ਪੂਰੀ ਹੋਈ ਲਗਦੀ,
ਮੇਰੀ ਨਜਮ ਦੀ ਮਿਅਾਦ
ਕੀਤੀ ਸੀ ਨਜਰ ਸਭ ਦੇ,
ਪਰ ਨਾ ਕਿਸੇ ਨੂੰ ਯਾਦ।
ਲੱਗੇ ਜਿਵੇਂ,
ਸਫੇ ਪੀਲੇ ਪੈ ਗਏ,
ਹਰਫ ਬੁੱਢੇ ਹੋ ਗਏ
ਨਾਦ ਵਿਛੜ ਗੲੇ,
ਅਰਥ ਫਿੱਕੇ ਨੇ ਪੲੇ
ਕੋਈ ਹਾਤਿਫ ਸੱਦੋ,
ਜਾਂ ਕੋਈ ਕਰੋ ਫਰਿਅਾਦ।
ਚਲ ਜੇ ਮੁੱਕ ਵੀ ਗੲੀ ਤੇਰੀ
ਕਿਸੇ ੲਿਕ ਕਵਤਿਾ ਦੀ ਮਿਅਾਦ
ਤੂੰ ਕਿਓ ਹੁੰਦਾ ਉਦਾਸ,
ਤੇਰੇ ਕੋਲ ਕਲਮ ਹੈ,
ਤੇਰੇ ਕੋਲ ੲਿਲਮ ਹੈ
ਕੋਈ ਸੱਜਰੀ ਕਰਦੇ ਤੂੰ ੲਿਜਾਦ।
ੲਿੱਥੇ ਹਰ ਮੌਸਮ ਝੱਲਣਾਂ ਪੈਣਾ
ਜਿਗਰੇ ਨਾਲ ਚੱਲਣਾ ਪੈਣਾ,
ਕਦੇ ਤੱਤੇ ਹਾੜਾਂ ਵਿੱਚ,
ਕਦੇ ਠਾਰਦੇ ਸਿਅਾਲੀਂ
ਕਿਸੇ ਸ਼ੇਅਰ ਤੇ ਵੱਜਣੀ,
ਤੇ ਕਿਸੇ ਤੇ ਨਹੀ ਵੱਜਣੀ ਤਾਲੀ।
ਤੂ ਬਸ ੲਿਲਹਾਮ ਨੂ ਸਮੇਟ,
ਤੇ ਅਹਿਸਾਸਾਂ ਨੂੰ ਲਪੇਟ
ਲਿਖ ਦੁਨੀਆਂ ਭੁੱਲ ਕੇ,
ਨਾ ੳੁੱਡ ਅਸਮਾਨੀ,ਰਹਿ ਤਲ ਤੇ
ਤੂ ਰੱਖ ਸੌਚ ਆਜਾਦ,
ਨਹੀਂ ਮੁੱਕੀ ਹਜੇ 'ਸੌਝੀ' ਤੇਰੀ
ਕਲਮ ਦੀ ਮਿਅਾਦ।
|