|
 |
 |
 |
|
|
Home > Communities > Punjabi Poetry > Forum > messages |
|
|
|
|
|
ਕੋਈ ਮਿੱਟੀ ਦਾ ਪੁਤਲਾ ਬਣਾ, |
ਕੋਈ ਮਿੱਟੀ ਦਾ ਪੁਤਲਾ ਬਣਾ, ਓਹਦੇ ਵਿਚ ਤੂੰ ਜਾਨ ਫੂਕ ਦੇ. ਕੋਈ ਮਿਲਣ ਦਾ ਵਸੀਲਾ ਬਣਾ, ਜਾਂ ਫੇਰ ਮੇਰੇ ਅਰਮਾਨ ਫੂਕ ਦੇ. ਕੋਈ ਇਹੋ ਜਿਹਾ ਸਿਰਹਾਣਾ ਬਣਾ, ਜਿਥੇ ਸਿਰ ਰੱਖ ਸੋਂ ਮੈਂ ਸਕਾਂ. ਕੋਈ ਤਾਂ ਓਹ ਮੋਢਾ ਬਣਾ, ਚਿੱਤ ਕਰੇ ਤਾਂ ਮੈਂ ਰੋ ਵੀ ਸਕਾਂ. ਮੇਰੇ ਹਾਸਿਆਂ ਚ ਤੇਲ ਪਾ ਦੇ ਤੂੰ, ਮੇਰੇ ਗਮਾਂ ਦੇ ਚਿਰਾਗ ਫੂਕ ਦੇ. ਕੋਈ ਚੰਦ ਤਾਰਿਆਂ ਦੀ ਰੋਸ਼ਨੀ ਲਿਆ, ਮੇਰੀ ਮੱਸਿਆ ਦੀ ਰਾਤ ਫੂਕ ਦੇ. ਕੋਈ ਤਾਂ ਓਹ ਬਾਹਵਾਂ ਬਣਾ, ਜੋ ਕਿ ਉਮਰਾਂ ਦੀ ਕੈਦ ਬਣ ਜਾਣ. ਕੋਈ ਦਿਲ ਵਾਲਾ ਰੋਗ ਤੇ ਲਗਾ, ਮਤਾ ਸਾਹ ਹੀ ਮੇਰੇ ਵੈਦ ਬਣ ਜਾਣ. ਮੈਨੂੰ ਦਰਦਾਂ ਤੋਂ ਦੇਦੇ ਤੂੰ ਨਿਜਾਤ, ਮੇਰੇ ਹੋਕਿਆਂ ਦੀ ਲਾਸ਼ ਫੂਕ ਦੇ. ਕੋਈ ਏਹੋ ਜਿਹੀ ਤੱਕਣੀ ਬਣਾ, ਵੇ ਏਸ ਲੋਥ ਵਿਚ ਪ੍ਰਾਣ ਫੂਕ ਦੇ.
|
|
27 Feb 2014
|
|
|
|
very well written ,,,jionde wssde rho,,,
|
|
01 Mar 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|