ਮੇਰੇ ਪੁਰਾਣੇ ਯਾਰਾ ਫਿਰ ਮਿਲਣ ਦਾ ਪਲੇਨ ਬਣਾਇਆ
ਸੁਣਾਵਾਂਗੇ ਦਿਲਾ ਦੀਆ ਮਨਾ ਚ ਖਿਆਲ ਆਇਆ
ਪੜਾਈ ਤੋ ਬਾਅਦ ਦੀਆ ਕਰਾਂਗੇ ਗੱਲਾ
ਕਿਹੜੇ ਹੋਏ ਸਫਲ ਕਿੰਨਾ ਮਾਰੀਆ ਆਸ਼ਕੀ ਚ ਮੱਲਾ
ਕੋਈ ਮੋਗੇ ਦਾ ਕਈ ਬਰਨਾਲੇ ਤੋ
ਕਈ ਬਠਿੰਡਾ, ਜਲੰਧਰ ਤੇ ਹਰਿਆਣੇ ਤੋ
ਕੀਤੀਆ ਜਿੰਨਾ ਚ ਬੈਠ ਕਸਟਮਰ ਕੈਅਰ ਵਾਲੀ ਮੈਡਮ ਨਾਲ ਗੱਲਾ
ਜਿੰਨਾ ਬਾਝੋ ਰਹਿੰਦਾ ਨਹੀ ਸੀ ਹੋਸਟਲ ਚ ਮੈ ਕੱਲਾ
ਘੱਟ ਸ਼ੌਂਕ ਸੀ ਪੜਾਈਆ ਦਾ
ਖਿਆਲ ਰੱਖੀਦਾ ਸੀ ਲੜਾਈਆ ਦਾ
ਕੁੜੀਆ ਤੋ ਸਨ ਜੋ ਕੰਨੀ ਕਤਰਾਂਉਦੇ
ਉਹੀ ਸਾਡੀ ਯੂਨਿਟੀ ਵਿੱਚ ਸੀ ਆਉਦੇ
ਮਤਲਬੀ ਤੇ ਚਮਚਿਆ ਦਾ ਆਪਣੇ ਤੇ ਪੈਣ ਦਿੱਤਾ ਨਹੀ ਸੀ ਸਾਇਆ
ਮੇਰੇ ਪੁਰਾਣੇ ਯਾਰਾ ਫਿਰ ਮਿਲਣ ਦਾ ਪਲੇਨ ਬਣਾਇਆ
ਸੁਣਾਵਾਂਗੇ ਦਿਲਾ ਦੀਆ ਮਨਾ ਚ ਖਿਆਲ ਆਇਆ
ਗੂੜੀਆ ਸੀ ਯਾਰੀਆ ਉਹ ਨਿਆਰੀਆ
ਭਰਾਵਾ ਵਾਂਗੂੰ ਸੀ ਜਿੰਦਾ ਯਾਰਾ ਦੀਆ ਪਿਆਰੀਆ
ਚਲਦੇ ਸੀ ਸਭ ਇੱਕ ਰਾਇ ਨਾਲ
ਆਉਦੀਆ ਸੀ ਰੀਅਪੀਅਰਾ ਤਾਂਹੀ ਆਏ ਸਾਲ
ਤਵਾ ਕਿਸ ਤੇ ਲੱਗ ਜਾਣਾ ਪਤਾ ਨਹੀ ਸੀ ਹੁੰਦਾ
ਭੋਲੇ ਭਾਲਿਆ ਦੀ ਕੌਣ ਸੀ ਸੁਣਦਾ
ਕਦੇ ਗਰਾਂਊਡ ਕਦੇ ਕੰਟੀਨ ਚ ਹੁੰਦੇ ਸੀ ਡੇਰੇ
ਮਨ ਕਰਨਾ ਪੜਾਈ ਨੂੰ ਤਾਂ ਲੈਕਚਰ ਹਾਲ ਪਾਉਣੇ ਫੇਰੇ
ਅਰਸ਼ ਭੁੱਲਦਾ ਨਹੀ ਕਦੇ ਜੋ ਹੋਸਟਲਾ ਕਾਲਜਾ ਚ ਵਕਤ ਬਿਤਾਇਆ
ਮੇਰੇ ਪੁਰਾਣੇ ਯਾਰਾ ਫਿਰ ਮਿਲਣ ਦਾ ਪਲੇਨ ਬਣਾਇਆ
ਸੁਣਾਵਾਂਗੇ ਦਿਲਾ ਦੀਆ ਮਨਾ ਚ ਖਿਆਲ ਆਇਆ