ਮਹਿੰਗਾਈ ਓਹਨਾਂ ਲਈ ਨਹੀਂ ਜਿਨ੍ਹਾ ਨੇਆਪਣਾ ਪੂਰਾ ਦਿਨ ਬੈਡ ਤੋਂ ਗੱਡੀ ਗੱਡੀ ਤੋਂ ਕੁਰਸੀ ਕੁਰਸੀ ਤੋਂ ਗੱਡੀ ਤੇ ਗੱਡੀ ਤੋਂ ਬੈਡ ਤੇ ਬਹਿ ਕੇ ਕੱਢ ਦੇਣਾ |
ਮਹਿੰਗਾਈ ਤਾਂ ਓਹਨਾ ਲਈ ਐ ਜਿਹਨਾਂ ਦੇ ਦਿਨ ਦੀ ਸ਼ੁਰੂਆਤ ਕਦੇ ਹੁੰਦੀ ਹੀ ਨਹੀਂ |ਜਿਨ੍ਹਾ ਨੇ ਦਿਨ ਤੇ ਰਾਤ ਇੱਕ ਟਾਟ ਜਾਂ ਬੋਰੀ ਤੇ ਈ ਗੁਜ਼ਾਰ ਦੇਣੇ ਨੇ |ਮਹਿੰਗਾਈ ਓਹਨਾਂ ਲਈ ਨਹੀਂ ਜਿਹਨਾ ਦੇ ਜ਼ਮੀਰ ਮਰ ਗਏ ਹੋਣ ਮਹਿੰਗਾਈ ਓਹਨਾ ਲਈ ਐ ਜਿਨ੍ਹਾ ਅੰਦਰ ਜਜ਼ਬਾਤ ਸੁਲਗਦੇ ਨੇ |ਚਲਾਕ ਓਹ ਲੋਕੀ ਤਾਂ ਹੋ ਹੀ ਨਹੀਂ ਸਕਦੇ ਜੇਹੜੇ ਕਿਸੇ ਨਾਲ 1000-12 ਸੋ ਦੀ ਠੱਗੀ ਮਾਰ ਲੈਣ ਚਲਾਕ ਤਾਂ ਓਹ ਨਿੱਕੀ ਕੁੜੀ ਐ ਜੋ ਦੁਕਾਨਦਾਰ ਤੋਂ ਚੋਰੀ ਮੂੰਗਫਲੀਆਂ ਦੀ ਇੱਕ ਮੁੱਠ ਭਰ ਲਵੇ |ਗੁਨਹੇਗਾਰਓਹ ਲੋਕੀਂ ਤਾਂ ਹੋ ਹੀ ਨਹੀਂ ਸਕਦੇ ਜੋ ਕਿਸੇ ਸਰਕਾਰੀ ਦਫ਼ਤਰ ਚ ਕਿਸੇ ਮੁਲਾਜ਼ਮ ਦੀ ਮੁੱਠੀ ਗਰਮ ਕਰ ਆਪਣਾ ਕੰਮ ਕਰਵਾ ਲੈਂਦੇ ਨੇ |ਗੁਨਹੇਗਾਰ ਤਾਂ ਓਹ ਬੁੜ੍ਹੀ ਮਾਂ ਹੁੰਦੀ ਐ ਜੋ ਆਪਣੇ ਇਕੋ-ਇੱਕ ਮਰ ਚੁੱਕੇ ਪੁੱਤ ਦਾ ਮੁਆਵਜ਼ਾ ਮੰਗਣ ਖਾਲੀ ਹੱਥ ਜੋੜ ਕੇ ਕਿਸੇ ਅਫ਼ਸਰ ਦੇ ਤਰਲੇ ਕੱਢਦੀ ਹੈ |ਮਹਿੰਗਾਈ ਸਭ ਲਈ ਨਹੀਂ ਹੁੰਦੀ |ਸਭ ਚਲਾਕ ਨਹੀਂ ਹੁੰਦੇ |ਹਰਜੋਤ
good very good............
sachi gal aa sir ji