|
 |
 |
 |
|
|
Home > Communities > Punjabi Poetry > Forum > messages |
|
|
|
|
|
|
"ਮੇਰੇ ਮਾਂ ਬਾਪ ਦਾ ਪਿਆਰ" |
ਸ਼ੁਕਰਾਨਾ ਤੇਰਾ ਕਿਵੇਂ ਕਰਨ ਰੱਬਾ ਮੈਨੂ ਇੰਨੇ ਚੰਗੇ ਮਾਂ ਬਾਪ ਤੂੰ ਦਿੱਤੇ ,
ਜਿਹਨਾ ਨੇ ਨਾ ਕਾਮਯਾਬੀਆ ਚ ਵੀ ਹਮੇਸ਼ਾ ਮੈਨੂੰ ਹੌਂਸਲੇ ਦਿੱਤੇ,
ਜੇ ਹੁੰਦੇ ਨਾ ਮੇਰੀ ਜਿੰਦਗੀ ਚ ਮੈਂ ਕਦੋ ਦੀ ਮਰ ਜਾਣਾ ਸੀ ,
ਦੁਨੀਆ ਦੇ ਦਿੱਤੇ ਦੁੱਖਾਂ ਦੇ ਹੇਠਾਂ ਮੈਂ ਮਰ ਮੁੱਕ ਜਾਣਾ ਸੀ ।
ਦਿਲ ਨੂੰ ਉਮੀਦ ਨਹੀ ਜੀਣ ਦੀ
ਪਰ ਓਹਨਾ ਦੇ ਸਹਾਰੇ ਜਿਉਂਦਾ ਏ ,
ਓਹਨਾ ਬਾਰੇ ਸੋਚਕੇ ਹੀ ਦੁੱਖਾਂ ਦੇ ਜਾਮ ਪੀਂਦਾ ਏ ,
ਜੇ ਓਹ ਦੁੱਖ ਨਾ ਵੰਡਾਉਂਦੇ ਮੇਰੇ ਤਾਂ ਮੈ ਕਿਧਰ ਨੂੰ ਜਾਣਾ ਸੀ ,
ਦੁਨੀਆ ਦੇ ਦਿੱਤੇ ਦੁੱਖਾਂ ਦੇ ਹੇਠਾਂ ਮੈਂ ਮਰ ਮੁੱਕ ਜਾਣਾ ਸੀ ।
ਕੁਝ ਮੰਗਿਆ ਨਹੀ ਕਦੇ ਪਰ ਕਦੇ ਰਵਾਇਆ ਨਾ ਉਹਨਾਂ ਨੇ ,
ਜਦੋ ਠੋਕਰਾਂ ਖਾ ਡਿੱਗੇ ਰਾਹਾਂ ਚ ਤਾਂ ਸਹਾਰਾ ਦੇ ਚਲਾਇਆ ਉਹਨਾਂ ਨੇ ,
ਜੇ ਦਿੰਦੇ ਨਾ ਸਹਾਰਾ ਮੈਨੂੰ ਤਾਂ ਉਹਨਾ ਰਾਹਾ ਵਿੱਚ ਮੈਂ ਕਿੱਧਰੇ ਲੁੱਕ ਜਾਣਾ ਸੀ,
ਦੁਨੀਆ ਦੇ ਦਿੱਤੇ ਦੁੱਖਾਂ ਦੇ ਹੇਠਾਂ ਮੈਂ ਮਰ ਮੁੱਕ ਜਾਣਾ ਸੀ ।
ਹੁੰਝੂਆ ਦਾ ਨੀਰ ਇਹਨਾ ਅੱਖੀਆਂ ਚੌਂ ਵੱਗਿਆ
ਇਹਨਾ ਨੂੰ ਪੀ ਪਿਆਸ ਮਿਟਾਈ ਮੇਰੀ ਮਾਂ ਨੇ ,
ਗਲੇ ਨਾਲ ਲਾ ਮੈਨੂੰ
ਸੀਨੇ ਦੀ ਅੱਗ ਬੁਝਾਈ ਮੇਰੀ ਮਾਂ ਨੇ ,
ਜੇ ਲਾਂਦੀ ਨਾ ਸੀਨੇ ਮੈਨੂੰ ਤਾਂ ਮੈਂ ਇਸ ਅੱਗ ਚ ਰਾਖ ਬਣ ਜਾਣਾ ਸੀ ,
ਦੁਨੀਆ ਦੇ ਦਿੱਤੇ ਦੁੱਖਾਂ ਦੇ ਹੇਠਾਂ ਮੈਂ ਮਰ ਮੁੱਕ ਜਾਣਾ ਸੀ ।
ਜਦੋਂ ਮੰਮੀ ਨੇ ਮਾਰਨੀਆ ਝਿੜਕਾਂ ਤਾਂ ਪਾਪਾ ਨੇ ਚੁੱਪ ਕਰਵਾਉਣਾ,
ਚੌਰੀ ਚੌਰੀ ਲਿਜਾਕੇ ਕਿੱਧਰੇ ਬਰਗਰ ਸ਼ਰਗਰ ਖਵਾਉਣਾ,
ਜੇ ਉਹ ਨਾ ਹਸਾਉਦੇਂ ਮੈਨੂੰ ਤਾਂ ਮੈਂ ਹੱਸਣਾ ਵੀ ਭੁੱਲ ਜਾਣਾ ਸੀ ,
ਦੁਨੀਆ ਦੇ ਦਿੱਤੇ ਦੁੱਖਾਂ ਦੇ ਹੇਠਾਂ ਮੈਂ ਮਰ ਮੁੱਕ ਜਾਣਾ ਸੀ ।
ਹਮੇਸ਼ਾ ਉਹ ਵੱਸਦੇ ਰਹਿਣ ਕਰਾਂ ਇੱਕੋ ਰੱਬਾ ਅਰਦਾਸ ,
ਮੈਂ ਪਾਪੀ ਮੈਨੂੰ ਭਾਵੇਂ ਰੱਖ ਚਰਨਾਂ ਤੋ ਦੂਰ
ਉਹ ਰਹਿਣ ਤੇਰੇ ਕੁੱਝ ਖਾਸ,
"ਰਾਜਵਿੰਦਰ" ਨੂੰ ਰੱਬਾ ਇਸ ਦੁਨੀਆ ਚ ਲਿਆਉਣਾ ਨਹੀ ,
ਮੈਂ ਜੱਗ ਵਿੱਚ ਆ ਕੇ ਇਹੋ ਜਿਹਾ ਨਰਕ ਵਸਾਉਣਾ ਨਹੀ ,
ਪਰ ਮੇਰੇ ਮਾਂ ਬਾਪ ਦੇ ਪਿਆਰ ਜਿਹਾ ਸਵਰਗ ਵੀ ਕੀਤੇ ਹੋਣਾ nhi ਸਵਰਗ ਵੀ ਕੀਤੇ ਹੋਣਾ ਨਹੀ ।
|
|
15 Jan 2011
|
|
|
|
sohna likheya ji
aggo ve likhe rehna
|
|
15 Jan 2011
|
|
|
|
|
nice one... keep sharing..!1
|
|
15 Jan 2011
|
|
|
|
realy nice wording...bahut hi sohna likheya g..keep writing n keep sharing
|
|
15 Jan 2011
|
|
|
|
|
|
ਬਹੁਤ ਖੂਬ..
ਬਹੁਤ ਹੀ ਸੋਹਣਾ ਲਿਖਿਆ ਤੇ ਸ਼ਬਦਾ ਨੂੰ ਬਹੁਤ ਹੀ ਸੋਹਣਾਂ ਪਿਰੋਇਆ ਹੈ,,ਮਾਤਾ-ਪਿਤਾ ਦੇ ਪਿਆਰ ਨੂੰ ਬਾਖੂਬੀ ਦਰਸਾਇਆ ਹੈ,,ਖੁਸ਼ ਰਹੋ
ਬਹੁਤ ਖੂਬ..!!
ਬਹੁਤ ਹੀ ਸੋਹਣਾ ਲਿਖਿਆ ਤੇ ਸ਼ਬਦਾ ਨੂੰ ਬਹੁਤ ਹੀ ਸੋਹਣਾਂ ਪਿਰੋਇਆ ਹੈ,,ਮਾਤਾ-ਪਿਤਾ ਦੇ ਪਿਆਰ ਨੂੰ ਬਾਖੂਬੀ ਦਰਸਾਇਆ ਹੈ,,ਖੁਸ਼ ਰਹੋ
|
|
15 Jan 2011
|
|
|
|
very very nice ji
bahut wadhiya likhiya ha ji
isnu padh ke bhut wadhiya lagiya ji
|
|
15 Jan 2011
|
|
|
|
realy nice creation..!!
bahut hi sohna likheya rajwinder..keep sharing the good work
|
|
17 Jan 2011
|
|
|
|
bhut hi vadia g...
thnks 4 sharing.. lajwab...
|
|
17 Jan 2011
|
|
|
|
|
|
|
|
|
|
 |
 |
 |
|
|
|