ਮੈਂ ਖੁਸ਼ ਹਾਂ ਜ਼ਿੰਦਗੀ ਤੇਰੇ ਤੋਂ ਪਰ ਮੇਰਾ ਪਿਯਾਰ ਹੀ ਮੈਥੋਂ ਖੋ ਗਇਆ,
ਸੋਚਇਆ ਸੀ ਜੋ ਉਸਦੇ ਉਲਟ ਹੀ ਸਭ ਹੋ ਗਇਆ,
ਇਹਨਾ ਜ਼ਿੰਦਗੀ ਦੀਆਂ ਰਾਹਵਾਂ ਤੇ ਕੋਈ ਮਿਲ ਗਇਆ ਕੋਈ ਖੋ ਗਇਆ,
ਦਿਲ ਚਾਹੁੰਦਾ ਸੀ ਜਿਸ ਨੂੰ ਤਕਨਾ ਤਾ ਉਮਰ ਓਹ ਦੂਰ ਬਾਹਲਾ ਹੋ ਗਇਆ,
ਅੱਜ ਵੀ ਜੋ ਦਿਲ ਦੇ ਕਰੀਬ ਹੈ ਓਹ ਖਫਾ ਮੈਥੋਂ ਹੋ ਗਇਆ,
ਨਾ ਸਮਝ ਸਕਇਆ ਓਹ ਮਜਬੂਰੀਆਂ ਫਾਸਲਾ ਹੀ ਏਨਾ ਹੋ ਗਇਆ,
ਨਾ ਤੋਹਮਤਾਂ 'ਇੰਦਰ' ਇਕ ਦੂਜੇ ਤੇ ਲਾ ਜੋ ਉਸਦੀ ਰਜ਼ਾ ਸੀ ਓਹ ਹੋ ਗਇਆ,
ਮੈਂ ਖੁਸ਼ ਹਾਂ ਜ਼ਿੰਦਗੀ ਤੇਰੇ ਤੋਂ ਪਰ ਮੇਰਾ ਪਿਯਾਰ ਹੀ ਮੈਥੋਂ ਖੋ ਗਇਆ..........