|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਹਰ ਕਰੀਂ ਮੇਰੇ ਸਾਈਆ |
ਮੇਹਰ ਕਰੀਂ ਮੇਰੇ ਸਾਈਆ ਵਸਦਾ ਰਹੇ ਪੰਜਾਬ ਮੇਰਾ,
ਗਲ ਵਿੱਚ ਫਾਹਾ ਪਾਵੇ ਨਾ ਪੁੱਤ ਕਰਮਾਂ ਮਾਰੀ ਦਾ, ਦੂਰ ਰੱਖੀਂ ਪਰਛਾਵਾਂ ਸਭ ਤੋਂ ਸਦਾ ਬਿਮਾਰੀ ਦਾ, ਬੇਸ਼ੱਕ ਗੰਧਲਾ ਹੋ ਗਿਆ ਏ ਸਤਲੁਜ ਦਾ ਆਬ ਮੇਰਾ, ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ,….
ਬਖਸ਼ ਦੇਵੀਂ ਭੁੱਲ ਦਾਤਿਆ ਕੁੱਖ ਵਿੱਚ ਧੀਆਂ ਮਾਰਨ ਦੀ, ਰਲ ਮਿਲ ਕਰਾਂਗੇ ਕੋਸ਼ਿਸ ਪਿਛਲੇ ਦੋਸ਼ ਸੁਧਾਰਨ ਦੀ, ਜੁਗ ਜੁਗ ਜੀਵਣ ਜਿੳਣ ਜੋਗੀਆਂ ਇਹੋ ਖਾਬ ਮੇਰਾ ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ,….
ਤਿੜਕਣ ਲੱਗ ਪਏ ਰਿਸ਼ਤੇ ਪਹਿਲਾਂ ਵਰਗਾ ਪਿਆਰ ਨਹੀਂ, ਰੁਲਦੇ ਫਿਰਨ ਬਜੁਰਗ ਦਿਲਾਂ ਵਿੱਚ ਮੋਹ ਸਤਿਕਾਰ ਨਹੀਂ, ਜੋੜ ਦੇਵੀਂ ਮੁੜ ਤੰਦਾਂ ਮਹਿਕੇ ਫੁੱਲ ਗੁਲਾਬ ਮੇਰਾ, ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ…..,
ਭਲਾ ਹੋਵੇ ਸਰਬੱਤ ਦਾ ਇਹੋ ਅਰਜ ਗੁਜਾਰੀ ਏ, ਕਿਰਤਾਂ ਦੇ ਲੜ ਲਾਵੀਂ ਕਾਹਤੋਂ ਬੇਰੁਜਗਾਰੀ ਏ, ਧਰਮਾਂ ਖਾਤਰ ਲੜਦੇ ਕਿੳ ਬਸ ਦੇਈਂ ਜੁਆਬ ਮੇਰਾ, ਮੇਹਰ ਕਰੀਂ ਮੇਰੇ ਸਾਈਆਂ ਵਸਦਾ ਰਹੇ ਪੰਜਾਬ ਮੇਰਾ….
sidhu jasvir
|
|
26 Aug 2010
|
|
|
|
|
very nice ji ...........tfs .........likhde raho te sanjha karde raho ........khush raho ji
|
|
26 Aug 2010
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|