ਮੌਤ ਜਿੰਦਗੀ ਖੇਡ ਅਨੋਖੀ ਤਾਂਹੀ ਸਾਖੀ ਰੂਹ ਬਣੀ।
ਮੇਰੀ ਸੁਰਤ ਰਹੇ ਆਕਾਸ਼ ਕਿਉਂ ਨਾ ਸੀਰਤ ਬਣੀ।
ਸਨਮੁੱਖ ਦੇਖ ਅਕਾਲ ਖੜਾ ਬਣ ਮੂਰਤ ਉਹ ਘੁੰਮੇ,
ਸਵਾਸਾਂ ਸੰਗ ਮਿਲਾਪ ਸ਼ਬਦ,ਸੁਰਤ ਲਾੜੀ ਬਣੀ।
ਜਾਗਤ ਜੋਤ ਸੰਭਾਵਨਾ ਸਿਰਫ ਜਿਉਂਦੀ ਰੂਹ ਲਈ,
ਅਨੰਤ ਦੀ ਦੂਰੀ ਵੇਖ,ਅਜੇ ਤਾਂਘ ਮਿਲਾਪ ਰੱਬ ਬਣੀ।
ਰਾਤ ਹਨੇਰੀ ਓੜਕੇ ਚਾਦਰ ਸੁਰਤ ਸੁਫਨੇ ਘੁੰਮਦੀ,
ਸੂਰਜ ਤੇਜ ਮੱਥੇ ਮੁਕੱਦਰ,ਅੰਦਰ ਦਿੱਸੇ ਪ੍ਰਕਾਸ਼ ਕਣੀ।
ਨਦੀ ਕਿਨਾਰੇ ਸੋਹਣੇ ਮੰਜਰ ਬੇੜੀ ਅੱਜੇ ਕਿਨਾਰੇ ਤੇ,,
ਪਾਰ ਕਰਨ ਦੀ ਮੌਜ ਮੇਰੇ ਲਈ ਵੇਖ ਅੜਚਣ ਬਣੀ।
ਆਸ ਭਵਿੱਖ ਨਾ ਅਤੀਤ ਦੀ ਮਨਸਾ ਵਰਤਮਾਨ ਹੈ ਪੱਲੇ,
ਖਾਹਸ਼ ਆਖਰ ਬਣੇ ਤਮੰਨ,ਬਣ ਹੰਕਾਰ ਉਸ ਹਿੱਕ ਤਣੀ।
ਗੁਰਮੀਤ ਸਿੰਘ