ਤੇਰਾ ਖਾਬ
ਖੂਬਸੂਰਤ ਕਰ ਦਿੰਦਾ ਹੈ
ਮੇਰੇ ਖਿਆਲਾਂ ਦੀ ਦੁਨੀਆਂ
ਮੇਰੀ ਰੂਹ ਤੇ
ਰੀਝਾਂ
ਇਸ ਤਰਾਂ ਪੁੰਗਰਦੀਆਂ ਨੇ
ਜਿਓਂ ਪਤਝੜ ਤੋਂ ਬਾਅਦ
ਰੁਖ ਦੀ ਹਰ ਸ਼ਾਖਾ
ਤੇਰੀ ਹਰ ਯਾਦ
ਮੇਰੇ ਅੰਦਰ
ਇਓਂ ਸਮਾ ਜਾਂਦੀ ਹੈ
ਜਿਓਂ ਮਾਰੂਥਲ ਦੀ ਹਿੱਕ ਚ
ਕੋਈ ਰਸਭਰੀ ਬਾਰਿਸ਼
ਅਜੇ ਵੀ ਤਾਜ਼ਾ ਹੈ
ਮੇਰੀ ਪਾਕ ਰੂਹ ਤੇ
ਤੇਰੀ ਮੋਹਬਤ ਦੀ ਪਹਿਲੀ ਛੋਹ
ਓਹ ਅਨਮੋਲ ਪਲ
ਜਦ ਮੇਰੇ ਕਲੀਰਿਆਂ ਦੀ ਗੰਡ ਨੂੰ
ਮਿਲੂਗੀ
ਤੇਰੇ ਪੋਟਿਆਂ ਦੀ ਛੋਹ
ਓਦੋਂ ..........
ਜੋ ਮੇਰਾ
ਮੇਰਾ ਹੋਵੇਗਾ
ਤੇ ਤੇਰਾ
ਤੇਰਾ ਹੋਵੇਗਾ
ਮੈਂ
ਮੈਂ ਨਹੀ ਹੋਣਾ
ਤੇ
ਤੂੰ
ਤੂੰ ਨਹੀਂ ਰਹਿਣਾ
ਇਹ
ਤੂੰ ਤੇ ਮੈਂ
ਮਿਲਕੇ
ਇਕ ਨਵਾਂ ਲਫਜ਼ ਬਣੇਗਾ
,,,,,,,,,,,,,,,,,,,ਅਸੀਂ
ਤੇ ਇਸ ਅਸੀਂ ਤੋਂ ਹੀ
ਸ਼ੁਰੂ ਹੋਵੇਗਾ
ਮੇਰੀ ਜਿੰਦਗੀ ਦਾ
ਖ਼ੁਸ਼ਨੁਮਾ ਸਫਰ ..........
................ਮਿੰਦਰ
|