|
eh mera geet |
ਜੋ ਹਰ ਦਿੱਨ ਚੜਦਾ ਰਹਿਣਾ ਹੈ,,ਜੋ ਹਰ ਦਿੱਨ ਚਲਦੀ ਰਹਿਣੀ ਹੈ// ਉਹ ਸੂੱਰਜ਼ ਨੇ, ਉਹ ਤਾਰੀਖ਼ ਨੇ,,...ਏਹ ਗੀਤ ਨਹੀਂ ਮੇਰੇ ਵਾਰਿਸ ਨੇ//
ਏਹ ਜਗ਼ ਜਨਣੀ ਜਹੇ ਪਾਕ ਵੀ ਨੇ, ਏਹ ਸੱਚੇ ਸੁੱਚੇ ਸਾਕ ਵੀ ਨੇ,, ਏਹ ਮੰਦਰ ਵਿੱਚ ਪਏ ਕੇਸਰ ਜਹੇ, ਏਹ ਸਿਵਿਆਂ ਵਾਲੀ ਰਾਖ਼ ਵੀ ਨੇ, ਇੱਕ ਮਾਵਾਂ ਦੀ ਗੋਦ ਚੇ ਖੇਲਣ ਪਏ,ਇੱਕ ਕਿਸਮਤ ਮਾਰੇ ਲਾਵਾਰਿਸ ਨੇ.. ਏਹ ਗੀਤ ਨਹੀਂ ਮੇਰੇ ਵਾਰਿਸ ਨੇ,ਏਹ ਗੀਤ ਨਹੀਂ ਮੇਰੇ ਵਾਰਿਸ ਨੇ..
ਕਈ ਕਿਸੇ ਦੀ ਅੱਖ ਦਾ ਨੀਰ ਬਣੇ,ਕਈ ਬੇਬਸ ਲਈ ਸ਼ਮਸ਼ੀਰ ਬਣੇ,, ਕਈ ਧੀਦੋ ਦੀ ਵੰਝਲੀ ਦੇ ਬੋਲ ਜਿਹੇ,ਕਈ ਮਿਰਜ਼ੇ ਦੇ ਟੁਟੇ ਤੀਰ ਬਣੇ,, ਕਈ ਸੋਨੇ ਜਹੇ ਪਰ ਮਿੱਟੀ ਨੇ, ਕਈ ਕੁੱਝ ਵੀ ਨਹੀਂ ਪਰ ਪਾਰਿਸ ਨੇ.. ਏਹ ਗੀਤ ਨਹੀਂ ਮੇਰੇ ਵਾਰਿਸ ਨੇ, ਏਹ ਗੀਤ ਨਹੀਂ ਮੇਰੇ ਵਾਰਿਸ ਨੇ.. **BALI JOHAL**
|
|
07 Mar 2011
|