ਖਾਕ ਦੇ ਬਣਨ ਲਈ ਕੁਝ ਤਾਂ ਜਲਿਆ ਹੋਵੇਗਾ।ਖਸਮ ਦੇ ਮਿਲਣ ਲਈ ਕੋਈ ਤੜਫਿਆ ਹੋਵੇਗਾ।ਕਿਸੇ ਦੇ ਜਲੇ ਬਗੈਰ ਰਾਖ ਹੋਇਆ ਨਹੀਂ ਜਾਂਦਾ,ਪਿਆਸ ਤੋਂ ਬਗੈਰ ਕਦ ਕੋਈ ਭੱਟਕਿਆ ਹੋਵੇਗਾ।ਜ਼ਿੰਦਗੀ ਵਿੱਚ ਮੌਤ ਹੈ ਸਫ਼ਰ ਫਿਰ ਜ਼ਿੰਦਗੀ ਦਾ,ਕੋਈ ਆਸਮਾਨ ਇਸ ਲਈ ਤਿੜਕਿਆ ਹੋਵੇਗਾ।ਭਰਪੂਰ ਹੋਣ ਲਈ ਤਾਂ ਪੈਮਾਨੇ ਖਾਲੀ ਜਰੂਰੀ ਨੇ,ਕਸ਼ਿਸ਼ ਵੇਖ ਹਿਰਦੇ ਖੁਦ ਉਹ ਟਿਕਿਆ ਹੋਵੇਗਾ।ਵਜ਼ੂਦ ਦੀ ਭਾਲ ਲਈ ਅਸਮਾਨ ਨੂੰ ਆਂਚਲ ਬਣਾ,ਅਦਬ ਵਿੱਚ ਜਦ ਕਦੇ ਸਿਰ ਝੁੱਕ ਗਿਆ ਹੋਵੇਗਾ।ਦਾਸਤਾਂ ਅਲੱਗ ਸੱਭ ਦੀ ਮੰਜ਼ਿਲ ਪਾ ਲਈ ਜਿਸਨੇ,ਚਿਹਰੇ ਤੇ ਨੂਰ ,ਅੱਖੋਂ ਅੱਥਰ ਕਿਰ ਰਿਹਾ ਹੋਵੇਗਾ।,
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ