ਅੱਜ ਮੌਤ ਮਿਲੀ ਮੈਨੂੰ ਰਸਤੇ ਚ', ਕਹਿੰਦੀ "ਕੁੜੀਏ ਤੇਰਾ ਹੀ ਮੈਂ ਇੰਤਜ਼ਾਰ ਕਰਾਂ". ਮੈਂ ਕਿਹਾ ਬੀਬਾ ਰੁਕ ਜਾ ਥੋੜੀ ਦੇਰ ਮੇਰੇ ਰਿਹੰਦੇ ਨੇ ਕੰਮ ਦੋ ਚਾਰ ਕਰਾਂ. ਹੱਸ ਕੇ ਬੋਲੀ, "ਤੇਰੇ ਕੰਮ ਇਹ ਨਹੀ ਮੁਕਣੇ, ਮੈਂ ਖੜ੍ਹੀ ਨੇ ਇਥੇ ਸੁੱਕ ਜਾਣਾ, ਪਰ ਜੋ ਧਰ੍ਮਰਾਜ਼ ਨੇ ਤੋਰੇਆ ਆ, ਓਹ ਤਾਣਾ ਬਾਣਾ ਟੁੱਟ ਜਾਣਾ. ਤੇਰੀ ਥਾ ਤੇ ਆਉਣ ਲਈ ਹੋਰ ਵੀ ਜਾਨਾਂ ਬੜੀਆਂ ਨੇ, ਹੁਣ ਧਰਤੀ ਓਤੇ ਜਾਣਾ ਹੈ ਓਹ ਸੋਚ ਦਰਵਾਜ਼ੇ ਖੜੀਆਂ ਨੇ. ਜੇ ਤੂੰ ਹੀ ਅੜ ਕੇ ਖੜੀ ਰਹੀ, ਓਹ ਜਾਨਾਂ ਕਿੱਦਾਂ ਆਉਣਗੀਆਂ, ਚੱਲ ਛੱਡ ਤੇਰੇ ਰਿਹੰਦੇ ਕੰਮ ਹੁਣ ਓਹੀ ਆ ਕੇ ਮੁਕੋਣਗੀਆਂ. ਲੈ ਮੇਰੇ ਕੰਮ ਤਾਂ ਮੇਰੇ ਨੇ, ਇਹ ਹੋਰ ਕੋਈ ਕਿਵੇਂ ਕਰ ਸਕਦਾ, ਨਾ ਮੇਰੀ ਥਾ ਤੇ ਬੀਬਾ ਜੀ ਭਲਾ ਹੋਰ ਕੋਈ ਨੀ ਮਰ ਸਕਦਾ,. ਓਹ ਬੋਲੀ ਮਥੇ ਹਥ ਧਰ ਕੇ, "ਕਈਆਂ ਕੋਲੇ ਜਾ ਕੇ ਤੇਰੇ ਕੋਲ ਆਈ ਸੀ, ਸੋਚਿਆ ਤੂੰ ਕੱਲੀ ਕੇਹਰੀ ਏ, ਤਾਂ ਹੀ ਤੇਨੂੰ ਚੁੱਕਣ ਆਈ ਸੀ, ਲਗਦਾ ਇਸ ਰੰਗਲੀ ਦੁਨਿਆ ਤੋਂ ਕੋਈ ਜਾਣਾ ਹੀ ਨਹੀ ਚੁਹਂਦਾ ਹੈ, ਚਾਹੇ ਕਿੰਨਾ ਹੀ ਦੁਖੀ ਹੋਵੇ ਪਰ ਜੀਣਾ ਹਰ ਕੋਈ ਚੁਹਂਦਾ ਹੈ. ਫਿਰ ਉਚੀ ਉਚੀ ਹੱਸੀ ਓਹ ਤਾਂ ਅਖ ਮੇਰੀ ਵੀ ਖੁੱਲ ਗਈ, ਇਹ ਆਇਆ ਮੈਨੂੰ ਸੁਪਨਾ ਸੀ ਸ਼ਾਇਦ ਮੈਂ ਦਸਣਾ ਭੁੱਲ ਗਈ :)
|