ਪਿੰਡ…….
ਅੱਜ ਮੈਨੂੰ ਫੇਰ ਮੇਰਾ
ਪਿੰਡ ਚੇਤੇ ਆ ਗਿਆ
ਮਨ ਪ੍ਰਦੇਸੀ ਇਹ
ਭੁਲੇਖਾ ਜਿਹਾ ਖਾ ਗਿਆ
ਅੱਜ ਮੈਨੂੰ............
ਉਹ ਗਲੀਆਂ ਉਹ ਸੱਥਾਂ
ਉਹ ਬੋਹੜਾਂ ਵਾਲੀ ਛਾਂ ਨੂੰ
ਡਾਲਰਾਂ ਦੇ ਮੋਹ ਵਿੱਚੋਂ
ਲੱਭਾਂ ਕਿਵੇਂ ਮਾਂ ਨੂੰ
ਮਾਂ ਦਿਆਂ ਚੇਤਿਆਂ ਨੂੰ
ਦਿਲ ਉੱਤੇ ਲਾ ਗਿਆ
ਯਾਦ ਕਰਾਂ ਬੈਠਾ ਕੱਲਾ
ਦਾਦੀ ਦੀਆਂ ਬਾਤਾਂ ਨੂੰ
ਲੋਰੀ ਚੰਦ ਮਾਮੇ ਦੀ
ਤੇ ਚਾਨਣੀਆਂ ਰਾਤਾਂ ਨੂੰ
ਤੱਕ ਅਸਮਾਨਾਂ ਤਾਂਈ
ਹਨੇਰਾ ਜਿਹਾ ਛਾ ਗਿਆ
ਬੇਰੀਆਂ ਦੇ ਮਿੱਠੇ ਬੇਰ
ਗੰਨਿਆਂ ਦੇ ਖੇਤ ਨੂੰ
ਦੁੱਖੜੇ ਸੁਣਾਵਾਂ ਜਾ ਕੇ
ਟਿੱਬਿਆਂ ਦੀ ਰੇਤ ਨੂੰ
ਖੰਭ ਲਾ ਕੇ ਉੱਡ ਉਹ
ਵਲੈਤ ਵਾਲਾ ਚਾਅ ਗਿਆ
ਮੱਝੀਆਂ ਦਾ ਹਾਲ ਪੁੱਛਾਂ
ਟੋਭੇ ਦਿਆਂ ਪਾਣੀਆਂ ਨੂੰ
ਜਲੇਬੀਆਂ ਦਾ ਭਾਅ ਪੁੱਛਾਂ
ਮੇਲੇ ਜਾਂਦੇ ਹਾਣੀਆਂ ਨੂੰ
ਸੁਪਨੇ ਦਾ ਹਾਲ ਕਿਵੇਂ
ਅੱਖਰਾਂ 'ਚ ਆ ਗਿਆ
ਚੜਦੀ ਜਵਾਨੀ ਵਾਲਾ
ਜੋਸ਼ ਕਿੱਥੇ ਰਹਿ ਗਿਆ
ਗਿੱਲਾ ਤੇਰਾ ਇਸ਼ਕ
ਖਾਮੋਸ਼ ਕਿੱਥੇ ਰਹਿ ਗਿਆ
ਰਾਂਝੇ ਵਾਲੀ ਵੰਝਲੀ ਤੇ
ਗੀਤ ਕੋਈ ਗਾ ਗਿਆ
ਬਾਈ ਜੀ ਆਨੰਦ ਆ ਗਿਆ ਪੜਕੇ ,,,,,,,,,,,,,,,,ਬਹੁਤ ਹੀ ਪਿਆਰਾ ਤੇ ਸੋਹਣਾ ਲਿਖਿਆ ,,,ਜੀਓ,,,,
gud one veer g... tfs
bahut vadia likhiya janab...ese tra likhde raho.....rabb tuhadi kalam nu taufiq bakhshe ...
bahut sohni rachna ravi veer ji.....thanks for sharing....
so emotional !!!... thanks for sharing here
WoW.....So Nice....tfs
ਵਾਕਿਆ ਹੀ ਬਾਈ ਜੀ ..ਮੈਨੂੰ ਮੇਰਾ ਪਿੰਡ ਯਾਦ ਆ ਗਿਆ
ਸਾਰਿਆਂ ਹੀ ਸਨੇਹੀਆਂ ਦਾ ਬਹੁਤ ਬਹੁਤ ਧੰਨਵਾਦ
bai ji bai ji... nzaara aa geya parh ke.....
bahut hee sohna geet likheya...... i could sing it while i was reading....
bahut sohni composition....