|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਤੋਂ ਵੱਧ |
ਮੇਤੋਂ ਵੱਧ ਮੈਨੂੰ ਹੁਣ ਪਹਿਚਾਣਦੇ ਨੇ ਮੇਰੇ ਲਫ਼ਜ਼ ਮੇਤੋਂ ਵੱਧ ਮੈਨੂੰ ਹੁਣ ਜਾਣਦੀਆਂ ਨੇ ਮੇਰੀਆਂ ਨਜ਼ਮਾਂ ਮੇਤੋਂ ਵੱਧ ਮੈਨੂੰ ਹੁਣ ਮੈਨੂੰ ਉਡੀਕਦੀਆਂ ਨੇ ਬਜ਼ਮਾਂ ੲਿਹਨਾਂ ਲਫ਼ਜ਼ਾਂ ਵਿੱਚ ਕਈ ਰੌਸ਼ਨੀ ਦੇ ਰਾਜ਼ ਕਈ ਰੰਗੀਲੇ ਖਵਾਬ ਕਈ ਅਣਛੋਹੇ ਸਾਜ਼ ੳੁਹ ਖਿਆਲ ਜੋ ਕਰਦੇ ਲਾਜ਼ ਉੱਡਣਾਂ ਚਾਹੁੰਦੇ ਬਣ ਪਰਵਾਜ਼ ਸਭ ਕਿਤੇ ਲਫ਼ਜ਼ਾਂ ਦੇ ਦਿਲਾਂ ਦੇ ਕਿਸੇ ਕੋਨੇ 'ਚ ਲੁਕੇ ਪੲੇ ਨੇ । ੲਿਹਨਾਂ ਨਜ਼ਮਾਂ ਦੇ ਹੀ ਕਈ ਕੁਆਰੇ ਫ਼ਿਕਰੇ ਮੇਰੇ ਦਿਲ ਦੇ ਕੲੀ ਦੱਬੇ-ਕੁਚਲੇ ਅਰਮਾਨ ਮੇਰੇ ਦਿਲ ਦੇ ਰਾਹਾਂ 'ਚ ਕੲੀ ਭਟਕਦੇ ਪੈਗਾਮ ਕਿਸੇ ਡਰ ਦੀ ਖਾਕ 'ਚ ਦੱਬੇ ਕਈ ਰੌਸ਼ਨੀ ੳੁਡੀਕਦੇ ਨਾਮ ਸੰਭਾਲੀ ਬੈਠੇ ਨੇ । ੲਿਸੇ ਲਈ ਜਦੋਂ ਵੀ ਮੈਂ ਆਪਣੇ ਅੰਦਰ ਉੱਠਦੇ ਵਾ ਵਰੋਲਿਆਂ ਦੀ ਘੁੰਮਣ-ਘੇਰੀ 'ਚ ਗੁਆਚ ਜਾਵਾਂ ਜਾ ਅਹਿਸਾਸਾਂ ਦੀਆਂ ਗੁੰਝਲਾਂ 'ਚ ਫਸ ਜਾਵਾਂ ਜਦੋਂ ਅੱਗੇ ਰਾਹਾਂ ਤੇ ਅੰਬਰ ਜੇਡ ਦੀਵਾਰਾਂ ਹੀ ਦਿਸਣ ਫਿਰ ਮੈਂ ਆਪਣੀਆਂ ਰਾਜ਼ਦਾਨਾਂ ਦੇ ੲਿਹਨਾਂ ਨਜ਼ਮਾਂ ਦੇ ਦੁਆਰੇ ਜਾ ਆਪਣਾ ਪਤਾ ਪੁੱਛ ਲੈਂਦਾ ਹਾਂ ਹੁਣ ਹਰ ਵਾਰ ਆਪਣਾ ਨਾਮ ਪਤਾ ਜਾਨਣ ਲਈ ਆਪ ਨੂੰ ਪਹਿਚਾਨਣ ਲੲੀ ਆਪਣੀ ਪੱਤਰੀ ਵੇਖਣ ਦੀ ਲੋੜ ਨੀ ਪੈਂਦੀ ਹਰ ਨਜ਼ਮ ਹੀ ਹੁਣ ਰਹਿਬਰ ਬਣ ਮੇਰੇ ਨਾਲ-੨ ਹੈ ਰਹਿੰਦੀ ॥
|
|
09 Aug 2014
|
|
|
|
ਬਹੁਤ ਖੂਬ ਸੂਰਤ ਲਿਖਤ ਪੇਸ਼ ਕੀਤੀ ਹੈ ਸੰਦੀਪ ਬਾਈ ਜੀ |
ਸ਼ੇਅਰ ਕਰਨ ਲਈ ਧੰਨਵਾਦ |
ਰੱਬ ਰਾਖਾ |
ਰੱਬ ਰਾਖਾ |
|
|
09 Aug 2014
|
|
|
|
ਬਹੁਤ ਹੀ ਖੂਬਸੂਰਤ ਲਿਖਿਆ ਹੈ ਵੀਰ ! ਜਿਓੰਦੇ ਵੱਸਦੇ ਰਹੋ,,,
|
|
09 Aug 2014
|
|
|
|
sandeep g hmesha di tara speechless......
nazama rahi apni pehchaan nu hamesha jiyunde rakhan da ik safar.....
bahut khoob....
rabba mehar kari.....
|
|
09 Aug 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|