ਹੋਵੇ ਬਾਹਾਂ ਵਿੱਚ ਜਦੋਂ, ਹੁਸਨ ਕੁਆਰਾ ਪੈਰਾਂ ਚ ਜੱਗ ਸਾਰਾ, ਹੁੰਦਾ ਸਹੁੰ ਤੇਰੀ ਨੀ ਮੰਨ ਲੈ ਮੇਰੀ, ਨਿੱਬੜ ਲੂੰ ਆਪੇ ਕੱਲਾ ਮੈਂ ਸਭ ਨਾ, ਜੰਗ ਅਤੇ ਪਿਆਰ ਚ ਨੀ, ਤਬਾਹੀ ਭਾਰੀ ਜਾਇਜ ਹੈ ਸਾਰੀ, ਆਸ਼ਿਕ ਕਰ ਲੈਣ ਦੁਸ਼ਮਣੀ ਰੱਬ ਨਾ, ਭੱਜਦੇ ਮਰਦ ਮੈਦਾਨੋਂ ਨਾ, ਜੀਣ ਬੇਸ਼ਕ ਚਾਰ ਦਿਨ ਘੱਟ, ਅਣਖ ਨਾਲ ਜਿਉਦੇਂ ਕਦੇ ਨਾ ਨਿਉਦੇਂ, ਸ਼ੇਰ ਦੀ ਨਸਲ ਵਿੱਚੋਂ ਜੱਟ ਪੱਕੀਏ, ਅੱਜ ਹੇਠ ਜੰਡੋਰੇ ਦੇ ਲਹੂ ਦੀਆਂ ਨਦੀਆਂ, ਵੇਖ ਲਈ ਵਗੀਆਂ ਮੌਤ ਦਾ ਨਾਂ ਮਿਰਜਾ ਏ ਜੱਟੀਏ,
ਜਦੋਂ ਛੱਡਾਂ ਤੀਰ ਕੁੜੇ, ਝੜਨ ਅੰਗਿਆਰੇ, ਤੋੜ ਦਿਆਂ ਤਾਰੇ, ਵੇਖ ਅੱਗ ਵਰਦੀ, ਖੁਦਾਈ ਡਰਦੀ, ਡੋਲ ਜਾਏ ਅੰਬਰ ਤੇ ਕੰਬ ਜਾਏ ਧਰਤੀ, ਇਸ ਬੱਕੀ ਜੱਟ ਦੀ ਤੋਂ ਫਰਿਸ਼ਤੇ ਡਰਦੇ, ਸਾਹ ਨੀ ਭਰਦੇ, ਹਵਾ ਜਾਊ ਚੀਰ ਜਿਧਰ ਨੂੰ ਕਰਤੀ, ਜੀਹਨੂੰ ਪੂਜਣ ਲੋਕੀਂ ਨੀ ਮੈਥੋਂ ਰੱਬ ਡਰਦਾ, ਤੈਥੋਂ ਕਾਹਦਾ ਪਰਦਾ, ਹੁਕਮ ਮੈਂ ਕਰਦਾ, ਸੂਰਜ ਫਿਰ ਚੜਦਾ, ਪੁੱਛ ਕੇ ਜੱਟ ਤੋਂ ਚੜੇ ਚੰਨ ਜੱਟੀਏ, ਅੱਜ ਹੇਠ ਜੰਡੋਰੇ ਦੇ, ਲਹੂ ਦੀਆਂ ਨਦੀਆਂ, ਵੇਖ ਲਈ ਵਗੀਆਂ, ਮੌਤ ਦਾ ਨਾਂ ਮਿਰਜਾ ਏ ਜੱਟੀਏ,
ਕਿਵੇਂ ਜਰ ਲਾਂ ਜਿਉਦੇਂ ਜੀ, ਮੰਗ ਮੇਰੀ ਵਿਆਹ ਕੇ, ਡੋਲੀ ਵਿੱਚ ਪਾ ਕੇ, ਹੋਰ ਕੋਈ ਲੈ ਜੇ, ਇੱਜਤ ਖੂਹ ਪੈ ਜੇ, ਕਰੇ ਜੱਗ ਟਿੱਚਰਾਂ ਕੋਈ ਨੱਕ ਵੱਡਦੇ, ਖੋਂਹਦੇ ਹੱਕ ਕਿਸੇ ਦਾ ਨਾ, ਭਾਵੇਂ ਇਸ ਜੱਗ ਤੇ ਖੇਡਣ ਪਏ ਅੱਗ ਤੇ, ਹੱਕ ਨੀ ਆਪਣਾ ਸੂਰਮੇ ਛੱਡਦੇ, ਦੋ ਕੰਮਾਂ ਲਈ ਸਿਰ ਜੱਟ ਦਾ ਕਰਨੀ ਸਰਦਾਰੀ ਨਿਬਾਉਣੀ ਯਾਰੀ, ਕਰਕੇ ਰੱਖ ਜੇਰਾ ਧਾੜਵੀ ਕਿਹੜਾ, ਲੈਜੂ ਤੈਨੂੰ ਲੁੱਟ ਕੇ ਹੁਸਨ ਦੀਏ ਹੱਟੀਏ, ਅੱਜ ਹੇਠ ਜੰਡੋਰੇ ਦੇ, ਲਹੂ ਦੀਆਂ ਨਦੀਆਂ, ਵੇਖ ਲਈ ਵਗੀਆਂ, ਮੌਤ ਦਾ ਨਾਂ ਮਿਰਜਾ ਏ ਜੱਟੀਏ,
ਲੱਖ ਵਰਗਾ ਕੱਲਾ ਨੀ, ਦਿਨੇ ਮੁਟਿਆਰੇ ਵਿਖਾਦੂੰ ਤਾਰੇ, ਭਾਜੜਾਂ ਪਾਦੂ ਗੱਭਰੂ ਝਟਕਾਦੂ, ਬੇਰਾਂ ਦੇ ਵਾਂਗੂੰ ਵੇਖੀਂ ਸਿਰ ਝੜਦੇ, ਮੂਹਰੇ ਤੂਫਾਨ ਦੇ ਨੀ, ਕਮਲੀਏ ਝੱਲੀਏ ਸੁਣੀ ਗੱਲ ਬੱਲੀਏ, ਜੋਰ ਨੀ ਚੱਲਦਾ ਪੱਤੇ ਨੀ ਅੜਦੇ, ਅਸੀਂ ਪੁੱਤ ਜੱਟਾਂ ਦੇ ਨੀ, ਕੋਲ ਜੇ ਕਰੀਏ ਕਦੇ ਨਾ ਡਰੀਏ, ਪਿਆਰ ਜੇ ਪਾਈਏ ਤੋੜ ਨਿਭਾਈਏ, ਭਾਂਵੇ ਸਿਰ ਲਹਿ ਜੇ ਪਿਛਾਂਹ ਨਾ ਹਟੀਏ, ਅੱਜ ਹੇਠ ਜੰਡੋਰੇ ਦੇ, ਲਹੂ ਦੀਆਂ ਨਦੀਆਂ ਵੇਖ ਲਈ ਵਗੀਆਂ, ਮੌਤ ਦਾ ਨਾਂ ਮਿਰਜਾ ਏ ਜੱਟੀਏ,
ਪਾਦੂ ਗਾਹ ਗੱਭਰੂਆਂ ਦਾ, ਆਉਦੇ ਜੋ ਗੱਜਦੇ ਵੇਖੀਂ ਸਭ ਭੱਜਦੇ, ਵੈਰੀ ਜੋ ਟੱਕਰੇ ਕਰਦੂ ਸਭ ਡੱਕਰੇ, ਲਾਦੂ ਕੰਡਿਆਰਾ ਲੋਥਾਂ ਦੀਆਂ ਵੰਡੀਆਂ, ਭੋਰ ਦੂ ਦੰਦ ਗੰਡਾਸਿਆਂ ਦੇ, ਮੋੜ ਦੂ ਛਵੀਆਂ, ਸੁਹਾਗਣਾ ਕਰਦੂਂ ਪਲਾਂ ਵਿੱਚ ਰੰਡੀਆਂ, ਮਹਿਲਾਂ ਵਿੱਚ ਵੈਰੀਆਂ ਦੇ, ਕਬੂਤਰ ਗੋਲੇ ਬੋਲਣਗੇ ਟੋਲੇ, ਮਹਿਲਾਂ ਵਿੱਚ ਨੀ ਹੋਜੂ ਗਿੱਠ ਗਿੱਠ ਨੀ, ਉੱਗ ਕੇ ਘਾਹ ਨੀ ਇਸ਼ਕ ਦੀਏ ਪੱਟੀਏ, ਅੱਜ ਹੇਠ ਜੰਡੋਰੇ ਦੇ, ਲਹੂ ਦੀਆਂ ਨਦੀਆਂ ਵੇਖ ਲਈ ਵਗੀਆਂ, ਮੌਤ ਦਾ ਨਾਂ ਮਿਰਜਾ ਏ ਜੱਟੀਏ,
ਲੇਖਕ---ਉਸਤਾਦ ਦੀਪ ਕੰਡਿਆਰਾ ਜੀ
|