|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ ਲੱਭ ਜਾਵਾਂਗਾ । |
ਪੁੱਛੀਂ ਤੂੰ ਖੁਦ ਦੀ ਧੜਕਣ ਤੋਂ ਪੁੱਛੀਂ ਮੈਂ ਲੱਭ ਜਾਵਾਂਗਾ ਪੁੱਛੀ ਤੂੰ ਤੱਕ ਕੇ ਸ਼ੀਸ਼ੇ ਨੂੰ ਪੁੱਛੀਂ ਮੈਂ ਲੱਭ ਜਾਵਾਂਗਾ ।
ਪੁੱਛੀ ਨਾ ਰਸਤਾ ਜੋ ਭੀੜ ਚੋਂ ਲੰਘਦਾ ਪੁੱਛੀਂ ਤੂੰ ਤੰਗ ਰਾਹ ਟਾਂਵਾਂ ਜਾ ਪੁੱਛੀ ਮੈਂ ਲੱਭ ਜਾਵਾਂਗਾ ।
ਲਹਿਰਾਂ ਦੇ ਭਰਮ 'ਚ ਆਂਵੀ ਨਾ ਮਹਿਰਮ ਪੁੱਛੀ ਤੂੰ ਚਿੰਬੜ ਤੂਫਾਨਾਂ ਨੂੰ ਪੁੱਛੀਂ ਮੈਂ ਲੱਭ ਜਾਂਵਾਂਗਾ ।
ਚਾਨਣ ਦੇ ਸੰਗ ਨਾ ਖੜ ਕੇ ਲੱਭੀਂ ਪੁੱਛੀਂ ਹਨੇਰੇ ਨਾਲ ਲ਼ੜ ਲੜ ਪੁੱਛੀਂ ਮੈਂ ਲੱਭ ਜਾਂਵਾਂਗਾ ।
ਰੁਲ ਨਾ ਤੂੰ ਜਾਵੀਂ ਰਾਹਾਂ ਦੇ ਪੱਥਰਾਂ ਚ ਬੱਸ ਇੱਕ ਵਾਰ ਹਵਾਵਾਂ ਨੂੰ ਪੁੱਛੀਂ ਮੈਂ ਲੱਭ ਜਾਂਵਾਗਾ ।
..................ਦਿਲ ਤੇਜ
|
|
19 Dec 2012
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|