ਖੁਸ਼ੀਆਂ ਦੇ ਵਿਚ ਜੀਅ ਨਾਂ ਲੱਗੇ , ਮੈਂ ਗਮੀਆਂ ਨੂੰ ਚਾਹੁੰਦਾ ਹਾਂ
ਤਨ ਦੇ ਗੱਲੇ ਵਿੱਚ ਰੋਜ਼ਾਨਾਂ ਗਮ ਦੇ ਢਾਲੇ ਪਾਉਂਦਾ ਹਾਂ
ਹੋਉਂਕਿਆ ਦੇ ਘਰ ਆਉਣੀ ਜਾਣੀ , ਹਾਸਿਆਂ ਦੇ ਨਾਲ ਲਗਦੀ ਏ
ਹੰਝੂਆਂ ਦੇ ਨਾਲ ਖਾਵਾਂ ਪੀਵਾਂ ਤੇ ਗਮੀਆਂ ਨਾਲ ਸੌਂਦਾ ਹਾਂ
ਹੰਝੂ , ਹਾਵੇ , ਹੋਉਂਕੇ , ਪੀੜਾਂ , ਇਹ ਸਭ ਮੇਰੇ ਸਾਥੀ ਨੇ
ਮੈਂ ਇਨਸਾਨ ਕਿਸੇ ਦਾ ਅੱਜਕਲ ਭੋਰਾ ਸਾਥ ਨਾਂ ਚਾਹੁੰਦਾ ਹਾਂ
ਯਾਦ ਤੇਰੀ ਦੀ ਨਦੀ ਕੋਈ , ਜਦ ਮੇਰੇ ਵੱਲ ਨੂੰ ਆਉਂਦੀ ਹੈ
ਮੈਂ ਸਾਗਰ ਦੇ ਵਾਂਗੂੰ ਉਸਨੂੰ ਆਪਣੇ ਵਿੱਚ ਮਿਲਾਉਂਦਾ ਹਾਂ
ਚੜਦੇ ਨਾਲ ਕਲੈਸ਼ ਤਾਂ ਮੇਰਾ , ਅਕਸਰ ਹੁੰਦਾ ਰਹਿੰਦਾ ਹੈ
ਐਪਰ ਸ਼ਾਮੀਂ ਰੋਂਦੇ ਨੂੰ ਮੈਂ ਨਿੱਤ ਕਾਲਜੇ ਲਾਉਂਦਾ ਹਾਂ
ਜਿੰਦਗੀ ਦੇ ਮਹਿਲਾਂ ਵਿੱਚ ਜਿਹੜੇ , ਦੀਵੇ ਬਾਲੇ ਚਾਵਾਂ ਦੇ
ਹੁਣ ਓਹਨਾਂ ਵਿੱਚ ਤੇਲ ਖੂਨ ਦਾ ਹੱਥੀਂ ਪਾਉਂਦਾ ਰਹਿੰਦਾ ਹਾਂ
~~~~ਗੁਰਮਿੰਦਰ ਸਿੰਘ~~~~
ਖੁਸ਼ੀਆਂ ਦੇ ਵਿਚ ਜੀਅ ਨਾਂ ਲੱਗੇ , ਮੈਂ ਗਮੀਆਂ ਨੂੰ ਚਾਹੁੰਦਾ ਹਾਂ
ਤਨ ਦੇ ਗੱਲੇ ਵਿੱਚ ਰੋਜ਼ਾਨਾਂ ਗਮ ਦੇ ਢਾਲੇ ਪਾਉਂਦਾ ਹਾਂ
ਹੋਉਂਕਿਆ ਦੇ ਘਰ ਆਉਣੀ ਜਾਣੀ, ਹਾਸਿਆਂ ਦੇ ਨਾਲ ਲਗਦੀ ਏ