ਜਦੋਂ ਰੁਮਕ ਰੁਮਕ ਕੇ ਪੁਰੇ ਦੀ ਠੰਡੀ ਹਵਾ ਹੈ ਚਲਦੀ ,
ਉਸ ਮਹਿਬੂਬ ਦੀ ਯਾਦ ਆ ਦਿਲ ਦਾ ਵਿਹੜਾ ਮੱਲ੍ਹ ਦੀ |
ਜਿੰਦਗੀ ਚੋਂ ਹਿਜ਼ਰਤ ਕਰ ਗਈ ਜੋ ਵਰਿਆਂ ਪਹਿਲਾਂ ,
ਬਣ ਦੀਵਾ ਦਿਲ ਦੇ ਕੋਨੇ ਦੇ ਵਿਚ ਰਹਿੰਦੀ ਬਲ ਦੀ |
ਇਹ ਟਿਕੀ ਰਾਤ ਜਦ ਛੇੜੇ ਗੀਤ ਵਿਛੋੜਿਆਂ ਦਾ ,
ਜਿੰਦ ਹਿਜ਼ਰਾਂ ਦੀ ਭੱਠੀ ਵਿਚ ਰੂੰ ਦੇ ਵਾਂਗ ਹੈ ਜਲ ਦੀ |
ਮੈਂ ਬਿਰਹੋਂ ਦੀ ਗੋਦ ਚ ਬੈਠ ਕੇ ਹੌਂਕੇ ਲੈ ਰੋਵਾਂ ,
ਕੋਈ ਦਰਦ ਕਹਾਣੀ ਛੇੜ ਕੇ ਗੁਜ਼ਰੇ ਹੋਏ ਕੱਲ੍ਹ ਦੀ |
ਇਸ ਬੰਜ਼ਰ ਰੂਹ ਨੂੰ ਆਸ ਤੇਰੇ ਮੁੜ੍ਹ ਆਵਣ ਦੀ ਹੈ ,
ਭਾਵੇਂ ਜਿੰਦਗੀ ਵਾਲੀ ਸ਼ਾਮ ਵੇ ਸੱਜਣਾ ਜਾਂਦੀ ਢਲਦੀ |
ਆਜ਼ਾਦ ਮਸਤ ਪੰਛੀਆਂ ਸੰਗ " ਮੰਡੇਰ " ਵੀ ਉੱਡਦਾ ,
ਤੇਰੀ ਤੇ ਮੇਰੀ ਕਾਸ਼ ! ਜੇ ਕਿਧਰੇ ਅੱਖ ਨਾ ਰਲ ਦੀ |
ਧੰਨਵਾਦ ,,,,,,,,,,,,,,,,,,,,,,,,,,,,,,,,,,,,,,,,,,,,,,,,,,,ਹਰਪਿੰਦਰ " ਮੰਡੇਰ "
ਜਦੋਂ ਰੁਮਕ ਰੁਮਕ ਕੇ ਪੁਰੇ ਦੀ ਠੰਡੀ ਹਵਾ ਹੈ ਚਲਦੀ ,
ਉਸ ਮਹਿਬੂਬ ਦੀ ਯਾਦ ਆ ਦਿਲ ਦਾ ਵਿਹੜਾ ਮੱਲ੍ਹ ਦੀ |
ਜਿੰਦਗੀ ਚੋਂ ਹਿਜ਼ਰਤ ਕਰ ਗਈ ਜੋ ਵਰਿਆਂ ਪਹਿਲਾਂ ,
ਬਣ ਦੀਵਾ ਦਿਲ ਦੇ ਕੋਨੇ ਦੇ ਵਿਚ ਰਹਿੰਦੀ ਬਲਦੀ |
ਇਹ ਟਿਕੀ ਰਾਤ ਜਦ ਛੇੜੇ ਗੀਤ ਵਿਛੋੜਿਆਂ ਦਾ ,
ਜਿੰਦ ਹਿਜ਼ਰਾਂ ਦੀ ਭੱਠੀ ਵਿਚ ਰੂੰ ਦੇ ਵਾਂਗ ਹੈ ਜਲ੍ਹ ਦੀ |
ਮੈਂ ਬਿਰਹੋਂ ਦੀ ਗੋਦ ਚ ਬਹਿ ਕੇ ਹੌਂਕੇ ਲੈ ਰੋਵਾਂ ,
ਕੋਈ ਦਰਦ ਕਹਾਣੀ ਛੇੜ ਕੇ ਗੁਜ਼ਰੇ ਹੋਏ ਕੱਲ੍ਹ ਦੀ |
ਇਸ ਬੰਜ਼ਰ ਰੂਹ ਨੂੰ ਆਸ ਤੇਰੇ ਮੁੜ੍ਹ ਆਵਣ ਦੀ ਹੈ ,
ਭਾਵੇਂ ਜਿੰਦਗੀ ਵਾਲੀ ਸ਼ਾਮ ਵੇ ਸੱਜਣਾ ਜਾਂਦੀ ਢਲਦੀ |
ਆਜ਼ਾਦ ਮਸਤ ਪੰਛੀਆਂ ਸੰਗ " ਮੈਂ " ਵੀ ਉੱਡਦਾ ,

|