|
 |
 |
 |
|
|
Home > Communities > Punjabi Poetry > Forum > messages |
|
|
|
|
|
ਮੈਂ |
ਸੁਲਗਦੇ ਸੂਰਜਾਂ ਕੋਲੋਂ ਮੈਂ ਬਚ ਕੇ ਨਿਕਲ ਜਾਵਾਂਗੀ ਨਹੀਂ ਮੈਂ ਬਰਫ਼ ਦੀ ਟੁਕੜੀ ਕਿ ਪਲ ਵਿਚ ਪਿਘਲ ਜਾਵਾਂਗੀ
ਮੈਂ ਗੁਜ਼ਰਾਂਗੀ ਤੁਫ਼ਾਨੀ ਪੌਣ ਬਣ ਕੇ ਰਾਤ ਅੱਧੀ ਨੂੰ ਤੇ ਸੁੱਤੇ ਵਣ ਦੀ ਨੀਂਦਰ ਵਿਚ ਮੈਂ ਪਾ ਕੇ ਖ਼ਲਲ ਜਾਵਾਂਗੀ
ਤੂੰ ਮੇਰਾ ਫ਼ਿਕਰ ਨਾ ਕਰ, ਜਾਹ ਤੂੰ ਮੈਨੂੰ ਛੱਡ ਕੇ ਤੁਰ ਜਾ ਮੈਂ ਕੁਝ ਦਿਨ ਡਗਮਗਾਵਾਂਗੀ ਤੇ ਇਕ ਦਿਨ ਸੰਭਲ ਜਾਵਾਂਗੀ
ਕਿਸੇ ਵੀ ਮੋੜ ਤੇ ਮੈਨੂੰ ਕਦੇ ਤੂੰ ਪਰਖ ਕੇ ਵੇਖੀਂ ਮੈਂ ਕੋਈ ਰੁਤ ਨਹੀਂ ਜੋ ਵਕਤ ਪਾ ਕੇ ਬਦਲ ਜਾਵਾਂਗੀ
ਮੈਂ ਡਿੱਗਾਂਗੀ ਨਦੀ ਬਣ ਕੇ ਸਮੁੰਦਰ ਦੇ ਕਲਾਵੇ ਵਿੱਚ ਖ਼ੁਦਾ-ਨਾ-ਖ਼ਾਸਤਾ ਜੇ ਪਰਬਤਾਂ ਤੋਂ ਫਿਸਲ ਜਾਵਾਂਗੀ
ਸੁਖਵਿੰਦਰ ਅੰਮ੍ਰਿਤ
|
|
24 Dec 2012
|
|
|
|
Very Nycc.......tfs......
|
|
25 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|