|
 |
 |
 |
|
|
Home > Communities > Punjabi Poetry > Forum > messages |
|
|
|
|
|
ਉੱਚੀਆਂ ਉਡਾਰੀਆਂ |
ਉੱਚੀਆਂ ਉਡਾਰੀਆਂ ਮੈਂ ਪਰਿੰਦੇ ਮਾਰੀਆਂ, ਮੇਰੇ ਪਰ ਕੱਟ ਸੁੱਟੇ ਯਾਰ ਸੋਹਣੇ ਨਾਲ ਲਾਉਣ ਲਈ ਯਾਰੀਆਂ, ਧਰਤੀ ਤੋਂ ਪੈਰ ਜਦ ਪੁੱਟੇ
ਛੱਡੋ ਉੱਡਿਆ ਤਾਂ ਨਹੀਂ ਭਾਵੇਂ ਜਾ ਰਿਹਾ, ਪਰ ਹਵਾ ਵਿੱਚ ਖਵਾਬਾਂ ਨੂੰ ਉੜਾ ਰਿਹਾ, ਮੇਰੇ ਉੱਤੇ ਵੇਖਣੇ ਤੋਂ ਵੀ ਨੇਂ ਸੜਦੇ ਡਾਹਢਾ ਚੰਦ੍ਰਾ ਇਹ ਜੱਗ ਵੀ ਸਤਾ ਰਿਹਾ ਹੁਣ ਰਹਿੰਦੀ ਖੂੰਦੀ ਜਾਨ ਮੇਰੀ ਕਢ ਲਓ ਅਰਮਾਨ ਕੱਲ੍ਹਾ-ਕੱਲ੍ਹ ਕਰ ਸਾਰੇ ਘੁੱਟੇ
ਕਾਤੋਂ ਕੱਲ੍ਹਾ-ਕੱਲ੍ਹਾ ਕਰ ਤੁਸੀਂ ਪਾੜਿਆ, ਸੁਰਖ ਕਾਗਜਾਂ ਨੇਂ ਕੀ ਸੀ ਵਿਗਾੜਿਆ ਮੇਰੇ ਯਾਰ ਕੋਲੇ ਪਹੁੰਚਣੇ ਤੋਂ ਪਹਿਲਾਂ ਹੀ, ਵਾਰੀ-ਵਾਰੀ ਮੈਥੋਂ ਖੋ ਕੇ ਧੂਹਣੀ ਚਾਹੜਿਆ ਕਰਦੇ ਬਿਆਨ ਮੇਰੀ ਉਮਰ ਸਾਰੀ ਲੰਘ ਗਈ ਪੱਲਾਂ ਚ' ਰਾਖ ਹੋ-ਹੋ ਖੱਤ ਸਾਰੇ ਮੁੱਕੇ
ਇੱਕ ਵਾਰੀ ਤਾਂ ਮੁਕਾਮ ਐਸਾ ਆਉਂਦਾ ਏ ਜਦੋਂ ਲਾਜ਼ਮੀ ਹੀ "ਖੁਦਾ" ਪਰਤਿਉਂਦਾ ਏ ਜੇਹੜਾ ਖੁਸ਼ੀ-ਖੇੜੇਆਂ ਨਾਲ ਏਹਨੂੰ ਝੱਲਜੇ ਓਹਨੂੰ ਮੀਤ ਫੇਰ ਆਪਣਾ ਬਣਾਉਂਦਾ ਏ ਬਣ ਸਿਆਣਾ ਸੰਧੂ, ਪਰਵਾਣ ਤੂੰ ਵੀ ਕਰ ਓਏ ਸੱਚੇ ਆਸ਼ਿਕ਼ ਏਦਾਂ ਸੱਚੇ ਦਰਾਂ ਤੇ ਢੁੱਕੇ
ਉੱਚੀਆਂ ਉਡਾਰੀਆਂ ਮੈਂ ਪਰਿੰਦੇ ਮਾਰੀਆਂ, ਮੇਰੇ ਪਰ ਕੱਟ ਸੁੱਟੇ
|
|
07 Dec 2011
|
|
|
|
very nice majajn jee gd one
|
|
08 Dec 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|