|
 |
 |
 |
|
|
Home > Communities > Punjabi Poetry > Forum > messages |
|
|
|
|
|
|
ਵਸਲਾਂ ਦੀ ਰੁੱਤ ( ਮਿੰਦਰ ) |
ਜਿੰਦੜੀ ਦੇ ਰੁੱਖ ਉੱਤੇ ਵਸਲਾਂ ਦੀ ਰੁੱਤ ਆਈ
ਚਾਵਾਂ ਦੀਆਂ ਪੁੰਗਰੀਆਂ ਡਾਲੀਆਂ
ਔੜਾਂ ਲਬਰੇਜ਼ ਸੈਆਂ ਪਤਝੜਾ ਹੁਣ ਤੱਕ
ਕੂਲੇ ਕੂਲੇ ਅੰਗੜੀ ਹੰਡਾਲੀਆਂ
ਤੇਰੀਆਂ ਉਡੀਕਾਂ ਵਿੱਚ ਗੱਡੀਆਂ ਨਿਗਾਹਾਂ ਇਹਨਾ
ਚੰਦਰਿਆਂ ਰਾਵਾਂ ਨੇ ਹੀ ਖਾਲੀਆਂ
ਕੌੜੀਆਂ ਕਰੂੰਬਲਾਂ ਦੇ ਵਾਂਗ ਇਸ ਜੱਗ ਦੀਆਂ
ਸਾਰੀਆਂ ਵਧੀਕੀਆਂ ਚਾਬਾਲੀਆਂ
ਕਦੇ ਮਜਬੂਰੀ ਕਦੇ ਵੀਜ਼ਿਆਂ ਦੀ ਤੰਗੀ
ਅਸੀਂ ਤਰਸਦੇ ਉਮਰਾਂ ਲੰਘਾਲੀਆਂ
ਅੱਜ ਸਾਨੂੰ ਪੁਛੇ ਕੋਈ , ਕਿੰਨਾ ਮੁੱਲ ਦੇਕੇ
ਕਿਵੇਂ ਵਸਲਾਂ ਦੇ ਪਲ ਨੇ ਥਿਆਏ
ਕਿੰਨਾ ਚਿਰ ਹੋਇਆ ਦੀਦੇ ਸਧਰਾਂ ਦੇ ਬੂਹਿਆਂ ਤੇ
ਹੰਝੂਆਂ ਦਾ ਤੇਲ ਚੋਂਦੇ ਆਏ
ਡਾਉਰ ਭੌਰ ਹੋਏ ਬੜੀ ਭੋਗਲੀ ਹਯਾਤੀ
ਕਹੇ ਲੇਖ ਅਸੀਂ ਚੰਦਰੇ ਲਿਖਾਏ
ਅੱਜ ਓਹੋ ਦੁਖ ਸਾਰੇ ਕਿੱਲੀ ਉੱਤੇ ਟੰਗ
ਅਸੀਂ ਖੁਸ਼ੀਆਂ ਦੇ ਦੀਪ ਨੇ ਜਲਾਏ
ਚਿਰਾਂ ਤੋਂ ਗਰੀਬੜੇ ਸੀ ਮੁੱਦਤਾਂ ਦੇ ਬਾਅਦ ਅਸੀਂ
ਵਸਲਾਂ ਦੇ ਡਾਲਰ ਕਮਾਏ
ਬਾਰਿਸ਼ਾਂ ਦੀ ਰੁੱਤ ਜਿਵੇਂ ਬੱਦਲੀ ਸੌਕੀਨ
ਪੀਂਘ ਅੰਬਰਾਂ ਤੇ ਸਤਰੰਗੀ ਪਾਏ
ਗੋਟੇ ਵਾਲੀ ਚੁੰਨੀ ਲੈਕੇ ਅੱਲੜ ਰਕਾਨ ਕੋਈ
ਖੇਤਾਂ ਵਿੱਚ ਜਾਕੇ ਲਹਿਰਾਏ
ਮਾਣ ਮੱਤਾ ਮਨ ਮੇਰਾ ਢੋਲੇ ਦੀਆਂ ਲਾਵੇ
ਜੱਗ ਚੰਦਰਾ ਸੜੇ ਤਾਂ ਸੜੀ ਜਾਏ
ਬੂਹੇ ਖੜਾ ਚੰਨ ਮਾਹੀ ਤੱਕ ਤੱਕ ਰੱਜਦੇ ਨਾਂ
ਮੁੱਦਤਾਂ ਦੇ ਨੇਤਰ ਧਿਆਏ
ਦਿਲ ਚ ਧਿਆਕੇ ਸਾਰੇ ਪੀਰ ਤੇ ਪੈਗੰਬਰਾਂ ਨੂੰ
ਕੌਲਿਆਂ ਤੇ ਤੇਲ ਵੀ ਚੁਆਏ
ਘੁੱਟ ਮਾਹੀ ਮੈਂਡੜੇ ਨੂੰ ਗਲ ਨਾਲ ਲਾਇਆ
ਰੋਗ ਬਿਰਹੋ ਦੇ ਸੱਬੜੇ ਮਿਟਾਏ
ਦੋਸਤੋ ਇਸ ਵਕਤ ਨੂ ਬਿਆਨਦੇ ਕੁਝ ਟੱਪੇ ਕਬੂਲ ਕਰਿਓ ......
ਤੇਰਾ ਨਾਂ ਸਾਡੀ ਬੰਦਗੀ ਏ
ਕੌੜੇ ਘੁੱਟ ਵਾਂਗ ਜਿੰਦਗੀ
ਵੇ ਜਿਹੜੀ ਤੇਰੇ ਬਿਨਾ ਲੰਘ੍ਗੀ ਏ
ਖੁਸ਼ੀ ਡੁੱਲਦੀ ਏ ਸਾਵਾ ਚੋ
ਅੱਜ ਮੇਰਾ ਮਾਹੀ ਆਇਆ
ਆਉਂਦੀ ਮਹਿਕ ਹਵਾਵਾਂ ਚੋ
ਮੰਜੇ ਕੋਠੇ ਉੱਤੇ ਡਾਏ ਹੋਏ ਨੇ
ਰੂਪ ਵੇਖ ਮਾਹੀਏ ਦਾ
ਚੰਨ ਤਾਰੇ ਸ਼ਰਮਾਏ ਹੋਏ ਨੇ
.......ਗੁਰਮਿੰਦਰ ਸਿੰਘ
|
|
05 Sep 2012
|
|
|
|
Bahut vadhia Gurminder....tappe ve shaandaar ne..
|
|
05 Sep 2012
|
|
|
|
ਕੂਜੇ ਚ' ਸਮੁੰਦਰ ਬੰਦ ਕਰਤਾ... ਜਿਓੰਦਾ ਰਹਿ ਵੀਰ
|
|
05 Sep 2012
|
|
|
|
ਵਾਹ ਜੀ ਵਾਹ ! ਕਮਾਲ ਦਾ ਲਿਖਿਆ ਹੈ ਵੀਰ | ਹਰ ਸਤਰ ਬੱਸ ਕਮਾਲ ਹੀ ਕਮਾਲ ਹੈ ,,,ਜਿਓੰਦੇ ਵੱਸਦੇ ਰਹੋ ,,,
|
|
05 Sep 2012
|
|
|
|
|
|
|
ਆਹਾ ! ਬ-ਕਮਾਲ ਲਿਖਿਆ ਵੀਰ .....ਹਰ ਗੱਲ , ਅਹਿਸਾਸ,ਜ਼ਜਬਾਤ ਤੇ ਹਾਵ-ਭਾਵ ਨੂੰ ਵਧੀਆ ਸ਼ਬਦਾਂ ਵਿੱਚ ਪਰੋਇਆ ਏ .....ਟੱਪੇ ਤਾਂ ......ਮਾਸ਼ਾ ਅੱਲਾ .......ਜੀਓ
|
|
05 Sep 2012
|
|
|
|
kamaal hi kar ditti veer ji...bahut khoob...sanjha karan layi shukariya...!!!
|
|
05 Sep 2012
|
|
|
|
Zyada kuch nai kehna.. Par Parrh ke BOHAT sohna lagga!
|
|
06 Sep 2012
|
|
|
|
wah veer g... kafi dina baad tuhadi kalam ton kujj padhan nu milia a g..
so nice .. tfs
|
|
07 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|