Home > Communities > Punjabi Poetry > Forum > messages
ਮੌਤ(ਗਜ਼ਲ)
"ਮੌਤ"
ਪਲ ਪਲ,ਹਰ ਪਲ ਨੇੜੇ ਹੁੰਦੇ ਜਾ ਰਹੇਂ ਹਨ ਮੌਤ ਦੇ
ਤਾਂ ਵੀ ਅਸੀ ਐਨਾ ਕਿੳੁਂ ਡਰਦੇ ਨੇ ਨਾਂ ਤੋਂ ਮੌਤ ਦੇ
ਜ਼ਿੰਦਗੀ ਕੱਚ ਵਾਂਗ ਕੱਚੀ ਤੇ ਮੌਤ ਜ਼ਿੰਦਗੀ ਤੋਂ ਪੱਕੀ
ਛੱਡ ਘਰ ਕੱਚਾ ਤੇ ਚੱਲ ਚੱਲੀੲੇ ਘਰ ਪੱਕੇ ਮੌਤ ਦੇ
ਧਰਮ,ਕਰਮ ਸਭ ਹੋੲੇ ਦੂਸ਼ਿਤ ੲਿਕ ਮੌਤ ਹੀ ਪਾਕ
ਚੱਕ ਚਿਮਟਾ ਮੈਨੂੰ ਗੀਤ ਸੁਣਾ ੲਿਸ ਸੁੱਚੀ ਮੌਤ ਦੇ
ਐ ਜ਼ਿੰਦਗੀ ਤੇਰੇ ਮੈਲੇ ਚੋਲੇ ਨਾਲੋਂ ਨੰਗੀ ਮੌਤ ਹੈ ਚੰਗੀ
ਤੇਰੇ ਝੂਠੇ ਝੰਗ ਤੋਂ ਵਧ ਮਹਿਕਣ ਵਿਹੜੇ ੲਿਸ ਮੌਤ ਦੇ
ਕੱਚੀਆਂ ਤੰਦਾਂ,ਟੁੱਟੀਆਂ ਵੰਗਾ ਭਲਾ ਕੋਣ ਸਾਂਭਕੇ ਰੱਖਦੈ
ਫਿਰ ਕੀ ਜੇ ਜ਼ਿੰਦਗੀ ਜਾਹ ਬਹਿ ਗੲੀ ਡੇਰੇ ਮੌਤ ਦੇ
ਹਰ ਰਿਸ਼ਤਾ ਹਰ ਆਹੁਦਾ ਬਣ ਹੀ ਚੁੱਕਿਆ ਹੈ ਸੌਦਾ
ਰੱਬ ਕਰਕੇ ਨਾ ਲਾੲਿਓ ਐਸੀ ਤਹੁਮਤ ਨਾਂ ਤੇ ਮੌਤ ਦੇ
ਆਣਾ,ਜਾਣਾ ਬਹੁਤ ਹੋ ਗਿਆ,ਕਹਿੰਦਾ 'ਸੋਝੀ' ਸੌਂ ਗਿਆ
ਤੇ ਕਿਤੇ ਪਾਰ ਲੰਘ ਗਿਆ ਧਰ ਪੈਰ ਸਿਰ ਤੇ ਮੌਤ ਦੇ ॥
-: ਸੰਦੀਪ 'ਸੋਝੀ'
09 Mar 2015
ਮੌਤ ਇਕ ਸ਼ਾਸ਼ਵਤ ਸੱਤ ਹੈ - ਪਹਿਲਾਂ ਇਕ ਨਿੱਗਰ ਵਿਸ਼ੇ ਦੀ ਚੋਣ, ਫਿਰ ਸੱਬਲ ਮੀਟਰ ਨਾਲ ਬੰਨ੍ਹਕੇ ਬਹੁਤ ਹੀ ਸੋਹਣੀ ਰਚਨਾ ਪੇਸ਼ ਕੀਤੀ ਹੈ ਤੁਸੀਂ, ਸੰਦੀਪ ਬਾਈ ਜੀ |
ਇਸ ਫੋਰਮ ਤੇ ਸ਼ੇਅਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵੱਸਦੇ ਰਹੋ |

Yoy may enter 30000 more characters.
10 Mar 2015
Maut sach te zindagi jhooth.bohht kmaal likheya sandeep ji.kise shayar ne keha na...
"waqt se pooch rha hai koi
zakhm kya vakya hi bhar jaatein hein
zindagi tere taaqub mein hum
itna chalte hein k mar jaate hein"
taaqub --- peecha karna

" ਗ਼ਜ਼ਲ " ਇੱਕ ਚੰਗੀ ਕੋਸ਼ਿਸ਼ ਹੈ ਵੀਰ ,,,
ਜਿਓੰਦੇ ਵੱਸਦੇ ਰਹੋ,,,
" ਗ਼ਜ਼ਲ " ਇੱਕ ਚੰਗੀ ਕੋਸ਼ਿਸ਼ ਹੈ ਵੀਰ ,,,
ਜਿਓੰਦੇ ਵੱਸਦੇ ਰਹੋ,,,
" ਗ਼ਜ਼ਲ " ਇੱਕ ਚੰਗੀ ਕੋਸ਼ਿਸ਼ ਹੈ ਵੀਰ ,,,
ਜਿਓੰਦੇ ਵੱਸਦੇ ਰਹੋ,,,
" ਗ਼ਜ਼ਲ " ਇੱਕ ਚੰਗੀ ਕੋਸ਼ਿਸ਼ ਹੈ ਵੀਰ ,,,
ਜਿਓੰਦੇ ਵੱਸਦੇ ਰਹੋ,,,
Yoy may enter 30000 more characters.
11 Mar 2015
Copyright © 2009 - punjabizm.com & kosey chanan sathh