Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮੌਤ
ਮੌਤ
ਆਉਂਦੀ ਹੈ
ਪ੍ਰਾਣ ਲੈ ਜਾਦੀ ਹੈ
ਰੁਦਨ ਮਾਤਮ ਯਾਦਾਂ
ਤੇ ਖਾਲੀਪਨ ਪਿੱਛੇ ਛੱਡ
ਅੱਗੇ ਤੁਰ ਜਾਂਦੀ ਹੈ ।

ਕਿਸੇ ਜਾਂਦੀ
ਮੌਤ ਨੂੰ ਰੋਕਾਂ
ਬਿਠਾਵਾਂ ਤੇ ਪੁੱਛਾਂ
ਕੀ ਕੋੲੀ ਤੇਰਾ ਧਰਮ ਹੈ ਤੇਰਾ ?
ਤੂੰ ਕਿਵੇਂ ਆਉਂਦੀ ਹੈ ?
ਤੂੰ ਕਦੋਂ ਆਉਂਦੀ ਹੈ ?
ਜ਼ਿੰਦਗੀ ਨਾਲ ਕੀਤਾ ਕਿਹੜਾ
ਕੌਲ ਨਿਭਾੳੁਂਦੀ ੲੇ ।

ਜਾਂ ਮੌਤ ਦੇ ਘਰ ਜਾਵਾਂ
ਤੇ ਵੇਖਾਂ ਕੀ ਉਸ ਘਰ ਵੀ
ਕਿਸੇ ਮ੍ਰਿਤ ਦੇ ਘਰ ਵਾਂਗ ਹੀ
ਵੇਦਨਾਂ ਦੀਆਂ ਚੁਗਾਠਾਂ
ਧੁਖਦੀਆਂ ਨੇ
ਜਾਂ ਨਵੇਂ ਮਹਿਮਾਨ ਦੇ ਆਉਣ ਤੇ
ਢੋਲ ਵੱਜਦੇ ਨੇ ।

ਮੈਨੂੰ ੲਿਹ ਮੌਤ ਦਾ
ਅਪਣਾ ਫੈਲਾੲਿਆ ਵਹਿਮ ਲੱਗਦਾ ਹੈ
ਕਿ ਮੌਤ ਮੰਜ਼ਿਲ ਹੈ
ਕਿ ੲਿਕ ਵਾਰ ਮਰਨ ਤੋਂ ਬਾਅਦ
ਮੁੜ ਨਹੀਂ ਮਰਦੇ
ੲਿਕ ਵਾਰ ਮੌਤ ਦੀ ਲੀਕ
ਲੰਘ ਜਾਓ ਤੇ ਫਿਰ ਤੁਸੀ ਆਜ਼ਾਦ
ਨਾ ਕਿਸੇ ਮੋਤ ਦਾ ਡਰ
ਤੇ ਨਾਂ ਜ਼ਿੰਦਗੀ ਦਾ ।

ਰੂਹ ਦੇ ੲਿਸ
ਖ਼ਾਕੀ ਜਾਮੇਂ ਨੂੰ
ਖ਼ਾਕੀ 'ਚ ਮਿਲਾ ਕੇ
ਮੌਤ ਸੋਚਦੀ ਹੈ ਉਹ ਜਿੱਤ ਗੲੀ
ਪਰ ੳੁਹ ੲਿਹ ਭੁੱਲ ਗੲੀ
ਰੂਹਾਂ ਨੂੰ ੳੁਸ ਅਨੰਤ ਨਾਲੋਂ
ਅਲਗ ਕਰਨ ਦੀ
ਖ਼ਤਮ ਕਰਨ ਦੀ
ਔਕਾਤ
ਹਾਲੇ ਮੌਤ ਦੀ ਨਹੀਂ ਹੋੲੀ ।

ਮੈਂ ਮੌਤ
ਮੌਤ ਤੋਂ ਬੇਮੌਤ
ਨਾਮ ਤੋਂ ਬੇਨਾਮ
ਹੁੰਦੀ ਵੀ ਵੇਖੀ
ਜੇ ਮੌਤ ਕਿਸੇ
ਨਿਰਭਵ ਸ਼ਖਸ ਦੀ ਹੋਵੇ
ਸੱਚ ਲਈ ਹੋਵੇ
ਉਹ ਮੌਤ ,ਮੌਤ ਨਹੀਂ ਹੁੰਦੀ
ਸ਼ਹਾਦਤ ਹੁੰਦੀ ਹੈ
ਉਥੇ ਮੌਤ ਹਰਦੀ ਹੈ
ਉਹ ਮਰਕੇ ਵੀ ਜਿੳੁਂਦੇ ਨੇ ।

ਤੇ ੲਿਹ
ਠਗਣੀ ਮੌਤ
ੳੁਦੋਂ ਮੰਜ਼ਿਲ ਹੋ ਜਾਂਦੀ ਹੈ
ਜਦੋਂ ਕੋਈ ਪਾਕ ਰੂਹ
ਸਰੀਰ ਦੇ ਪਿੰਜਰੇ ਤੋਂ ਨਿੱਕਲ
ਅਟਲ ਸੱਚ ਵਿਚ ਘੁਲ ਜਾਵੇ
ਤੇ ਕਿਸੇ
ਦਾਗੀ ਰੂਹ ਲੲੀ
ਉਸ ਮੰਜ਼ਿਲ ਵਲ ਜਾਂਦੀ
ੲਿਕ ਨਿੱਕੀ ਜਿਹੀ ਪੈੜ
ਹੋ ਜਾਂਦੀ ਹੈ ॥
03 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 


 

sandeep g bahut jada doonge khyaal likh chade tusi.....tareef layak shabad te pehle v ni c hunde mere kol......par hun v kuch aaya dil ch likhan lagi aa....bhul chukk maaf kario....

 



 

ਹੁਣ ਕਿਥੇ ਬਹਿ ਕੇ ਸੋਚਾਂ ਤੇਰੇ ਡੂੰਘੇ ਖਿਆਲਾ ਨੂੰ.....
ਇਹ ਖਿਆਲ ਵੀ ਮੈਨੂ ਮੌਤ ਵਾਂਗ ਭਰਮ ਪਾਈ ਜਾਂਦੇ ਨੇ .....
ਤੇਰੇ ਲਿਖੇ ਸ਼ਬਦਾ ਨੂੰ ਸੋਚਾ , ਜਾਂ ਸੋਚਾਂ ਓਹਨਾ ਸਵਾਲਾਂ ਨੂੰ .....
ਜੋ ਤੇਰੇ ਹੀ ਦਿਲ ਚ ਤੈਨੂ ਮੁੜ ਮੁੜ ਸਤਾਈ ਜਾਂਦੇ ਨੇ .......
'ਸੋਝੀ ' ਤੂੰ ਆਪ ਹੀ ਪੂਛ ਲੇਂਦਾ , ਫੇਰ ਆਪ ਹੀ ਜਵਾਬ ਵੀ ਦੇ ਦੇਂਦਾ.....
'ਨਵੀ' ਸਿਖ ਰਹੀ ਤੇਰੇ ਤੋ ਬਹੁਤ ਕੁਛ , ਆ ਜਉ ਜਾਚ ਥੋੜੇ ਕੁ ਸਾਲਾ ਨੂੰ .....
ਇੰਝ ਦਿਲ ਕਰਦਾ ਇਸ ਦੁਨਿਆ ਤੋ ਪਰੇ ਕਿਤੇ....
ਮੌਤ ਦੇ ਗੱਲ ਲੱਗ ਕੇ ਸੋਚ ਲਵਾ , ਤੇਰੇ ਦੋਹਰੇ ਭਰਮ ਪਾਉਂਦੇ 
ਇਹਨਾ ਡੂੰਘੇ ਖਿਆਲਾ ਨੂੰ......
ਵਲੋਂ - ਨਵੀ 

ਹੁਣ ਕਿਥੇ ਬਹਿ ਕੇ ਸੋਚਾਂ ਤੇਰੇ ਡੂੰਘੇ ਖਿਆਲਾ ਨੂੰ.....


ਇਹ ਖਿਆਲ ਵੀ ਮੈਨੂ ਮੌਤ ਵਾਂਗ ਭਰਮ ਪਾਈ ਜਾਂਦੇ ਨੇ .....


ਤੇਰੇ ਲਿਖੇ ਸ਼ਬਦਾ ਨੂੰ ਸੋਚਾ , ਜਾਂ ਸੋਚਾਂ ਓਹਨਾ ਸਵਾਲਾਂ ਨੂੰ .....


ਜੋ ਤੇਰੇ ਹੀ ਦਿਲ ਚ ਤੈਨੂ ਮੁੜ ਮੁੜ ਸਤਾਈ ਜਾਂਦੇ ਨੇ .......


'ਸੋਝੀ ' ਤੂੰ ਆਪ ਹੀ ਪੂਛ ਲੇਂਦਾ , ਫੇਰ ਆਪ ਹੀ ਜਵਾਬ ਵੀ ਦੇ ਦੇਂਦਾ.....


'ਨਵੀ' ਸਿਖ ਰਹੀ ਤੇਰੇ ਤੋ ਬਹੁਤ ਕੁਛ , ਆ ਜਉ ਜਾਚ ਥੋੜੇ ਕੁ ਸਾਲਾ ਨੂੰ .....


ਇੰਝ ਦਿਲ ਕਰਦਾ ਇਸ ਦੁਨਿਆ ਤੋ ਪਰੇ ਕਿਤੇ....


ਮੌਤ ਦੇ ਗੱਲ ਲੱਗ ਕੇ ਸੋਚ ਲਵਾ , ਤੇਰੇ ਦੋਹਰੇ ਭਰਮ ਪਾਉਂਦੇ 


ਇਹਨਾ ਡੂੰਘੇ ਖਿਆਲਾ ਨੂੰ......


ਵਲੋਂ - ਨਵੀ 


 


"Hun kithe beh ke socha tere ehna doonge khyaal nu....


eh khyaal v menu maut wang bharam payi jande ne....


tere likhe shabada nu socha , ya socha ohna sawaala nu...


jo tere hi dil ch tenu mud mud sataayi jande ne.....


'sojhi' tu aap hi pooch lenda , fer aap hi jawaab v de dinda....


'Navi' sikh rahi tere to bahuta kuch , aa ju jaach thode ku saala nu...


injh dil krda es duniya to pare kite,


maut de gal lag soch lawa, tere dohre bharam paunde


ehna doongya khyaala nu........


By- Navi..

 



plz....pehle hi maafi di hakkdar aa....je kuch galat likh dita howe.....


rabb rakha

04 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaout khoob sandeep barhe hi bhavuuk mude nu is tara pesh kita jive mot nu hi kaxhere which khara lia tusi
04 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks a lot
Sanjeev bai g te Navi g...ਕਿਰਤ ਨੂੰ ਮਾਣ ਦੇਣ ਲਈ ਬਹੁਤ -੨ ਸ਼ੁਕਰੀਆ..
04 Aug 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
An aged head on so young shoulders ?

Exceptionally serious subject handled with ease and elan...

Jiunde Raho Sandeep ji....

God Bless !
04 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ-੨ ਸ਼ੁਕਰੀਆ ਜਗਜੀਤ ਸਰ । ਸਰ ਤੁਹਾਡੀਆਂ ਦੁਆਵਾਂ ਤੇ
ਮਾਰਗਦਰਸ਼ਨ ਸਦਕਾ ਹੋਲੀ -੨ ਅੱਗੇ ਵਧ ਰਹੇ ਹਾਂ.…
ਹੌਸਲਾ ਅਫਜ਼ਾਈ ਲਈ ਬਹੁਤ-੨ ਸ਼ੁਕਰੀਆ।
05 Aug 2014

Reply