ਹਰ ਸਵੇਰੇ !!ਆਪਣਿਆ ਦੀ ਖਾਤਿਰਆਪਣਿਆ ਕੋਲੋ ਵੱਖ ਹੁੰਦਾ ਹਾਂਮੈਂ ।ਕਿਤੇ ਠੰਢਾ ਨਾ ਪੈ ਜਾਵੇਚੁਲਹਾ ।ਭੁੱਖੇ ਹੀ ਨਾ ਰਿਹ ਜਾਣਬੱਚੇ ।ਇਸ ਲਈ ਸਵੇਰ ਤੋਂ ਸ਼ਾਮਖੇਤਾ ਦੇ ਵਿੱਚ ਕੱਖ ਹੁੰਦਾ ਹਾਂਮੈਂ ।ਕਿਤੇ ਭੁੱਲ ਨਾ ਜਾਣਸੰਸਕਾਰ ਆਪਣੇਚੱਲ ਨਾ ਪੈਣਗਲਤ ਰਾਹਵਾਂ ਤੇ ।ਇਸੇ ਲਈ ਕਈ ਕਈ ਵਾਰੀਬੱਚਿਆ ਲਈਕੋੜਾ ਅੱਕ ਹੁੰਦਾ ਹਾਂਮੈਂ ।ਸਵੇਰੇ ਦੀ ਅੱਖ ਖੁੱਲਣ ਤੋਂਪਹਿਲਾਜਾਗ ਉਠਦਾ ਹਾਂ ਮੈਂਰਾਤ ਦੇ ਸੋਂ ਜਾਣ ਮਗਰੋ ਵੀਜਾਗਦਾ ਰਹਿੰਦਾ ਹਾਂਮੈਂ .ਸੌਣ ਨਹੀ ਦਿੰਦਾਆਉਣ ਵਾਲੇ ਕੱਲ ਦਾਫ਼ਿਕਰ ।ਭਾਵੇ ਦਿਨ ਭਰ ਦੀਹੱਡ ਤੋੜਵੀ ਮਹਿਨਤ ਤੋਂ ਬਾਅਦਥੱਕ ਹੁੰਦਾਂ ਹਾਂਮੈਂ ।ਗਰੀਬੀ ਦਾ ਰੰਦਾਚੱਲਦਾ ਰਹਿੰਦਾ ਹੈਸਾਰੀ ਉਮਰਮੇਰੇ ਤਨ ਉੱਪਰ ।ਹਰ ਦਿਨਛਿਲਿਆ ਜਾਦਾਂ ਹਾਂਥੋੜਾ ਥੋੜਾ ਕਰਕੇਮੈਂ ।ਬੜੀ ਆਸਾਨੀ ਨਾਲਫ਼ੜ ਲੈਦਾਂ ਹੈਅੱਗਗਰੀਬੀ ਚ ਝੁਲਸਿਆਇਹ ਸ਼ਰੀਰ ਮੇਰਾਜਿਵੇਂ ਇਨਸਾਨ ਨਹੀਕਿਸੇ ਲਕੜੀ ਤੋਂ ਛਿਲਿਆਸੱਕ ਹੁੰਦਾ ਹਾਂਮੈਂ ।।© ਅਮਰ ਸੰਘਰ...
100% ਸੱਚ ਏ - ਜ਼ਿੰਦਗੀ ਚ ਔੜਾਂ ਤੇ ਥੋੜਾਂ ਇਨਸਾਨ ਨੂੰ ਪਾਣੀਓਂ ਪਤਲਾ ਤੇ ਕੱਖੋਂ ਹੌਲਾ ਕਰ ਦੇਂਦੀਆਂ ਨੇ | ਫਿਰ ਕੀਹ ਸੱਕ ਤੇ ਕੀਹ ਅੱਗ | TFS ਬਿੱਟੂ ਬਾਈ ਜੀ |
very well written this open poetry is,...........