|
 |
 |
 |
|
|
Home > Communities > Punjabi Poetry > Forum > messages |
|
|
|
|
|
ਮਾਏ |
ਮਾਏ ਨੀਂ ਅਸਾਂ ਕੇਹੇ ਲੇਖ ਲਿਖਾਏ, ਕੇਹੇ ਲੇਖ ਲਿਖਾਏ...।
ਕਿਸਮਤਘਾੜੇ ਹੱਥਾਂ ਵਿੱਚੋਂ, ਕਿਸਮਤ ਕਿਰ-ਕਿਰ ਜਾਏ...।
ਸਾਡੀ ਸਿਰਜੀ ਰੋਟੀ ਸਾਨੂੰ,
ਭੁੱਖਿਆਂ ਆਖ ਬੁਲਾਏ...।
ਮੋਈਆਂ ਸੱਧਰਾਂ, ਜਿਉਂਦੇ ਸੁਪਨੇ
ਜਿਸਮ ਹੰਢਾਵਣ ਆਏ...।
ਸੂਰਜ ਨੂੰ ਅਸਾਂ ਟਿੱਚਰ ਕੀਤੀ ਅਪਣੇ ਜਿਸਮ ਜਲ਼ਾਏ...।
ਸਰਾਪੀਆਂ ਜੂਨਾਂ, ਬੇ-ਰੰਗ ਸੁਪਨੇ ਵਿੱਚ ਵਿਰਾਸਤ ਪਾਏ...।
ਸਮਝ ਨ੍ਹੀਂ ਆਉਂਦੀ, ਕੋਰੇ ਵਰਕੇ ਕੋਣ ਝਰੀਟਾਂ ਵਾਹੇ....।
ਹਾਲਤ ਸਾਡੀ ਜਾਏ ਨਿੱਘਰਦੀ ਕੋਣ ਪਰੀ ਮੁਸਕਾਏ...।
ਪੀੜ ਪਰੁੰਨ੍ਹੀ ਰਾਤ ਰੰਡੇਪਾ ਕੋਣ ਸੁਹਾਗਣ ਗਾਏ...।
ਸਾਡੇ 'ਚਾਨਣ' ਸਾਡੀ ਹਿੱਕੜੀ 'ਅੰਮ੍ਰਿਤ' ਪੀ ਮਰ ਜਾਏ...।
ਪਾਟੇ ਲੀੜੇ ਜਿਸਮ ਮੇਰੇ ਦਾ ਦਰਦ ਵੰਡਾਵਣ ਆਏ...।
ਹੱਡ-ਮਾਸ ਦੇ ਢਾਂਚੇ ਵਿੱਚ ਕੋਈ ਰੂਹ ਕੈਦਣ ਕੁਰਲਾਏ...।
'ਗੱਗ-ਬਾਣੀ' ਵਿੱਚ ਕਿਤੇ ਨ੍ਹੀਂ ਲਿਖਿਆ ਸੁੱਖ ਮਿਲੀਐ ਦੁੱਖ ਪਾਇ...॥
(ਸੁਰਜੀਤ ਗੱਗ-9463389628)
|
|
01 Dec 2012
|
|
|
|
Good One,,,,tfs Bittu jee
|
|
02 Dec 2012
|
|
|
|
|
khoob.......tfs......bittu ji......
|
|
03 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|