|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਸੁਪਨਿਆ ਦੇ ਸਫ਼ਰ |
ਮੇਰੇ ਸੁਪਨਿਆ ਦੇ ਸਫ਼ਰ ਵਿੱਚ ਨਿਸ਼ਾਨ ਹਕੀਕਤ ਦੇ। ਐਵੇਂ ਸਕੂਨ ਨਹੀਂ ਮਨ ਨੂੰ, ਮੱਥੇ ਚੈਨ ਨੇ ਤਬੀਅਤ ਦੇ। ਇੱਕ ਅਜ਼ੀਬ ਕਸ਼ਿਸ਼ ਦਿਸਦੀ,ਮੱਥੇ ਦੀਆਂ ਲਕੀਰਾਂ ਤੇ, ਮੈਂ ਭਲਾ ਭੁੱਲ ਕਿਵੇਂ ਜਾਵਾਂ ,ਖੇਡੇ ਜੋ ਖੇਡ ਤਰੀਕਤ ਦੇ। ਮੇਰੇ ਨਸੀਬ ਨੇ ਤੇਰੇ ਹੋਣ ਦਾ ਅਹਿਸਾਸ ਕਰਵਾ ਦਿਤਾ, ਕਸਮ ਤੇਰੀ ਬਣ ਗਈ ਕਿਵੇਂ ਪੰਨੇ ਮੇਰੀ ਵਸੀਅਤ ਦੇ। ਨਸੂਰ ਬਣਾ ਮੇਰੇ ਦਿਲ ਨੂੰ ,ਮਰਹਮ ਦਾ ਲੇਪ ਕੀਤਾ ਹੈ, ਕੁਝ ਸਮਝ ਨਹੀਂ ਆਈ, ਜਾਂ ਤੁਕਲਫ਼ ਨੇ ਨਸੀਹਤ ਦੇ। ਲੁੱਟ ਲੈਣਾ ਮੁਹਬਤ ਦੇ ਨਾਂ ਸ਼ਾਇਦ ਤੇਰਾ ਧਰਮ ਹੋਵੇਗਾ, ਮੈਂ ਕਈ ਵਾਰ ਕੁਰਬਾਨ ਹੋਇਆ ,ਨਾਂ ਤੇਰੀ ਸ਼ਰੀਅਤ ਦੇ।
|
|
08 May 2013
|
|
|
|
ਤੁਹਾਡਾ ਸਾਰੇ ਪਾਠਕਾਂ ਅਤੇ ਸਹਿਤਕਾਰਾਂ ਦਾ ਰਚਨਾਵਾਂ ਪੜ੍ਹਣ ਤੇ ਆਪਣੇ ਅਮੋਲਕ ਵੀਚਾਰ ਦੇਣ ਬਾਰੇ ਬਹੁਤ ਬਹੁਤ ਧੰਨਵਾਦ ਜੀ
|
|
18 May 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|