ਰੁੱਖਾਂ ਦੀ ਹੈ ਹਾਣੀ ਤੇ ਇਹ ਸਾਥੀ ਹੈ ਦਰਿਆਵਾਂ ਦੀ ,
ਮੇਰੀ ਰੂਹ ਤਾਂ ਆਸ਼ਿਕ ਹੈ ਆਜ਼ਾਦ ਮਸਤ ਹਵਾਵਾਂ ਦੀ |
ਇਹ ਕਣੀਆਂ ਦੇ ਵਿਚ ਖੇਡਦੀ ਕਦੇ ਪੰਛੀਆਂ ਨੂੰ ਛੇੜਦੀ ,
ਮੇਰੀ ਰੂਹ ਤਾਂ ਕਾਇਲ ਹੈ ਕੁਦਰਤ ਦੀਆਂ ਸ਼ੋਖ ਅਦਾਵਾਂ ਦੀ |
ਜਿਨ੍ਹਾਂ ਰਾਹਾਂ ਉੱਤੇ ਫੈਲੀ ਹੈ ਜੋ ਮਹਿਕ ਜੰਗਲੀ ਫੁੱਲਾਂ ਦੀ ,
ਮੇਰੀ ਰੂਹ ਤਾਂ ਪਾਂਧੀ ਹੈ ਬੱਸ ਓਹਨਾਂ ਸੁੰਨੇ ਰਾਹਵਾਂ ਦੀ |
ਘੁੰਮ ਕੇ ਕਿਨਾਰੇ ਨਹਿਰ ਦੇ ਆ ਬੈਠੀ ਛਾਵੇਂ ਬੋਹੜ ਦੇ ,
ਮੇਰੀ ਰੂਹ ਕਹਾਣੀ ਹੈ ਓਹਨਾਂ ਵਿੱਸਰ ਗਾਈਆਂ ਥਾਵਾਂ ਦੀ |
ਵੇਖੇ ਸੀ ਕਦੇ ਖ਼ੁਆਬ ਜੋ ਬੱਦਲਾਂ ਸੰਗ ਹੱਸਣ ਗਾਵਣ ਦੇ ,
ਮੇਰੀ ਰੂਹ ਤਾਂ ਇੱਕ ਗ਼ਜ਼ਲ ਹੈ ਅਧੂਰੇ ਰਹਿ ਗਏ ਚਾਵਾਂ ਦੀ |
ਮੁੜ੍ਹ ਮੁੜ੍ਹ ਕੇ ਕਰਵਾਉਂਦੀ ਹੈ ਮਨੁੱਖ ਹੋਵਣ ਦਾ ਅਹਿਸਾਸ ਮੈਨੂੰ ,
ਮੇਰੀ ਰੂਹ ਤਾਂ ਇੱਕ ਉਮੀਦ ਹੈ ਮੇਰੇ ਠੰਡੇ ਹੋ ਗਏ ਸਾਹਵਾਂ ਦੀ |
ਧੰਨਵਾਦ ,,,,,,,,,,,,,,,,,,,,,,,,,,,,,,,,,,,,,,,,,,,,, ਹਰਪਿੰਦਰ " ਮੰਡੇਰ "
|