Punjabi Poetry
 View Forum
 Create New Topic
  Home > Communities > Punjabi Poetry > Forum > messages
Gurbachan  Singh
Gurbachan
Posts: 6
Gender: Male
Joined: 13/Mar/2011
Location: Makhu
View All Topics by Gurbachan
View All Posts by Gurbachan
 
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ..

ਇੱਥੇ ਹਰ ਆਸ਼ਕ ਮਿਰਜ਼ਾ ਬਣਨਾ ਲੋਚਦਾ ..
ਪਰ ਸਹਿਬਾਂ ਦੀ ਥਾਂ ਹੀਰ ਬਾਰੇ ਸੋਚਦਾ ..
ਕੇਹੀ ਸੋਚ ਮਨ 'ਚ ਉਤਾਰੀ , ਉਹਨੂੰ ਆਖਦੇ ਨੇ ਮਾੜੀ
ਜੀਹਨੇ ਜਾਨ ਵੀਰਾਂ ਦੀ ਬਚਾਈ ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ..

ਇੱਥੇ ਰਿਸ਼ਤੇ ਵੀ ਪੈਸਿਆਂ 'ਚ ਤੁਲਦੇ ਨੇ ..
ਹੁਣ ਤਾਂ ਜ਼ਮੀਰ ਤੇ ਸ਼ਰੀਰ ਵੀ ਮੁਲਦੇ ਨੇ ..
ਮਾਮੇ,ਮਾਸੀ ਵੀ ਪਿਆਰ ਨੀ ਕਰਦੇ, ਭੂਆ,ਚਾਚੇ,ਤਾਏ ਸਭ ਦੇਖ ਸੜਦੇ
ਹੁਣ ਤਾਂ ਭਾਈ-ਭਾਈ ਨਾਲ ਕਰੇ ਲੜਾਈ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ..

ਇਕ ਮੰਤਰੀ ਦਾ ਜਹਾਜ਼ ਗੁੰਮਿਆ, ਸਭਨੂੰ ਹੱਥਾਂ ਪੈਰਾਂ ਦੀ ਪੈ ਗਈ ..
੮੪ ਤੇ ਗੁਜਰਾਤ 'ਚ ਇੰਨੇ ਲਾਪਤਾ, ਪਰ ਸਰਕਾਰ ਚੁੱਪ-ਚਾਪ ਬਹਿ ਗਈ ..
ਇਹ ਲੋਕਤੰਤਰ ਤੇ ਖਰੋਚ , ਜਿਹੜੀ ਸਰਕਾਰ ਦੀ ਇਹ ਸੋਚ
ਆਪਣੇ ਹੀ ਦੇਸ਼ ਲਈ ਬਣਾਈ ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ..

ਉਦੋਂ ਸਾਹਮਣੇ ਵੀ ਨੀ ਆਉਂਦੇ ਸੀ, ਨਾ ਰੌਲਾ ਹੀ ਕੋਈ ਪਾਉਂਦੇ ਸੀ ..
ਜਦ ਕਾਂਗਰਸ ਵਾਲੇ ਭਗਤ,ਰਾਜਗੁਰੂ,ਸੁਖਦੇਵ ਨੂੰ ਅੱਤਵਾਦੀ ਪੜਾਉਂਦੇ ਸੀ ..
ਹੁਣ ਸ਼ਾਇਦ ਵਿਕਰੀ ਵਧਾਉਣ ਲਈ , ਜਾਂ ਅੱਖਾਂ ਖਲਾਉਣ ਲਈ
ਹਰ ਕੋਈ ਜਾਂਦਾ ਭਗਤ ਸਿੰਘ ਦੇ ਗੀਤ ਗਾਈ ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ..

ਕਈ ਖੜੇ ਸਰਹੱਦੀ ਗੋਲੀ ਅੱਗੇ ਸੀਨਾ ਤਾਣਦੇ ..
ਪਰ ਉਹਨਾਂ ਨੂੰ ੨-੪ ਲੋਕ ਵੀ ਨਹੀਂ ਜਾਣਦੇ ..
ਕੋਈ ਟੀਵੀ ਤੇ ਵਿਆਹ ਕਰਾਕੇ , ਜਾਂ ੨ ਘੰਟੇ ਏਰਪੋਰਟ ਤੇ ਲਾਕੇ
ਮਿੰਟਾਂ ਕਰ ਜਾਂਦੇ ਨੇ ਚੜਾਈ ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ ..

ਆਪੇ ਬੰਬ ਬਣਾਉਂਦੇ ਇਹ , ਤੇ ਆਪੇ ਹੀ ਬਣਾਉਣੋਂ ਰੋਕਦੇ ..
ਆਪ ਤਾਂ ਫ਼ੌਜਾਂ ਭੇਜਦੇ , ਪਰ ਹੋਰਾਂ ਨੂੰ ਜੰਗ ਤੋਂ ਟੋਕਦੇ ..
ਖੂ਼ਨੀ ਨਦੀ ਬਣਾਉਣ ਵਾਲੇ , ਤੇ ਅੱਤਵਾਦ ਫੈਲਾਉਣ ਵਾਲੇ
ਹੁਣ "ਅਮਨ" ਦੀ ਦੇਣ ਦੁਹਾਈ ..
ਮੈਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ
"ਦੀਪ" ਨੂੰ ਤਾਂ ਹਾਲੇ ਤੱਕ ਦੁਨੀਆ ਦੀ ਸਮਝ ਹੀ ਨੀ ਆਈ

12 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਜੀ ਆਇਆਂ ਨੂੰ....
ਰਚਨਾ ਤੁਸੀਂ ਬਹੁਤ  ਸੋਹਣੀ ਸਾਂਝੀ ਕੀਤੀ ਏ...ਪਰ ਇਹ ਰਚਨਾ ਕਰੀਬ ਦਸ ਕੁ ਵੈਬਸਾਈਟਾਂ ਤੇ ਵੱਖੋ ਵੱਖਰੇ ਨਾਵਾਂ ਨਾਲ ਪਹਿਲਾਂ ਵੀ ਪੋਸਟ ਹੋ ਚੁੱਕੀ ਹੈ...ਜੇਕਰ ਤੁਹਾਡੀ ਮੌਲਿਕ ਰਚਨਾ ਹੈ ਤਾਂ ਬਹੁਤ ਬਹੁਤ ਸ਼ੁਭ ਇਸ਼ਾਵਾਂ ਅੱਗੇ ਲਿਖਦੇ ਰਹਿਣ ਲਈ...ਜੇਕਰ ਇੱਧਰੋਂ ਉੱਧਰੋਂ ਫੜ ਕੇ ਛਾਪੀ ਹੈ ਤਾਂ ਕ੍ਰਿਪਾ ਕਰਕੇ ਆਪਣੇ ਨਾਮ ਤੋਂ ਬਿਨਾ ਛਾਪੋ....ਤੁਸੀਂ ਕਿਸੇ ਦੀ ਵੀ ਰਚਨਾ ਸਾਂਝੀ ਕਰ ਸਕਦੇ ਹੋ ਇੱਥੇ ਬਸ਼ਰਤੇ ਕਿ ਲੇਖਕ ਨੂੰ ਉਸਦਾ ਬਣਦਾ ਹੱਕ ਦਿੱਤਾ ਗਿਆ ਹੋਵੇ|

ਇੱਥੇ ਪਹਿਲਾਂ ਬਹੁਤ ਵਾਰ ਇਸ ਤਰਾਂ ਹੋ ਚੁੱਕਾ ਹੈ ਇਸ ਲਈ ਮੈਂ ਆਪ ਜੀ ਦਾ ਧਿਆਨ ਇਸ ਪਾਸੇ ਦਿਵਾਉਣਾ ਚਾਹੁੰਦਾ ਹਾਂ|

 

ਉਮੀਦ ਹੈ ਕਿ ਤੁਸੀਂ ਸਹਿਯੋਗ ਦੇਵੋਗੇ |


ਧੰਨਵਾਦ ਸਹਿਤ,
ਬਲਿਹਾਰ ਸੰਧੂ

13 Mar 2011

Gurbachan  Singh
Gurbachan
Posts: 6
Gender: Male
Joined: 13/Mar/2011
Location: Makhu
View All Topics by Gurbachan
View All Posts by Gurbachan
 

veer ji poem vich mera naam nhi hai mera naam te gurbachan hai ji naale jo cheej wadiya hundi hai us nu share karn vich ki harz hai ? naale main koi self written te nhi show kita

 

@pasand karan layi shukriya ji.

13 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

gud one...........,,,,,,,,,,,,,, tfs

13 Mar 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Tusi ta self written ee bnaa tee si sir..Oh ta bai ji ne farh lai lol ! Anyways changa hunda je likhan uprant thalle shayar da naam ba-izzat likhia janda ! 

17 Mar 2011

Reply