ਬਣਦੇ,
ਵਖ਼ਤ ਤੋਂ ਪਹਿਲਾਂ ਓਹਨਾਂ ਦਾ ਵੀ ਦਰਦ ਨਈਂ ਛੱਡਦੇ ਰਾਹ।
ਸ਼ੁਦਾਈ,ਜਨੂੰਨੀ,ਸਿਰਫ਼ਿਰੇ,ਬਾਗੀ,ਜੋ ਵੀ ਚਾਹੇ ਕਹੋ,
ਐਪਰ ਪਰਵਾਨਿਆ ਨੂੰ ਹੀ ਸਦਾ ਹੁੰਦਾ ਮਰਨ ਦਾ ਚਾਅ।
ਨਾ ਸੱਚਾਈ,ਨਾ ਨੇਕੀ,ਨਾ ਗੈਰਤ ਕੁੱਝ ਨਈਂ ਮੇਰੇ ਕੋਲ,
ਬਸ ਮੁਫ਼ਤ ਚ ਕਰਜ਼ਾ ਚਾੜੀ ਜਾਂਦੇ ਮੌਲਾ ਤੇਰੇ ਸਾਹ।
By Jassa Aujla
|