|
 |
 |
 |
|
|
Home > Communities > Punjabi Poetry > Forum > messages |
|
|
|
|
|
ਮੀਂਹ, ਪੱਤੇ ਤੇ ਫੁੱਲ |
ਮੀਂਹ, ਪੱਤੇ ਤੇ ਫੁੱਲ
ਗੁਲਾਬੀ ਕਣੀਆਂ ਜਦ ਸੀ ਵਰ੍ਹੀਆਂ ਅੰਬਰਾਂ ਦੇ ਗਾਗਰ ਗਏ ਜਿੱਦਾਂ ਡੁੱਲ੍ਹ ਵਜਦ ਚ' ਆ ਥਿਰਕੇ,ਹਿਆਤੀ ਦੇ ਕਿਣਕੇ ਹੋਏ ਸੀ ਬਾਵਰੇ ,ਮੀਂਹ,ਪੱਤੇ ਤੇ ਫੁੱਲ
ਘਾਹ ਦੇ ਤਿਣਕੇ, ਖਵਾਬਾਂ ਨੂੰ ਮਿਣਕੇ ਬੁਣ ਰਹੇ ਨੇ ਜਿੱਦਾਂ ,ਹਕ਼ੀਕ਼ਤ ਦੇ ਪੁਲ ਧੁੱਪ ਪਈ ਲੁਕਦੀ, ਬੱਦਲਾਂ ਤੋਂ ਛੁਪਦੀ ਧਰਤੀ ਦੀ ਤਪਸ਼ ਗਈ ਹੈ ਧੁਲ
ਰੰਗਾਂ ਦੇ ਸਾਗਰ, ਬੂਟਿਆਂ ਦੇ ਗਾਗਰ ਛਲਕ ਰਹੇ ਨੇ, ਅਰਸ਼ਾਂ ਵਾਲੇ ਮਟਕੇ ਕੋਈ ਮੋਤੀ ਹੈ ਤੁਪਕਾ, ਪੱਤਿਆਂ ਤੇ ਤੁਰਦਾ ਇਸ ਖਲਕਤ ਦਾ ਨਜ਼ਾਰਾ ਹੈ ਕੁਝ ਹਟਕੇ
ਬੱਦਲਾਂ ਦੀ ਚਾਨਣੀ ,ਰੁਖਾਂ ਦੀ ਛਾਨਣੀ ਪੌਣ ਇਹ ਰੁਮ੍ਕੇ ,ਚਾਂਦੀ ਗਈ ਹੈ ਵਰ੍ਹਕੇ ਕਲੀਆਂ ਚੋਂ ਉਪਜਦਾ, ਟਾਹਣੀਆਂ ਚ' ਮੌਲਦਾ ਸਿਰਜੇ ਹੈ ਜੰਨਤ ,ਸਾਜ਼ ਕੋਈ ਸੁਰੀਲਾ ਵੱਜ ਕੇ
ਕੁਕਨੂਸ ੩੦-੦੭-੨੦੧੨
|
|
30 Jul 2012
|
|
|
|
Good One KUKNUS...thnx 4 sharing here
|
|
30 Jul 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|