|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਦਿਲ ਦਾ ਸੂਰਜ ਹੈ ਤੂੰ |
ਤਾਰਾ ਤਾਰਾ ਰਾਤ ਗੁਜ਼ਰ ਗਈ
ਯਾਦ ਤੇਰੀ ਦੇ ਰਾਹੀਂ
ਦੂਰ ਸੁਮੇਲੀਂ ਪਹੁ ਫੁਟਦੀ ਹੈ
ਮੇਰੇ ਅੰਬਰ ਨਾਹੀਂ
ਮੇਰੇ ਦਿਲ ਦਾ ਸੂਰਜ ਹੈ ਤੂੰ
ਧੁਪ ਬਿਗਾਨੇ ਥਾਈਂ
ਕਲ ਕਲ ਅੱਖਾਂ – ਆੜੀਂ ਵਹਿੰਦਾ
ਦਿਲ ਖੂਹਾਂ ਦਾ ਪਾਣੀ
ਵੱਟ ਵੱਟ ਗਮ ਦਾ ਖੱਬਲ ਉੱਗਿਆ
ਤਿੜ ਤਿੜ ਹੱਡਾਂ ਥਾਈਂ
ਰਾਤ ਪਹਰ ਤਕ ਅੰਦਰ ਗਿੜਿਆ
ਕੱਲਰ ਰਾਤ ਸਿੰਜਾਈ
ਸਾਵੀਂ ਰੰਗਤ ਬਣ - ਬੂਟੇ ਤੇ
ਦਿਲ ਦੇ ਬਾਗੀਂ ਸੋਕਾ
ਅੱਖਾਂ ਦੇ ਥਲ ਰੇਤ ਪਿਆਸੀ
ਲਹਿਕੇ ਪਾਣੀ ਧੋਖਾ
ਕਿਸੀ ਬਿਗਾਨੇ ਵੇਹੜੇ ਵਰ੍ਹ ਗਈ
ਤੇਰੀ ਮਿਹਰ ਨਿਗਾਹੀ
ਪੱਥਰ ਯੁਗ ਦੀ ਰਹਿੰਦ ਹੈ ਕੋਈ
ਅੱਖਰ ਅੱਖਰ ਬੇਹਾ
ਗੀਤ ਮੇਰਾ ਦਿਲ ਕੰਧ ਤੋਂ ਲੱਥੀ
ਮਾਸ ਦੀ ਛਿਲ੍ਤਰ ਜੇਹਾ
ਪਲਕਾਂ ਹੁਣ ਤਕ ਲਹੂ ਲੁਹਾਣੀਆਂ
ਬੁੱਲੀਂ ਖੂਨ ਲਲਾਈ
ਕੌੜ-ਕਸੇਲ੍ਹਾ ਫਲ ਇਸ਼ਕੇ ਦਾ
ਰੂਹ ਨੇ ਚਖ ਲਿਆ ਹੈ
ਅੰਦਰੋ-ਅੰਦਰ ਰਿਸਦਾ ਮਹੁਰਾ
ਸੀਨੇ ਰਖ ਲਿਆ ਹੈ
ਦੁਖਦੇ ਸੁਰ ਧੜਕਣ ਦੇ ਬੁੱਲੀਂ
ਪੀੜ ਕੁੜੱਤਣ ਸਾਹੀਂ
ਰਾਤਾਂ ਨੇ ਚੁਪ ਵੈਣ ਅਲਾਏ
ਯਾਦ ਤੇਰੀ ਜਦ ਆਈ
ਸਿਰ ਗਮਗੀਨ ਸਿਰਹਾਣੇ ਸੁੱਟਿਆ
ਨੈਣਾਂ ਛਹਿਬਰ ਲਾਈ
ਸੀਨੇ ਤੇ ਸਿਰ ਰਖ ਕੇ ਸੌਂ ਗਿਓਂ
ਤੂੰ ਗੈਰਾਂ ਦੀ ਬਾਹੀਂ
ਦਿਨ ਭਰ ਅੱਗ ਨਦੀ ਦਾ ਤਰਨਾ
ਰਾਤੀਂ ਅੱਖ ਝਨਾਈਂ
ਦੁੱਖਾਂ ਦੇ ਭਵ -ਸਾਗਰ ਤਰਦੇ
ਅੱਥਰੀ ਅਉਧ ਵਿਹਾਈ
ਆਪੇ ਨਾਵ ਮੇਰੇ ਜੀਵਨ ਦੀ
ਡੋਬੀ ਲੇਖ ਮਲਾਹੀਂ
ਤਨ ਦੇ ਜੇਠੀਂ ਹਾੜ ਰੇਤੀਲੇ
ਤਪਦੇ ਰੈਣ ਬਿਤਾਈ
ਹਿਜਰ ਗਮਾਂ ਦੇ ਸਾਵਣ ਆਏ
ਨੈਣਾਂ ਝੜੀ ਲਗਾਈ
ਜਿੰਦ ਦੇ ਬਾਗੀਂ ਮੋਰ ਕੁਰਲਾਏ
ਬੱਦਲ ਬੱਦਲ ਧਾਹੀਂ
|
|
06 Apr 2012
|
|
|
|
ਬਹੁਤ ਖੂਬਸੂਰਤ ਰਚਨਾ ਹੈ.......ਧਨਵਾਦ ਸਾਂਝਿਆ ਕਰਨ ਲਈ.......
|
|
07 Apr 2012
|
|
|
|
|
ਚੰਨੀ ਵੀਰ ......ਇਹ ਇੱਕ ਅਨਮੋਲ ਖਜ਼ਾਨਾ ਹੈ , ਜੋ ਤੁਸੀਂ ਸਾਡੇ ਨਾਲ ਸਾਂਝਾ ਕਰ ਲਿਆ ਤੇ ਅਸੀਂ ਭਾਗਾਂ ਵਾਲਾ ਮੇਹ੍ਸੂਸ ਕਰਦੇ ਹਾਂ .........ਇੱਕ ਸੰਪੂਰਨ ਰਚਨਾ , ਲਾਜਵਾਬ ਸ਼ਬਦ ਸੁਮੇਲ, ਬਿੰਬਾ ਤੇ ਪ੍ਰਤੀਬਿੰਬਾ ਦੀ ਵਰਤੋਂ , ਅੱਤ ਦੀ ਕਲਪਨਾ ਸ਼ੈਲੀ, ਅਰਥ ਭਰਪੂਰ ਸੰਪੂਰਨ ਰਚਨਾ ...........ਪੜਦਿਆਂ ਮੈਨੂੰ ਇੰਜ ਲੱਗਾ ਜਿਵੇਂ ਮੈਂ "ਪਾਤਰ ਸਾਹਿਬ " ਦੀ ਪਲੇਠੀ ਰਚਨਾ ਪੜ ਰਿਹਾ ਹੋਵਾਂ ..........ਲਾ-ਮਿਸਾਲ ......
ਜੋ ਵੀ ਲਿਖ ਦੇਈਏ ਘੱਟ ਨਾਪਦਾ ਏ , ਤੇਰੀ ਲੇਖਣੀ 'ਚ ਲਿਖਣ ਦਾ ਵੱਲ ਜਾਪਦਾ ਏ |

11 Apr 2012
|
|
|
|
wah charan veer g...
kya baat a .. so nice g...
|
|
11 Apr 2012
|
|
|
|
|
shukriya jass ji;you are so kind
|
|
23 Apr 2012
|
|
|
|
ਬਹੁਤ ਖੂਬ ਹਮੇਸ਼ਾਂ ਵਾਂਗ ਇੱਕ ਖੁਬਸੂਰਤ ਰਚਨਾ ਸਾਂਝਿਆਂ ਕਰਨ ਲਈ ਸ਼ੁਕਰੀਆ
|
|
23 Apr 2012
|
|
|
|
|
Ik changi rachna . . . .tfs.
|
|
25 Apr 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|