Home > Communities > Punjabi Poetry > Forum > messages
ਮੇਰਾ ਵਜੂਦ
ਤੂੰ
ਸਿਲੇਬਸ ਦੀ ਨਵੀਂ ਕਿਤਾਬ ਦੇ
ਪਹਿਲੇ ਅਤੇ ਅਖੀਰਲੇ
ਵਰਕਿਆਂ ਵਾਂਗ ਹੈ
ਜਿਹਨੂੰ
ਹਰ ਕੋਈ ਪੜਦਾ ਹੈ
ਚਾਓ ਨਾਲ
ਰੀਝਾਂ ਨਾਲ
ਤੇ
ਬਹੁਤ ਕੁਝ ਯਾਦ ਰੱਖਦਾ ਹੈ
ਤੇਰੇ 'ਚੋਂ ਪੜ੍ਹਿਆ ਹੋਇਆ ...
ਮੈਂ
ਉਸ ਕਿਤਾਬ ਦੇ
ਵਿਚਲੇ ਵਰਕਿਆਂ ਵਾਂਗ ਹਾਂ ,
ਹਰ ਕੋਈ ਪੜ ਚੁੱਕਿਆ ਹੈ
ਬਹੁਤ ਕੁਝ
ਮੇਰੇ ਬਾਰੇ
ਤੇਰੇ 'ਚੋਂ ਹੀ
ਇਸੇ ਲਈ ਹੁਣ ਠੰਡਾ ਪੈ ਜਾਵੇਗਾ
ਉਹ ਚਾਓ
ਤੇ
ਉਹ ਜੋਸ਼
ਹਰ ਕਿਸੇ ਦਾ ...
ਤੈਨੂੰ ਹੰਡਾਇਆ ਜਾਏਗਾ
ਬਾਰ ਬਾਰ ਪੜ੍ਕੇ
ਕਮਜ਼ੋਰ ਤੇ ਭੱਦਾ ਪੈ ਜਾਵੇਗਾ
ਤੂੰ ,
ਜਦ ਕਿ
ਮੈਂ
ਖ਼ੂਬਸੂਰਤ ਰਵਾਂਗੀ
ਪਰ
ਤੇਰੇ ਮਰ ਜਾਣ ਤੌਂ ਬਾਅਦ
ਲੋਕ ਤੇਰੀ ਹੋਂਦ ਨੂੰ
ਯਾਦ ਰੱਖਣਗੇ
ਜਦ ਕਿ
ਮੈਨੂੰ ਯਾਦ ਰੱਖਿਆ ਜਾਏਗਾ
ਤੇਰੇ ਕਰਕੇ ਹੀ
ਕਿਉਂ ਕਿ
"ਤੂੰ ਹੀ ਮੇਰਾ ਵਜੂਦ ਸੀ "....
..ਰਾਜਵਿੰਦਰ ਕੌਰ .....
09 Aug 2012
rajwinder eh oh poem hai jisnu pad k main eh keh sakda ha k je koi poem likhni sikh reha hai ta os lyi help book da kamm karegi... es ch jo kavik muhavara hai oh bhut kmaal da hai... khoobsurat rachna lyi vadhayi hove...
09 Aug 2012
Awesome! Great job! Actually short of words to praise. :)
09 Aug 2012
main vi Harinder ji di gall nal itefaaq rakhda haan
bohat wadhia ehsaas , jo shabdan ch parone aukhe hunde ne , badi asani nal keha gya es rachna vich ......
jeonde raho
rab rakha !!!!!
main vi Harinder ji di gall nal itefaaq rakhda haan
bohat wadhia ehsaas , jo shabdan ch parone aukhe hunde ne , badi asani nal keha gya es rachna vich ......
jeonde raho
rab rakha !!!!!
Yoy may enter 30000 more characters.
09 Aug 2012
ਸੁਭਾਵਿਕ ਤੌਰ ਤੇ ਥੋਡੀ ਲਿਖੀ ਹੋਈ ਰਚਨਾ ਕਾਵਿਕ ਸਚਾਈ ਨਾਲ ਬਹੁਤ ਮੇਲ ਖਾਂਦੀ ਹੈ, ਬਹੁਤ ਵਧੀਆ ਲਿਖਿਆ ਪੇਹ੍ਲਾਂ ਨਾਲੋ ਵੀ..
09 Aug 2012
ਬਹੁਤ ਹੀ ਖੂਬਸੂਰਤ ਕਵਿਤਾ ਪੇਸ਼ ਕੀਤੀ ਹੈ ਰਾਜਵਿੰਦਰ ਜੀ ,,,ਬਹੁਤ ਹੀ meaningful !
ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ੇ ,,,ਜਿਓੰਦੇ ਵੱਸਦੇ ਰਹੋ,,,

Gr8 work Raj
Study de pehle din hi sixer...!!!
09 Aug 2012
very nice creation RAJ..and very nice topic too for writing...i realy like it..thanks for sharing...!!!
09 Aug 2012