Punjabi Poetry
 View Forum
 Create New Topic
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਮੇਰੇ ਮਨ ਏਕਸ ਸਿਉ ਚਿਤੁ ਲਾਇ ॥

               ਜਦ ਜੀਵ ਆਤਮਾਂ ਨੂੰ ਪ੍ਰਮਾਤਮਾਂ ਹਰੇਕ ਜ਼ਰ੍ਹੇ ਵਿੱਚ ਨਜ਼ਰ ਆਉਣ ਲਗ ਪੈਂਦਾ ਹੈ ਤਾਂ ਹਰੇਕ ਜੀਵ ਸਜਣ ਭਾਈ ਅਤੇ ਮੀਤ ਲਗਣ ਲਗ ਪੈਂਦਾ ਹੈ।ਸਾਰੀ ਕੁਦਰਤ ਅਤੇ ਹਰੇਕ ਵਿੱਧੀ ਇੱਕ ਮਾਲਕ ਆਪ ਚਲਾਉਂਦਾ ਹੈ। ਸਿ੍ਸ਼ਟੀ ਕਿੰਨੀ ਮਹਾਨ ਹੈ ਜੀਵ ਆਤਮਾਂ ਅਨੁਭਵ ਕਰਨ ਲਈ ਪ੍ਰਮਾਤਮਾਂ ਨਾਲ ਮਨੁ ਲੱਗਾ ਕੇ ਹੁਕਮ ਮੰਨਕੇ ਨਿਹਚਲ ਸਥਾਨ ਪ੍ਰਾਪਤ ਕਰ ਲੈਂਦੀ ਹੈ। ਚਿੱਤ ਲੱਗ ਜਾਣ ਨਾਲ ਜੀਵ ਆਤਮਾਂ ਦੀ ਰਹਿਣੀ ਬਹਿਣੀ ਸੱਚ, ਖਾਣਾ ਸੱਚ ਪਹਿਨਣਾ ਸੱਚ ਹੋ ਜਾਂਦੀ ਹੈ।ਪ੍ਰਮਾਤਮਾਂ ਦੀ ਟੇਕ ਜੀਵ ਨੂੰ ਸੱਚ ਕਰ ਦੇਂਦੀ ਹੈ, ਸੱਭੇ ਪ੍ਰਾਪਤੀਆਂ ਹੋ ਜਾਂਦੀਆਂ ਹਨ। ਜੀਵ ਦਾ ਜਨਮ ਸੱਚਾ ਸਬਦ ਉਚਾਰਣ ਨਾਲ ਸਫ਼ਲ ਹੋ ਜਾਂਦਾ ਹੈ। ਜੀਵ ਨੂੰ ਪ੍ਰਮਾਤਮਾਂ ਦੁਆਰਾ ਕੀਤੀ ਕਿਰਪਾ ਅਤੇ ਮੱਥੇ ਦੇ ਲੇਖਾਂ ਨਾਲ ਅਸਲ ਟਿਕਾਣਾ ਮਿਲ ਜਾਂਦਾ ਹੈ। ਮਇੱਕ ਪ੍ਰਮਾਤਮਾਂ ਬਗੈਰ ਸੱਭ ਧੰਦਾ, ਸੱਭ ਮਿਥਿਆ, ਮੋਹ ਅਤੇ ਮਾਇਆ   ਹੈ। ਜੀਵ ਨੂੰ ਲੱਖਾਂ ਖੁਸੀਆ ਪਾਤਸਾਹੀਆਂ ਪ੍ਰਾਪਤ ਹੋ ਜਾਂਦੀਆਂ ਹਨ ਜੇ ਪ੍ਰਮਾਤਮਾਂ ਦੀ ਨਜ਼ਰ ਸਵਲੀ ਹੋ ਜਾਵੇ । ਪ੍ਰਮਾਤਮਾਂ ਭੋਰਾ ਭਰ ਨਾਮ ਦੀ ਦਾਤ ਹਿਰਦੇ ਵਿੱਚ ਕੀ ਵੱਸਾਈ ਕਿ ਜੀਵ ਦਾ ਮਨ ਤਨ ਸੀਤਲ ਹੋ ਗਿਆ।ਪ੍ਰਮਾਤਮਾਂ ਜਿਸ ਜੀਵ ਦੇ ਮਸਤਕ ਉਪਰ ਪੂਰਬਲੇ ਲੇਖ ਲਿਖ ਦਿੰਦਾ ਹੈ ਆਪਣੀ ਕਿਰਪਾ ਸਦਕਾ ਆਪਣੀ ਸ਼ਰਨਾਗਿਤ ਵਿੱਚ ਲੈ ਲੈਂਦਾ ਹੈ। ਜੀਵ ਆਤਮਾਂ ਲਈ ਉਹ ਪਲ ਸਫਲ ਹਨ ਮਹੂਰਤ ਸਫਲੇ ਹਨ  ਜਿਨਾਂ ਵਿੱਚ ਸੱਚੇ ਪ੍ਰਮਾਤਮਾਂ ਨਾਲ ਪਿਆਰ ਨੇਪਰੇ ਚੜ੍ਹਿਆ ਹੈ। ਪ੍ਰਮਾਤਮਾਂ ਦਾ ਆਸਰਾ ਮਿਲਣ ਨਾਲ ਸਾਰੇ ਦੁੱਖ ਸੰਤਾਪ  ਦੂਰ ਹੋ ਗਏ ।ਪ੍ਰਮਾਤਮਾਂ ਨੇ ਬਾਹ ਪਕੜ ਕੇ ਸੰਸਾਰ ਭਵਜਲ ਵਿੱਚੋਂ ਕੱਢ ਲਿਆ ਅਤੇ ਸੋਈ ਥਾਨ ਸੁਹਾਵਾ ਅਤੇ ਪਵਿਤ੍ਰ ਹੋ ਗਿਆ ਜਿਥੈ ਸੰਤ ਬੈਠਦੇ ਹਨ॥  ਜਿਨਾਂ ਨੂੰ ਪੂਰਾ ਸਤਿਗੁਰੂ ਮਿਲ ਗਿਆ ਸੇਈ ਰੂਹਾਂ ਨੂੰ ਢੋਹੀ ਮਿਲ ਗਈ।  ਜੀਵ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ।

      ਨਾਮ ਵਿਸਾਰ ਜਿਸ ਕਾਇਆਂ ਦਾ ਹੰਕਾਰ ਜੀਵ ਸਾਰੀ ਉਮਰ ਕਰਦਾ ਰਿਹਾ ਉਸ ਦੇ ਕਿਸੇ ਅੰਗ ਨੇ ਅੰਤ ਸਮੇਂ ਸਾਥ ਨਹੀਂ ਦਿਤਾ। ਜਿਨ੍ਹਾਂ ਸਨੇਹੀ ਰਿਸ਼ਤੇਦਾਰਾਂ ਦੀ ਖਾਤਰ ਪਾਪ ਕੀਤੇ ਮਾਲਕ ਨੂੰ ਵਿਸਾਰ ਛੱਡਿਆ, ਉਹਨਾਂ ਨੇ ਇੱਕ ਪਲ ਸੁੰਦਰ ਤਿਆਰ ਕੀਤੇ ਮਹਿਲਾਂ ਵਿੱਚ ਟਿਕਣ ਨਹੀਂ ਦਿਤਾ। ਕਾਇਆਂ ਦੇ ਸਾਕਾਰ ਰੂਪ ਨੂੰ ਨਜ਼ਰ ਅੰਦਾਜ਼ ਕਰਕੇ ਸੱਕੇ ਸੰਬੰਧੀ ਕੁਝ ਪਲ ਹਿੱਤਾਂ ਦਾ ਡਰਾਮਾਂ ਕਰਦੇ ਸਾਾੜ ਦੇਂਦੇ ਹਨ। ਪਿਆਾਰੇ ਵਿਕਾਰੀ ਅੰਗਾ ਦਾ ਇਹ ਹਾਲ ਵੇਖ ਕੇ ਮਨ ਸੁਚੇਤ ਹੋ ਜਾਣਾ ਚਹੀਦਾ ਹੈ।ਇਹ ਚੱਮ ਲਪੇਟਿਆ ਹੱਡ ਮਾਸ ਅਤੇ ਗੰਦਗੀ ਦਾ ਪੁੱਤਲਾ ਅਗਿਆਨ ਵੱਸ ਹੰਕਾਰਿਆ ਫਿਰਦੇ ਹੈ।ਸੰਸਾਰਿਕ ਫ਼ਾਨੀ ਸੁੰਦਰ ਕਾਇਆਂ ਸੁੱਖਾਂ, ਰਾਜ ਅਭਿਮਾਨ,ਉੱਚੇ ਮਹਿਲ ਮਨਾਰੇ ਹਕੂਮਤਾਂ ਨੂੰ ਭੋਗਣ ਵਾਲਿਆਂ ਨੂੰ ਕਾਲ ਨੇ ਧੂੜ ਵਿੱਚ ਮਿਲਾ ਦਿਤਾ ਹੈ। ਵਕਤ ਬੀਤਣ ਨਾਲ ਕੋਈ ਨਾਮ ਨਹੀਂ ਲੈਂਦਾ। ਵਕਤ ਪਤਾ ਨਹੀਂ ਕਦੋਂ ਆਪਣੀ ਕਰਵੱਟ ਬਦਲ ਦੇਵੇ। ਗੁਰਮੁੱਖ ਪ੍ਰਮਾਤਮਾਂ ਦਾ ਪਿਆਰ ਅਤੇ ਭੈਅ ਮਨ ਵਿੱਚ ਰੱਖਦੇ ਹਨ। ਨਾਮ ਜਪ ਕੇ ਨਿਰਮਲ ਹੋ ਜਾਂਦੇ ਹਨ ਅਤੇ ਸਦਾ ਅਮਰ ਹੋ ਜਾਂਦੇ ਹਨ। ਗੁਰਮੁੱਖ ਦੁੱਖ ਸੁੱਖ ਨੂੰ ਸਮ ਕਰ ਜਾਣਦੇ ਹਨ। ਮਨ ਦੀ ਅਮੀਰੀ ਮਨਮੁੱਖ ਰੰਕ ਨੂੰ ਵੇਖ ਹੱਸਦੇ ਨਹੀਂ ਹਨ।ਗੁਰਮੁੱਖ ਮਨਮੁੱਖ ਨੂੰ ਸਤਿਸੰਗ ਅਤੇ ਸੱਚ ਦੀ ਪਹਿਚਾਨ ਅਤੇ ਪ੍ਰਵਾਨਗੀ ਲਈ ਪ੍ਰੇਪਦੇ ਹਨ। ਗਰਬ ਨਾਲੋਂ ਗਰੀਬੀ ਨੂੰ ਪਿਆਰ ਕਰਦੇ ਹਨ। ਹਰ ਪਲ ਇੱਕ ਮਨ ਹੋ ਕੇ ਨਾਮ ਜਪਦੇ ਹਨ। ਅੰਮਿ੍ਤ ਵੇਲਾ ਸੰਭਾਲਦੇ ਹਨ।ਮਾਲਕ ਦੇ ਹੁਕਮ ਵਿੱਚ ਆਨੰਦਿਤ ਰਹਿੰਦੇ ਹਨ। ਕਦੀ ਅਜਿਹੀ ਅਵਸਥਾ ਨਹੀਂ ਆਉਣ ਦੇਂਦੇ ਕਿ ਪਛੁਤਾਉਣਾ ਪਵੇ। ਸੰਸਾਰ ਭਵਜਲ ਵਿੱਚੋਂ ਮੁਕਤ ਹੋਣ ਲਈ ਸਿਰਫ਼ ਗੁਰਮੁੱਖ ਹੀ ਹਨ ਜੋ ਆਪਣੇ ਅੰਦਰ ਵੱਸਦੇ ਪੰਜ ਵਿਕਾਰਾਂ ਨੂੰ ਸਾੜਣ ਲਈ ਨਾਮ ਜਪ ਕੇ ਪ੍ਰਮਾਤਮਾਂ ਦੀ ਕਿਰਪਾ ਸਦਕਾ ਪਹਿਲਾਂ ਅਪਣਤ ਮਾਰਦਾ ਹੈ। ਫਿਰ ਮਨ ਨੂੰ ਪ੍ਰਮਾਤਮਾਂ ਕੋਲ ਵੇਚ ਦਿੰਦੇ ਹਨ। ਭਾਵ ਗੁਰਮੁੱਖ ਪ੍ਰਮਾਤਮਾਂ ਦੀ ਸਰਨ ਵਿੱਚ ਆ ਕੇ ਹੁਕਮ ਪ੍ਰਵਾਨ ਕਰਕੇ ਲਿਵ ਜੋੜ ਕੇ ਨਿਰਮਲ ਹੋ ਜਾਂਦੇ ਹਨ।

       ਹਿਰਦੇ ਤੋਂ ਨਾਮ ਜਪ ਸ਼ਬਦ ਦੀ ਪਹਿਚਾਣ ਕੇ ਜੀਵ ਦਾ ਮਨ ਨਿਰਮਲ ਹੋਣ ਨਾਲ ਪ੍ਰਮਾਤਮਾਂ ਦੀ ਸੋਝੀ ਹੋਈ ਕਿ  ਸੇਈ ਪ੍ਰਮਾਤਮਾਂ ਧਿਆਉਣ ਯੋਗ ਹੈ। ਜਿਸ ਉਪਰ ਆਸ ਅਤੇ ਵਿਸ਼ਵਾਸ਼ ਕਰਨਾ ਜੀਵ ਆਤਮਾਂ ਦਾ ਅਸਲ ਧਰਮ ਹੈ।ਸਾਰੀਆਂ ਸਿਆਣਪਾ ਛੱਡਕੇ ਜੀਵ ਸ਼ਰਨ ਵਿੱਚ ਚੱਲੇ ਜਾਂਦੇ ਹਨ।  ਮਨ ਨਾਮ ਅੰਮਿ੍ਤ ਹਿਰਦੇ ਵਸਾ ਸਹਿਜ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ। ਸੁਖਦਾਤਾ ਭੈ ਭੰਜਨ ਸਾਧਸੰਗਤ ਰਾਂਹੀ ਨਿਰਮਲ ਕਰਕੇ ਜਮ ਦੀ ਫ਼ਾਸ਼ੀ ਕੱਟਣਹਾਰ ਸਮਰੱਥ ਸਰਬਵਿਆਪਕ ਸੱਚਾ ਪ੍ਰਮਾਤਮਾਂ ਮਿੱਤਰ ਬਣ ਸਦਾ ਲਈ ਜੀਵ ਦੇ ਹਿਰਦੇ ਵਿੱਚ ਟਿਕਾਉ ਕਰ ਲੈਂਦੇ ਹਨ। ਜੀਵ ਆਤਮਾਂ ਸਦਾ ਸੁੱਖ ਦਾ ਆਨੰਦ ਮਾਣਦੀ ਹੈ।ਜਿਸ ਸਾਹਿਬ ਦੇ ਹਕਮ ਨੂੰ ਮੰਨਣ ਤੋਂ ਬਗੈਰ ਕੋਈ ਚਾਰਾ ਨਹੀਂ ਹੈ ਉਸ ਪ੍ਰਮਾਤਮਾਂ ਅੱਗੇ ਸਿਰਫ਼ ਅਰਦਾਸ ਕਰਨੀ ਹੀ ਬਣਦੀ ਹੈ। ਮੇਹਰਵਾਨ ਪ੍ਰਮਾਤਮਾਂ ਜੋ ਸੱਭ ਤੋਂ ਉੱਚਾ ਮਜ਼੍ਹਬ ਵਰਨ ਰੰਗ ਰੂਪ ਚਿਹਨ ਚੱਕਰ ਤੋਂ ਬਾਹਰ, ਜਿਸਦੀ ਕੋਈ ਕੀਮਤ ਨਹੀਂ ਪੈ ਸਕਦੀ, ਜਿਸ ਜੀਵ ਆਤਮਾਂ ਉਪਰ ਮੇਹਰਵਾਨੁ ਹੁੰਦਾ ਹੈ ਉਸਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਪ੍ਰਮਾਤਮਾਂ ਦੀ ਕਿਰਪਾ ਸਦਕਾ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਸੱਚਾ ਨਾਮ ਸਦਾ ਅੰਗ ਸੰਗ ਹੈ ਸਦਾ ਸੁੱਖ ਦੇਣ, ਮੁੱਖ ਉਜਲ ਕਰਨ ਅਤੇ ਜਮਾ ਤੋਂ ਛਡਾਉਣ ਯੋਗ ਹੈ।  ਜੀਵ ਆਤਮਾਂ ਦੁਨੀਆਂ ਦੀਆ ਵਡਿਆਈਆਂ,,ਦੇ ਵਿੱਚ ਭਰਮ ਵਿੱਚ ਜਨਮ ਵਿਅਰਥ  ਲੰਘਾ ਰਹੀ ਹੈ।ਕਵਨੈ ਆਵਹਿ ਕਾਮਿ ॥ਮਨਮੁੱਖ ਸਮਝਦਾ ਨਹੀਂ ਹੈ ਕਿ ਮਾਇਆ ਦਾ ਰੰਗ ਸੱਭ ਫਿਕਾ ਹੈ ਜੋ ਕਿਸੇ ਕੰਮ ਨਹੀਂ ਆਉਣੀਆਂ ਜੋ ਛਿਨ ਭਰ ਵਿੱਚ ਬਿਨਸ ਜਾਣ ਵਾਲੀਆਂ ਹਨ।ਜੀਵ ਆਤਮਾਂ ਮਸਤਕ ਦੇ ਲੇਖਾਂ ਪ੍ਰਭੂ ਕਿਰਪਾ ਨਾਲ ਪ੍ਰਮਾਤਮਾਂ ਦੇ ਹੁਕਮ ਨੂੰ ਪ੍ਰਵਾਨ ਕਰਕੇ,ਆਪਣੀ ਹਾਉਮੇ ਮਾਰ, ਸੱਚਿਆਰ ਹੋ ਜਾਂਦੀ ਹੈ ।

ਜੀਵ ਆਤਮਾਂ ਸੁਚੇਤ ਹੋ ਪ੍ਰਮਾਤੰਮਾਂ ਨੂੰ ਗਾਂਉਂਦੀ, ਸੁਣਦੀ ਅਤੇ ਮਨ ਵਿੱਚ ਉਸਦਾ ਭਾਉ ਰੱਖਦੀ ਹੈ।ਜਿਸ ਨਾਲ  ਦੁੱਖ ਦੂਰ ਕਰਕੇ ਸੁੱਖ ਹਿਰਦੇ ਵਿੱਚ ਵੱਸਾ ਲੈਂਦੀ ਹੈ ਘਰਿ ਲੈ ਜਾਇ ॥ ਪ੍ਰਮਾਤਮਾਂ ਗੁਰਮੁਖ ਨੂੰ ਨਾਦੀ, ਵੇਦੀ, ਗਿਆਨਵਾਨ ਕਰ ਦਿੰਦਾ ਹੈ 
 ਗੁਰਮੁਖ ਦਾ ਹਿਰਦਾ ਨਿਰਮਲ ਕਰਕੇ ਸਦਾ ਹਿਰਦੇ ਵਿੱਚ ਸਮਾਇਆ ਰਹਿੰਦਾ ਹੈ।

ਜੀਵ ਆਤਮਾਂ ਸੁਚੇਤ ਹੋ ਪ੍ਰਮਾਤੰਮਾਂ ਨੂੰ ਗਾਂਉਂਦੀ, ਸੁਣਦੀ ਅਤੇ ਮਨ ਵਿੱਚ ਉਸਦਾ ਭਾਉ ਰੱਖਦੀ ਹੈ।ਜਿਸ ਨਾਲ  ਦੁੱਖ ਦੂਰ ਕਰਕੇ ਸੁੱਖ ਹਿਰਦੇ ਵਿੱਚ ਵੱਸਾ ਲੈਂਦੀ ਹੈ ਘਰਿ ਲੈ ਜਾਇ ॥ ਪ੍ਰਮਾਤਮਾਂ ਗੁਰਮੁਖ ਨੂੰ ਨਾਦੀ, ਵੇਦੀ, ਗਿਆਨਵਾਨ ਕਰ ਦਿੰਦਾ ਹੈ ਗੁਰਮੁਖ ਦਾ ਹਿਰਦਾ ਨਿਰਮਲ ਕਰਕੇ ਸਦਾ ਹਿਰਦੇ ਵਿੱਚ ਸਮਾਇਆ ਰਹਿੰਦਾ ਹੈ।

         ਜੀਵ ਆਤਮਾਂ ਪ੍ਰਮਾਤਮਾਂ ਦਾ ਨਾਮ ਜਪ ਕੇ ਮਨ ਅੰਦਰ ਸਦਾ ਸੁਖੁ ਪਾਵੈਗੀ। ਜਿਉਂ ਜਿਉਂ ਜਪੇਗੀ  ਤਿਵੇਂ ਤਿਵੇਂ ਸਦਾ ਸੁਖੁ ਦਾ ਆਨੰਦ ਮਾਣਦੀ ਹੋਈ ਸਤਿਗੁਰ ਦੀ ਸੇਵਾ ਵਿੱਚ ਸਮਾਵੇਗੀ । ਜੀਵ ਆਤਮਾਂ ਜਦ ਭਗਤ ਜਨਾ ਦੀ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਮਨ ਅੰਦਰ ਪਲ ਪਲ ਪ੍ਰਮਾਤਮਾਂ ਮਿਲਨ ਦੀ ਲੋਚਾ ਵੱਧ ਜਾਂਦੀ ਹੈ ਕਿ ਕਿਸ ਬਿਧ ਨਾਮ ਜਪ ਸਦਾ ਸੁੱਖ ਪਾਵੇਗੀ ।ਪ੍ਰਮਾਤਮਾਂ ਨੇ ਜੀਵ ਆਤਮਾਂ ਦੇ ਹਿਰਦੇ ਵਿੱਚੋਂ ਅਨਰਸ ਸਵਾਦ ਨਿਕਾਲ  ਦਿਤੇ ਹੁਣ ਨਾਮ ਰਸ ਤੋਂ ਬਗੈਰ ਕੋਈ ਹੋਰ ਸੁੱਖ ,ਸੁੱਖ ਮਹਿਸੂਸ ਨਹੀਂ ਹੁੰਦਾ। ਪ੍ਰਮਾਤਮਾਂ ਨੇ ਸ਼ਬਦ ਗੁਰੂ ਨੂੰ ਸੁਰਤ ਵਿੱਚ ਲੀਨ ਕਰ ਦਿਤਾ  ਜਿਸ ਨਾਲ ਹਰਿ ਹਰਿ ਨਾਮ ਮਿੱਠਾ ਲਗਣ ਨਾਲ ਜੀਵ ਆਤਮਾਂ ਤੇ ਅਜਿਹੀ ਕਿਰਪਾ ਹੋ ਜਾਂਦੀ ਹੈ ਕਿ ਪ੍ਰਮਾਤਮਾਂ ਜੀਵ ਦੇ ਮੂੰਹੋਂ ਮਿੱਠੇ ਬਚਨ ਕਢਵਾਂਉਂਦਾ  ਹੈ। ਪ੍ਰਮਾਤਮਾਂ ਨਾਦ ਰੂਪ ਹੋ ਸੱਚੀ ਬਾਣੀ ਰਾਹੀਂ  ਪੁਰਖ ਪੁਰਖੋਤਮ ਦੇ ਸ਼ਬਦ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਜਿਸ ਦੇ ਸੁਣਦਿਆਂ ਹੀ ਜੀਵ ਆਤਮਾਂ ਦਾ ਮਨ ਦ੍ਰਵਿਆ ਗਿਆ ਮਨ ਭਿੱਜਦਿਆਂ ਹੀ ਜੀਵ ਆਤਮਾਂ ਨਿੱਜ ਅਸਲ ਘਰ ਵਾਸ ਕਰ ਲੈਂਦੀ ਹੈ।ਜੀਵ ਦੇ ਅੰਤਰ ਮਨ ਵਿੱਚ ਅਨਹਦ ਧੁਨੀ  ਨਿਰੰਤਰ ਵੱਜਣ ਲਗਦੀ ਹੈ ਜੀਵ ਆਤਮਾਂ ਨਾਮ ਦੇ ਝਰਨੇ ਦਾ ਇੱਕ ਰਸ ਅੰਮਿ੍ਤ ਚੱਖਣ ਲਗ ਪੈਂਦੀ ਹੈ ।ਹਿਰਦੇ ਅੰਦਰ ਨਿਰੰਤਰ ਰਾਮ ਨਾਮੁ ਦੀ ਧੁਨ ਵੱਜਣ ਨਾਲ ਪ੍ਰਮਾਤਮਾਂ ਵਿੱਚ ਲੀਨ ਹੋ ਜਾਵੇਗੀ। ਤਿ੍ਪਤ ਹੋਈਆਂ ਰੂਹਾਂ ਨੂੰ ਨਾਮ ਸੁਣਨ ਨਾਮ ਮੰਨਣ ਨਾਮ ਚੰਗਾ ਲਗਣ  ਅਤੇ ਪ੍ਰਮਾਤਮਾਂ ਨੂੰ  ਭਾਉਣ ਤੋਂ ਬਗੈਰ ਕੁਝ ਚੰਗਾ ਨਹੀਂ ਲਗਦਾ। ਮਨਮੁਖ ਜੀਵ ਸੋਨਾ ਸੋਨਾ ਕਹਿਕੇ ਬੜੇ ਭਾਂਤ ਭਾਂਤ ਦੇ ਭੂਸ਼ਣ ਪਹਿਣਦਾ ਹੈ ਵੰਨ-ਸਵੰਨੇ ਕੱਪੜੇ ਪਹਿਣਦਾ ਹੈ। ਇਨ੍ਹਾਂ ਨੂੰ ਨਾਸ਼ਵਾਨ ਨਾ ਮੰਨਕੇ ਦੁੱਖੀ ਹੁੰਦਾ ਹੈ।ਪ੍ਰਮਾਤਮਾਂ ਦੇ ਨਾਮ ਤੋਂ ਬਿਨਾ ਸੱਭ ਫਿੱਕੇ ਅਤੇ ਝੂੱਠ ਹਨ ਤਿ੍ਸ਼ਨਾ ਪੈਦਾ ਕਰਦੇ ਹਨ ਜੀਵ ਨੂੰ ਜਨਮ ਮਰਨ ਦੇ ਚੱਕਰ ਵਿੱਚੋਂ ਮੁਕਤ ਨਹੀਂ ਹੋਣ ਦੇਂਦਾ,ਆਉਣ ਜਾਣਬਾਰ ਬਾਰ ਜਨਮ ਮਰਨ ਦੇ ਫੇਰ ਵਿੱਚ ਧੱਕੇਲ ਦਿੰਦੀ ਹੈ। ਜੀਵ ਦੀ ਸਾਰੀ ਜ਼ਿੰਦਗੀ ਵਿੱਚ ਮਾਇਆ ਪਲਟ ਪਲਟ ਕੇ ਮਤ ਤੇ ਭਾਰੀ ਪਰਦੇ ਪਾਉਂਦੀ ਹੈ ਜਿਸ ਕਾਰਨ ਇਸ ਭਿਆਨਕ ਘੂੰਮਣ ਘੇਰ ਵਿੱਚ ਜੀਵ ਰੁਲ ਜਾਵੇਗੀ। ਜੀਵ ਆਤਮਾਂ  ਸੰਸਾਰ ਮਾਇਆ ਦੇ ਮੋਹ ਵਿੱਚ ਲਿਪਟੇ ਲੋਹੇ ਵਰਗੇ ਭਾਵ ਭਾਰੇ ਅਸਹਿ ਪਾਪ ਵਿਕਾਰ ਹੰਕਾਰ ਵਰਗੇ ਜ਼ਹਿਰ ਨੂੰ ਮਨ ਵਿੱਚ ਵਸਾਕੇ ਭਵਸਾਗਰ ਨੂੰ ਤਰਿਆ ਨਹੀਂ ਜਾ ਸਕੇਗਾ।ਗੁਰਮੁਖ ਜੀਵ ਮਾਲਕ ਨਾਮ ਸਿਮਰ ਉਸਦਾ ਭਾਉ ਅਤੇ ਪ੍ਰਮਾਤਮਾਂ ਦੇ ਵੈਰਾਗ ਨੂੰ ਮਨ ਵਿੱਚ ਵਸਾਕੇ ਨਾਮ ਜ਼ਹਾਜ਼ ਬਣਾ ਗੁਰ ਸ਼ਬਦ ਨੂੰ ਮਲਾਹ ਭਵਸਾਗਰ ਪਾਰ ਕਰ ਜਾਂਦੇ ਹਨ। ਗੁਰਮੁਖ ਰੂਹਾਂ ਅੰਮਿ੍ਤ ਨਾਮ ਪ੍ਰਮਾਤਮਾਂ ਅਗੇ ਭੇਟ ਕਰ ਸ਼ਬਦ ਗੁਰੂ ਦੀ ਮੇਹਰ ਸਦਕਾ ਪ੍ਰਮਾਤਮਾਂ ਵਿੱਚ ਸਮਾਅ ਜਾਂਦੇ ਹਨ।ਗੁਰਮੁਖ ਨੂੰ ਸੋਝੀ ਹੋ ਜਾਂਦੀ ਹੈ ਕਿ ਅਗਿਆਨ ਵਿੱਚ ਸਿਰਫ਼ ਸਵਾਲ ਹੂੰਦੇ ਹਨ ਸ਼ਬਦ ਗੁਰ ਦੇ ਗਿਆਨ ਨਾਲ ਬਿਨਾ ਸਵਾਲ ਕੀਤੇ ਮਨ ਨੂੰ ਜਗਾ ਲਵੇਗਾ। ਪ੍ਰਮਾਤਮਾਂ ਦੇ ਹੁਕਮ ਅਤੇ ਭਾਣੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਨਗੇ।ਪ੍ਰਮਾਤਮਾਂ ਦੀ ਅਰਾਧਨਾ ਹੀ ਜੀਵ ਨੂੰ ਭਵਸਾਗਰ ਤੋਂ ਤਾਰਨਹਾਰ ਹੈ ਜਿਸ ਜਿਸ ਨੇ ਜਪਿਆ ਹੈ ਉਸਨੇ ਗਤ ਪਾਈ ਹੈ ਜਿਵੇਂ ਧ੍ਰੂ ਪ੍ਰਹਿਲਾਦੁ ਜਪ ਕੇ ਪ੍ਰਮਾਤਮਾਂ ਵਿੱਚ ਸਮਾਅ ਗਿਆ ਅਤੇ ਇੱਕ ਹੋ ਗਿਆ ਪ੍ਰਮਾਤਮਾਂ ਦਾ ਇਹੀ ਮਿਲਾਪ ਜੀਵ ਲਈ ਵਰਦਾਨ ਬਣ ਗਿਆ ਹੁਣ ਜੀਵ ਦੇ ਸਾਰੇ ਕਾਰਜ ਮਾਲਕ ਨੇ ਰਾਸ ਕਰ ਦਿਤੇ। ਬਿਨ ਕਰਮਾਂ ਤੋਂ ਸਤਿਸੰਗਤ ਪ੍ਰਾਪਤ ਨਹੀਂ ਹੁੰਦੀ।ਸਤਿਸੰਗਤ ਤੋਂ ਬਗੈਰ ਸਦਾ ਅਭਿਮਾਨੀ ਰਹਿੰਦਾ ਹੈ। ਮਨਮੁਖ ਜਿੰਨੇ ਵੀ ਕਰਮ ਅਭਿਮਾਨ ਵੱਸ ਕਰਦਾ ਹੈ ਉਹ ਰੂਹ ਨਿਰਮਲ ਆਤਮਾਂ ਨਹੀਂ ਹੋ ਸਕਦੀ । ਅੰਮਿ੍ਤ ਨਾਮ ਜੀਵ ਦੇ ਹੰਕਾਰੀ ਸੰਸਾਰਿਕ ਬੰਧਨਾ ਕਾਰਨ ਚਿੱਕੜ ਵਿੱਚੋਂ ਨਹੀਂ ਕੱਢ ਸਕਦਾ। ਮਨਮੁਖ ਅੰਮਿ੍ਤ ਰੱਸ ਨੂੰ ਸੰਸਾਰਿਕ ਪ੍ਰਾਪਤੀ ਮੰਨਦੇ ਹਨ ।ਗੁਰਮੁੱਖ ਪ੍ਰਮਾਤਮਾਂ ਦੇ ਹੁਕਮ ਦੀ ਬਖ਼ਸ਼ਿਸ਼ ਅਤੇ ਕਿਰਪਾ ਮੰਨਦੇ ਹਨ।ਪ੍ਰਮਾਤਮਾਂ ਨੂੰ ਆਪਣਾ ਰੱਖਵਾਲਾ ਅਤੇ ਆਖ਼ਰੀ ਪ੍ਰਾਪਤੀ ਪ੍ਰਵਾਨ ਕਰਦੇ ਹਨ।

      ਹਰ ਜੀਵ ਆਤਮਾਂ ਨੂੰ ਪੂਰੇ ਸਤਿਗੁਰੁ ਦੀ ਪ੍ਰਾਪਤੀ ਲਈ ਸਹਿਲ ਰਸਤਾ ਸ਼ਬਦ ਅਤੇ ਸੁਰਤ ਦਾ ਮਿਲਾਪ ਕਰਨਾ ਹੈ।ਇਹ ਦਾਤ ਵੀ ਪ੍ਰਮਾਤਮਾਂ ਦੀ ਕਿਰਪਾ ਨਾਲ ਮਿਲਦੀ ਹੈ।ਪ੍ਰਮਾਤਮਾਂ ਦੀ ਕਿਰਪਾ ਨਾਲ ਹੀ ਜੀਵ ਆਤਮਾਂ ਆਪਣੇ ਮਨ ਨਾਲ ਅੰਮਿ੍ਤ ਨਾਮ ਦਾ ਸਿਮਰਨ ਕਰਦੀ ਹੈ।ਜੀਵ ਆਤਮਾਂ ਪ੍ਰਮਾਤਮਾਂ ਦੀ ਸ਼ਰਨਾਗਤ ਵਿੱਚ ਮਨ ਟਿਕਾ ਕੇ ਸਹਿਜ ਧਿਆਨ ਲਗਾ ਕੇ ਨਾਮ ਜਪਣ ਨਾਲ ਜਨਮ ਮਰਨ ਦੇ ਝੰਜਟ ਤੋਂ ਮੁਕਤ ਹੋ ਜਾਂਦੀ ਹੈ। ਪ੍ਰਮਾਤਮਾਂ ਦੇ ਨਾਮ ਤੋਂ ਬਗੈਰ ਹੋਰ ਸਾਰੇ ਨਾਮ ਸਿਰਫ਼ ਕਥਨੀ ਤੱਕ ਸੀਮਿਤ ਹਨ।  ਪ੍ਰਮਾਤਮਾਂ ਦੇ ਏਕ ਨਾਮ ਦੀ ਕੀਮਤ ਕਹੀ ਨਹੀਂ ਜਾ ਸਕਦੀ।ਪ੍ਰਮਾਤਮਾਂ ਅਥਾਹ ਸਾਗਰ ਹੈ ਗੁਣੀ ਨਿਧਾਨ ਹੈ।ਜਿਸ ਦੇ ਧਿਆਉਣ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ।ਸਤਿਸੰਗਤ ਕਰਕੇ ਸੱਚਾ ਨਾਮ ਅਰਾਧ ਜੀਵ ਆਤਮਾਂ ਵਡਭਾਗੀ ਹੋ ਜਾਂਦੀ ਹੈ।ਸੁੱਖ ਪ੍ਰਾਪਤੀ ਲਈ ਨਿਸ਼ਕਾਮ ਸੇਵਾ ਜੀਵ ਆਤਮਾਂ ਨੂੰ ਪ੍ਰਮਾਤਮਾਂ ਦੀ ਕਿਰਪਾ ਸਦਕਾ ਨਾਲ ਹਾਸਲ ਹੁੰਦੀ ਹੈ।ਸੇਵ ਕਮਾਉਣ ਲਈ ਮਨ ਦਾ ਨਿਰਮਲ ਹੋਣਾ ਜਰੂਰੀ ਹੈ।ਸੇਵਾ ਪ੍ਰਮਾਤਮਾਂ ਦੀ ਕਰਨੀ ਹੈ । ਹਰ ਜ਼ਰ੍ਹੇ ਹਰ ਜੀਵ ਵਿੱਚ ਪ੍ਰਮਾਤਮਾਂ ਦੀ ਹੋਂਦ ਨੂੰ ਪ੍ਰਵਾਨ ਕਰਕੇ ਕੀਤੀ ਸੇਵਾ ਥਾਂਏ ਪੈਂਦੀ ਹੈ। ਸੇਵਾ ਸੁੱਖਾਂ ਦਾ ਸਾਗਰ ਹੈ।ਜੀਵ ਆਤਮਾਂ ਦਾ ਆਸਰਾ ਸਿਰਫ਼ ਸੱਚਾ ਪਾਤਿਸਾਹ ਹੀ ਹੈ। ਪੂਰਨ ਵਿਸ਼ਵਾਸ਼ ਜੀਵ ਆਤਮਾਂ ਨੂੰ ਅਸਲ ਠਾਉਰ ਦੀ ਸੋਝੀ ਬਖ਼ਸ਼ਦਾ ਹੈ।ਜੀਵ ਸਵਾਸ ਸਵਾਸ ਵਿੱਚ ਪ੍ਰਮਾਤਮਾਂ ਨੂੰ ਹਾਜ਼ਰ ਨਾਜ਼ਰ ਮੰਨਦਾ ਹੈ।ਪ੍ਰਮਾਤਮਾਂ ਜੀਵ ਆਤਮਾਂ ਦੇ ਆਪਣੇ ਮੂਲ ਨਾਲ ਜੁੜਣ ਲਈ ਸਾਰੇ ਮਾਣ ਤਾਣ ਸੰਗ ਅਤੇ ਓਟ ਬਖ਼ਸ਼ਦਾ ਹੈ।ਜਿਸ ਵਿਸ਼ਵਾਸ਼ ਦੇ ਆਧਾਰ ਤੇ ਜੀਵ ਸਵਾਸ ਸਵਾਸ ਪ੍ਰਮਾਤਮਾਂ ਦਾ ਨਾਮ ਜਪਦਾ ਹੈ।ਪ੍ਰਮਾਤਮਾਂ ਦੀ ਦਾਤ ਜੀਅ ਪ੍ਰਾਣ ਤਨ ਧਨ ਸੁੱਖ ਸਹਿਜ ਨਾਮ ਅਤੇ ਜੀਵ ਆਤਮਾਂ ਨੂੰ ਸਰੀਰ ਰੂਪੀ ਚੋਲਾ ਦਿਤਾ ਹੈ।ਜਨਮ ਤੋਂ ਪਹਿਲਾਂ ਆਪਣੇ ਨਾਲ ਜੋੜੀ ਰਖਿਆ।ਜਨਮ ਤੋਂ ਬਾਅਦ ਨਾਮ ਨਾਲ ਲਿਵ ਜੋੜਣ ਲਈ ਸ਼ਬਦ ਦੀ  ਕਿਰਪਾ ਕੀਤੀ।ਪ੍ਰਮਾਤਮਾਂ ਨੇ ਕਿਰਪਾ ਕਰਕੇ ਕਾਮ ਕ੍ਰੋਧ ,ਲੋਭ ਮੋਹ ਅਤੇ ਹੰਕਾਰ ਵਰਗੇ ਭਿਆਨਕ ਵਿਕਾਰਾਂ ਅਤੇ ਸਾਰੇ ਦੁੱਖਾ ਦਾ ਨਾਸ ਕਰ ਦਿਤਾ ॥

          ਗੁਰਮੁੱਖ ਦੀ ਪ੍ਰੀਤ ਸੱਚੇ ਪ੍ਰਮਾਤਮਾਂ ਨਾਲ ਜਦ ਦੀ ਲੱਗ ਗਈ ਹੈ ਉਸ ਨੂੰ ਜਨਮ ਮਰਨ ਦਾ ਭੈਅ ਨਹੀਂ ਰਿਹਾ।ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ। ਆਉਣ ਜਾਣ ਨੂੰ ਪ੍ਰਮਾਤਮਾਂ ਦਾ ਹੁਕਮ ਪ੍ਰਵਾਨ ਕਰਦਾ ਹੈ। ਪ੍ਰਮਾਤਮਾਂ ਹਰ ਜ਼ਰ੍ਹੇ ਵਿੱਚ ਐਸਾ ਓਤ ਪੋਤ ਹੋਇਆ ਹੈ ਜੋ ਵਿਛੋੜਣ ਦਾ ਯਤਨ ਕਰਨ ਤੇ ਵੀ ਵਿਛੜਦਾ ਨਹੀਂ ਹੈ। ਗੁਰਮੁੱਖ ਰੂਹਾਂ ਨੇ ਜਦ ਤੋਂ ਆਪਣੇ ਆਪ ਨੂੰ ਦੀਨ ਦਰਦ ਦੁੱਖ ਦੂਰ ਕਰਨਹਾਰ ਪ੍ਰਮਾਤਮਾਂ ਦੀ ਸ਼ਰਨ ਵਿੱਚ ਟਿਕਾ ਦਿਤਾ ਹੈ ਸੱਚ ਨੂੰ ਮੰਨ ਆਪ ਸੱਚਿਆਰ ਹੋ ਗਿਆ ਹੈ।ਅਸਚਰਜ ਰੂਪ ਨਿਰੰਜਨ ਪ੍ਰਮਾਤਮਾਂ ਨੇ ਆਪਣੀ ਕਿਰਪਾ ਸਦਕਾ ਆਪਣੇ ਨਾਲ ਮਿਲਾ ਲਿਆ ਹੈ। ਫਿਰ ਤਾਂ ਜੀਵ ਆਤਮਾਂ ਨੇ ਪ੍ਰਮਾਤਮਾਂ ਨੂੰ ਆਪਣਾ ਸਖਾ,ਮਿੱਤਰ ਬਣਾ ਲਿਆ ਹੈ।ਮਾਇਆ ਦੇ ਮੋਹ ਅਤੇ ਪ੍ਰੀਤ ਨੂੰ ਗੁਰਮੁੱਖ ਧ੍ਰਿਗ ਮੰਨਦੇ ਹਨ ਕਿਉਂਕਿ ਮਾਇਆ ਦੇ ਵਿਕਾਰਾਂ ਨੂੰ ਭੋਗਦਿਆਂ ਕਦੀ ਕੋਈ ਸੁਖੀ ਨਹੀਂ ਦਿਸਦਾ।ਗੁਰਮੁੱਖ ਰੂਹਾਂ ਸਦਾ ਸਹਾਈ ਸਖਾ ਦਾਨੇ ਸਿਆਣੇ ਦਾਤੇ ਪ੍ਰਮਾਤਮਾਂ ਦੀ ਸੀਤਲ ਅਤੇ ਨਿਰਮਲ ਸ਼ਰਨ ਵਿੱਚ ਆਨੰਦਿਤ ਰਹਿੰਦੇ ਹਨ। ਨਿਹਚਲ ਵੱਡੇ ਅਪਾਰ ਪ੍ਰਮਾਤਮਾਂ ਦੀ ਮਹਿਮਾ ਅਣਜਾਣ ਕੀ ਜਾਣ ਸਕਦਾ ਹੈ। ਪ੍ਰਮਾਤਮਾਂ ਦਾ ਬਿਰਦ ਨਿਰਾਧਾਰ ਜੀਵ ਆਤਮਾਂ ਨੂੰ ਆਧਾਰ ਨਿਮਾਣਿਆ ਨੂੰ ਮਾਣ ਅਤੇ ਨਿਤਾਣਿਆ ਨੂੰ ਤਾਣ ਬਖ਼ਸ਼ਦਾ ਹੈ।

             ਗੁਰਮੁੱਖ ਪ੍ਰਮਾਤਮਾਂ ਤੋਂ ਹਰ ਵਕਤ ਸੱਚੇ ਨਾਮ ਦੀ ਦਾਤ ਲੋਚਦਾ ਹੈ।ਐਸੀ ਸੰਸਾਰਿਕ ਪਦਾਰਥਾਂ ਦੀ ਮੰਗ ਨਹੀਂ ਕਰਦਾ ਜਿਸ ਨੇ ਨਾਲ ਨਹੀਂ ਨਿਭਣਾ।ਵਕਤ ਗੁਜ਼ਰਦਿਆਂ ਹੀ ਜਿਸਨੇ ਖਤਮ ਹੋ ਜਾਣਾ ਹੈ।ਕਾਲ ਵਸ ਜੀਵ ਆਤਮਾਂ ਕਾਲ ਦੀ ਪੂਜਾ ਵਿੱਚ ਜੀਵਨ ਬਤੀਤ ਕਰ ਦੇਂਦੀਆਂ ਹਨ।ਅਕਾਲ ਦਾ ਬਿਰਦ ਜਿਉਂਦੇ ਜੀਅ ਮਰਨ ਤੇ ਹੀ ਪਾਇਆ ਜਾ ਸਕਦਾ ਹੈ।ਜਨਮ ਜਨਮ ਦੀ ਕੀਤੀ ਬੰਦਗੀ ਅਤੇ ਕਰਮਾਂ ਸੇਤੀ ਪਾਈ ਮਾਨਸ ਦੇਹੀ ਤੋਂ ਪੈਦਾ ਹੋਏ ਲੇਖ ਪ੍ਰਮਤਾਮਾਂ ਨੇ ਮੱਥੇ ਲਿਖੇ ਪੂਰਬਲੇ ਭਾਗ ਬਣ ਗਏ।ਪੂਰਬਲੇ ਭਾਗਾਂ ਨੂੰ ਪ੍ਰਵਾਨ ਕਰਨ ਨਾਲ ਪ੍ਰਮਾਤਮਾਂ ਜੀਵ ਆਤਮਾਂ ਦਾ ਪੂਰਨ ਸਖਾ ਮਿੱਤਰ ਬਣ ਗਿਆ.।ਐਸੀ ਅਵਸਥਾ ਨੇ ਜੀਵ ਆਤਮਾਂ ਲਈ ਪ੍ਰਮਾਤਮਾਂ ਨੂੰ ਨਿੱਤ ਨਵਾਂ ਹਰ ਪਲ ਪ੍ਰੱਤਖ ਕਰਕੇ ਜਨਮ ਮਰਨ ਦੇ ਦੱਖਾਂ ਤੋਂ ਮੁਕਤ ਕਰ ਦਿਤਾ।ਕਿਲਵਿਖ ਵਿਕਾਰਾਂ ਦੀ ਮੇਲ ਉਤਾਰਕੇ ਹਿਰਦਾ ਨਿਰਮਲ ਮਨ ਤਨ ਸ਼ੀਤਲ ਸਾਂਤ ਕਰ ਦੇਂਦਾ ਹੈ। ਗੁਰਮੁੱਖ ਪ੍ਰਮਾਤਮਾਂ ਨੂੰ ਇਕ ਮਨ ਹੋ ਕੇ ਮਨ ਨਿਰਮਲ ਕਰਕੇ ਧਿਆਉਂਦੇ ਹਨ। ਮਨ ਵਿੱਚੋਂ ਹਰ ਤਰ੍ਹਾਂ ਦਾ ਭਰਮ ਭੁਲੇਖਾ ਦੂਰ ਕਰ ਲੈਂਦਾ ਹੈ।ਗੁਰਮੁੱਖ ਨੂੰ ਮਾਲਕ ਦਿਨ ਰਾਤ ਭਾਵ ਕਿਸੇ ਸਵਾਸ ਤੋਂ ਵਿਸਰਦਾ ਹੈ।ਫਿਰ ਅਸਲ ਤਿਆਗ ਹੋ ਗਿਆ ਤਨ ਮਨ ਧਨ ਜਿੰਦ ਸੱਭ ਕੁਝ  ਪ੍ਰਮਾਤਮਾਂ ਤੋਂ ਅਰਪ ਦਿੰਦਾ ਹੈ।ਪ੍ਰਮਾਤਮਾਂ ਨੂੰ ਆਪਣੇ ਅੰਦਰ ਅੰਤਰ ਆਤਮਾਂ ਵਿੱਚ ਵੇਖਦਾ ਸੁਣਦਾ ਅਤੇ ਘਟਿ ਘਟਿ ਵਿੱਚ ਰਵਿਆ ਪੇਖਦਾ ਹੈ। ਪ੍ਰਮਾਤਮਾਂ ਦਾ ਬਿਰਦ ਵੇਖੋ ਉਹ ਅਕਿਰਤਘਣਾ ਦੀ ਪਾਲਣਾ ਵੀ ਗੁਰਮੁੱਖਾਂ ਦੀ ਤਰ੍ਹਾਂ ਕਰਦਾ ਹੈ ਅਤੇ ਬਖ਼ਸ਼ਣਹਾਰ ਹੈ।  

                  ਸਗਲ ਭਵਨ ਵਿੱਚ ਵਾਸ ਕਰਨ ਹਾਰ ਨੇ ਜੀਵ ਆਤਮਾਂ ਦੇ ਮਨ ਨੂੰ ਸੰਤੋਖੀ ਕਰ ਦਿਤਾ ਹੈ। ਆਪਣੀ ਕਿਰਪਾ ਸਦਕਾ ਮਨ ਸਵਾਰ ਕੇ ਨਿਰਮਲ ਕਰ ਦਿਤਾ। ਗੁਰਮੁੱਖ ਨੂੰ ਸਹਿਜ ਹੀ ਸੰਸਾਰ ਵਿੱਚ ਭੱਟਕਦੇ ਮਨ ਤਨ ਧਨ ਪ੍ਰਾਣਾਂ ਵਿੱਚ ਪ੍ਰਭ ਨਜ਼ਰ ਆਉਣ ਲਗ ਪਿਆ। ਸੰਪੂਰਨ ਸਰੂਪ ਪ੍ਰਮਾਤਮਾਂ ਨੇ ਸਰਬ ਕਲਾ ਵਰਤ ਕੇ ਕੁਦਰਤ ਰੂਪੀ ਸਰਗੁਣ ਸਰੂਪ ਨੂੰ ਜੀਵ ਆਤਮਾਂ ਦੇ ਆਨੰਦ ਲਈ ਪੈਦਾ ਕੀਤਾ ।ਹਰ ਜ਼ਰ੍ਹੇ ਵਿੱਚ ਆਪਣੀ ਅੰਤਰ ਅਪਾਰ ਜੋਤ ਥਾਪ ਦਿਤੀ ਤਾਂ ਕਿ ਜਗਿਆਸੂ ਨੂੰ ਭੁੱਲੇਖਾ ਨਾ ਰਹੇ। ਇਸ ਅਦਭੁੱਤ ਨਜ਼ਾਰੇ ਨੂੰ ਪ੍ਰਵਾਨ ਕਰਕੇ ਜਗਿਆਸੂ ਗੁਰਮੁੱਖ ਰੂਹਾਂ ਨੇ ਸਹਿਜ ਵਿੱਚ ਮਨ ਟਿਕਾ ਲਿਆ। ਰੂਹ ਨੇ ਅੰਤਰ ਜੋਤ ਨੂੰ ਮਹਿਸੂਸ ਕਰਨ ਲਈ ਅਪਾਰ ਦੇ ਨਾਮ ਨਾਲ ਲਿਵ ਜੋੜ ਲਈ। ਜੀਵ ਆਤਮਾਂ ਅੰਤਰ ਵੱਸਦੇ ਮਾਲਕ ਪ੍ਰਭੂ ਨੂੰ ਸਦਾ ਸਦਾ ਸਿਮਰਨ ਲਗ ਪਈ।ਹੁਣ ਇੱਕ ਦੀ ਟੇਕ ਤੋਂ ਬਗੈਰ ਆਸਰਾ ਨਹੀਂ ਪ੍ਰਵਾਨ ਕਰਦੀ। ਨਿਮਰਤਾ ਦੀ ਚਰਮਸੀਮਾਂ ਨੂੰ ਪ੍ਰਾਪਤ ਕਰ ਲਿਆ ਕਿ ਜੀਵ ਆਤਮਾਂ ਪ੍ਰਮਾਤਮਾਂ ਦੀ ਸ਼ਰਨ ਵਿੱਚ ਟਿਕ ਗਈ। ਹੁਣ ਰਤਨ ਪਦਾਰਥ ਮਾਣਕ ਸੁਇਨਾ ਰੁੱਪਿਆ ਖਾਕ ਲਗਦੇ ਹਨ। ਗੁਰਮੁੱਖ ਨੂੰ ਦੁੱਖੀ ਨਹੀਂ ਕਰਦੇ। ਜਦ ਤੋਂ ਪ੍ਰਮਾਤਮਾਂ ਨੂੰ ਜੀਵ ਆਤਮਾਂ ਆਪਣਾ ਮਾਤ ਪਿਤਾ ਸੁਤ ਮੀਤ ਬੰਧਪ ਬਣਾ ਲਿਆ ਤਾਂ ਬਾਕੀ ਸਾਰੇ ਸੰਸਾਰਿਕ ਸਾਕ ਕੂੜੇ ਲਗਣ ਕਗ ਪਏ। ਪਰ ਮਨਮੁੱਖ ਪ੍ਰਮਾਤਮਾਂ ਦੀ ਹੋਂਦ ਤੋਂ ਮਨੁਕਰ ਹੋਣ ਕਰਕੇ ਦੁੱਖੀ ਰਹਿੰਦਾ ਹੈ।ਮਾਲਕ ਦੇ ਕੀਤੇ ਹੁਕਮ ਨੂੰ ਪ੍ਰਵਾਨ ਨਹੀਂ ਕਰਦਾ। ਮਾਲਕ ਦੀਆਂ ਦਿਤੀਆਂ ਦਾਤਾਂ ਦਾ ਸ਼ੁਕਰ ਨਹੀਂ ਕਰਦਾ। ਅਕਿਰਤਘਣ ਅੰਤਰ ਵੱਸਦੇ ਪ੍ਰਭੂ ਨੂੰ ਦੂਰ ਮੰਨਦਾ ਹੈ। ਇਸ ਕਰਕੇ ਭਰਮ ਵਿੱਚ ਹਰ ਕੰਮ ਨੂੰ ਆਪਣੀ ਸਿਆਣਪ ਨਾਲ ਜੋੜ ਕੇ ਵੇਖਦਾ ਹੈ।ਨਾਮ ਵਿਹੂਣਾ ਕੂੜ ਨਾਲ ਜੁੜਕੇ ਤ੍ਰਿਸਨਾ ਅਤੇ ਅੰਤਰ ਮਨ ਵਿੱਚ ਹਉਮੈ ਦੇ ਕਾਰਨ ਮਹਾਂ ਦੁੱਖ ਪਾਉਂਦਾ ਹੈ।ਗੁਰਮੁੱਖ ਐਸੇ ਸਤਿ ਸੰਗੀਆਂ ਨਾਲ ਪ੍ਰੀਤ ਕਰਦੇ ਹਨ ਜੋ ਪ੍ਰਮਾਤਮਾਂ ਨਾਲ ਮਨ ਤੋਂ  ਪ੍ਰੀਤ  ਕਰਦੇ ਹਨ। ਜਿੰਨ੍ਹਾਂ ਲਈ ਰਾਜ ਸਿੰਘਾਸਣ ਪੰਡਤਾਈ ਅਤੇ ਜਾਇਦਾਦਾਂ ਕੋਈ ਮਹੱਤਵ ਨਹੀਂ ਰੱਖਦੀਆਂ। ਗੁਰਮੁੱਖ ਹਿਰਦੇ ਤੋਂ ਪ੍ਰਮਾਤਮਾਂ ਨੂੰ ਪ੍ਰੀਤ ਕਰਦਾ ਹੈ ਜਿਸ ਨਾਲ ਸਾਰੇ ਵਿਕਾਰ, ਆਨ-ਵਾਸ਼ਨਾਵਾਂ ਅਤੇ ਦੁਬਿਧਾ ਦੂਰ ਹੋ ਜਾਂਦੀਂਆਂ ਹਨ।ਪ੍ਰਮਾਤਮਾਂ ਕਦੀ ਵੀ ਸੰਸਾਰੀ ਭੇਖਾਂ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਅਤੇ ਨਾ ਹੀ ਰੀਝਦਾ ਹੈ।ਭੇਖ ਕਦੇ ਪ੍ਰੀਤ ਨੂੰ ਪ੍ਰਵਾਨ ਨਹੀਂ ਚੜ੍ਹਣ ਦੇਂਦਾ। ਭੇਖ ਸਦਾ ਹੀ ਸੱਚ ਤੇ ਪਰਦਾ ਪਾਉਂਦਾ ਰਿਹਾ ਹੈ।ਸੰਸਾਰ ਅਤੇ ਪ੍ਰਮਾਤਮਾਂ ਵਿੱਚ ਅੰਧਕਾਰ ਦੀ ਦੀਵਾਰ ਖੜੀ ਕਰ ਦੇਂਦਾ ਹੈ। ਨਾਮ ਤੋਂ ਬਗੈਰ ਜੱਗ  ਕਜਲ ਦੀ ਕੋਠੜੀ ਦੀ ਨਿਆਂਈ ਹੈ।--

 

 

06 Sep 2014

Reply