ਕਈ ਵਾਰ ਮੈ ਇਹ ਸੋਚਦਾ ਹਾਂ ਮੇਰੇ ਕੋਲੋਂ ਇਹ ਕੀ ਹੋ ਗਇਆ .......
ਜੋ ਪਾਲਇਆ ਸੀ ਜੀ-ਜਾਨ ਲਾ ਓਹ ਰਿਸ਼ਤਾ ਖੋ ਗਇਆ,
ਕੀ ਸੀ ਤੇਰਾ ਕਸੂਰ ਜੋ ਮੈ ਕਿਸੇ ਹੋਰ ਦਾ ਦਿਲਦਾਰ ਹੋ ਗਇਆ,
ਕਿਓਂ ਭੁਲ ਗਇਆ ਜਾਨ ਤੋਂ ਪਹਿਲਾਂ ਤੇਰੇ ਨਾਲ ਕੀਤੇ ਕੋਲ ਮੈ,
ਕਿਓਂ ਮੈ ਕਿਸੇ ਹੋਰ ਦੀਆਂ ਜ਼ੁਲਫ਼ਾਂ ਦੇ ਵਿਚ ਕੈਦ ਹੋ ਗਇਆ,
ਕਈ ਵਾਰ ਮੈ ਇਹ ਸੋਚਦਾ ਹਾਂ ਮੇਰੇ ਕੋਲੋਂ ਇਹ ਕਿ ਹੋ ਗਇਆ .......
ਕਿਓਂ ਪੂਰਾਨਿਆਂ ਨੂੰ ਛਡ ਕੇ ਮੈ ਨਵੇਆਂ ਤੇ ਡੁਲ ਗਇਆ,
ਜੋ ਰਲ ਕੇ ਗੁਜਾਰੀਆ ਸੀ ਰਾਤਾਂ ਓਹ ਕਿਵੇ ਭੁਲ ਗਇਆ,
ਮਰ ਕੇ ਵੀ ਨਹੀ ਭੁਲ ਸਕਦਾ ਮੈ ਤੇਨੂੰ,
ਕਿਓਂ ਮੈ ਇਹ ਸਚਾਈ ਭੁਲ ਗਇਆ,
ਕਈ ਵਾਰ ਮੈ ਇਹ ਸੋਚਦਾ ਹਾਂ ਮੇਰੇ ਕੋਲੋਂ ਇਹ ਕਿ ਹੋ ਗਇਆ.......
ਮੇਰੀ ਜ਼ਿੰਦਗੀ ਵਿਚ ਤੂੰ ਸੀ ਕਿਓਂ ਮੈ ਓਸ ਮਾਸੂਮ ਨੂੰ ਦਸਣਾ ਭੁਲ ਗਇਆ, ਸ਼ਾਯਦ ਸੀ ਇਹ ਜੀਸਮ ਦੀ ਭੁਖ ਜੋ ਮੈ ਆਪਣਾ ਆਪ ਹੀ ਭੁਲ ਗਇਆ, ਕਰਕੇ ਬਰਬਾਦ ਦੋ ਜਿੰਦਾ ਅਖੀਰ 'ਇੰਦਰ' ਖੁਦ ਵੀ ਰੁਲ ਗਇਆ ,
ਕਈ ਵਾਰ ਮੈ ਇਹ ਸੋਚਦਾ ਹਾਂ ਮੇਰੇ ਕੋਲੋਂ ਇਹ ਕਿ ਹੋ ਗਇਆ.......