|
"ਮੇਰੇ ਯਾਰ ਬੋਹੜ ਦੀ ਛਾਂ ਵਰਗੇ" ,,,,,,, ਹਰਪਿੰਦਰ " ਮੰਡੇਰ " |
ਬੀਤੇ ਵੇਲੇ ਦੀਆਂ ਯਾਦਾਂ ਜਦ ਵੀ ਦਿਲ ਨੂੰ ਘੇਰਾ ਪਾਉਂਦੀਆਂ ਨੇ,,,
ਦਰਦਾਂ ਵਾਲਾ ਰਾਗ ਛੇੜਕੇ ਗਮ ਦਾ ਮੀਂਹ ਵਰਸਾਉਂਦੀਆਂ ਨੇ ,,,
ਸੀ ਕਚੇ ਕੋਠੇ ਪਿੰਡ ਮੇਰੇ ਦੇ,,,
ਕਿਸੇ ਪਾਕ ਪਵਿੱਤਰ ਥਾਂ ਵਰਗੇ,,,
ਸਮੇਂ ਦੀ ਰਫ਼ਤਾਰ ਚ ਖੋ ਗਏ ,ਮੇਰੇ ਯਾਰ ਬੋਹੜ ਦੀ ਛਾਂ ਵਰਗੇ,,,
ਜਿਨ੍ਹਾਂ ਸੰਗ ਸੀ ਬਚਪਨ ਬੀਤਿਆ, ਨਹੀਂ ਭੁਲਦੇ ਯਾਰ ਪਿਆਰੇ ਓਹ ,,,
ਵੱਖਰੋ ਵੱਖਰੇ ਰਾਹੀਂ ਤੁਰ ਗਏ , ਬੇ-ਰੁਜ਼ਗਾਰੀ ਦੇ ਮਾਰੇ ਓਹ,,,
ਜਾਨੋਂ ਵਧ ਪਿਆਰੇ ਸੀ ਜੋ,,,
ਮੈਨੂੰ ਮੇਰੀ ਮਾਂ ਵਰਗੇ ,,,

ਇਕੱਠਿਆਂ ਖੇਡ ਗੁਜ਼ਾਰੇ ਸੀ ਜੋ ,ਦਿਨ ਬਚਪਨ ਦੇ ਭੁਲਦੇ ਨਾ,,,
ਸਾਡੇ ਹੱਕ ਜੇ ਸਾਨੂੰ ਮਿਲਦੇ ,ਵਿਚ ਪਰਦੇਸੀਂ ਰੁਲਦੇ ਨਾ,,,
ਫੁੱਲਾਂ ਵਾਂਗੂੰ ਮਹਿਕਣ ਵਾਲੇ,,,
ਹੋਗੇ ਉਜੜੇ ਗਰਾਂ ਵਰਗੇ,,,

ਭਾਵੇਂ ਵਿਚ ਵਿਦੇਸ਼ੀਂ ਜਾ ਕੇ ,ਕੀਤੀਆਂ ਬਹੁਤ ਕਮਾਈਆਂ ਨੇ,,,
ਢੋਲੇ ਗਾਵਣ ਵਾਲੀਆਂ ਉਮਰਾਂ ,ਡਾਲਰਾਂ ਦੇ ਲੇਖੇ ਲਾਈਆਂ ਨੇ,,,
" ਹਰਪਿੰਦਰ " ਦੇ ਸਭ ਰਿਸ਼ਤੇ ਨਾਤੇ ,,,
ਹੋ ਗਏ ਮਜਬੂਰ ਦੀ ਹਾਂ ਵਰਗੇ,,,

ਹਰਪਿੰਦਰ " ਮੰਡੇਰ "
ਧੰਨਵਾਦ,,,,,,,,,,,,,,,ਗਲਤੀ ਮਾਫ਼ ਕਰਨੀਂ ,,,

21 Apr 2011
|