ਕਦੇ ਲੜਦੇ ਸੀ ਕੰਡੇ, ਸੀਨੇ ਪੈੰਦੀ ਸੀ ਰੜਕ,
ਅੱਜ ਇਸ ਪੱਥਰ ਦਿਲ ਨੂੰ ਨਾ ਕੋਈ ਪੈੰਦਾ ਫਰਕ,
ਚੱਲ ਹੋਰ ਨਈ ਤਾਂ ਆਸ਼ਕਾਂ ਚ ਬਹਿਣ ਜੋਗੇ ਹੋ ਗਏ,
ਕਦੇ ਸਾਡਾ ਵੀ ਕੋਈ ਹੁੰਦਾ ਸੀ, ਅਸੀ ਕਹਿਣ ਜੋਗੇ ਹੋ ਗਏ |
- ਕਰਮਵੀਰ ਕੌਰ
ਬਹਿਣ ਜੋਗੇ ਵੀ ਹੋ ਗਏ ਤੇ ਕਹਿਣ ਜੋਗੇ ਵੀ ਹੋ ਗਏ,
ਇਸ਼ਕ ਦੀ ਦਿੱਤੀਆਂ ਸੱਟਾਂ ਨੂੰ ਅਸੀ ਸਹਿਣ ਜੋਗੇ ਵੀ ਹੋ ਗਏ,
ਤੂੰ ਤਾਂ ਭੋਲੇ ਪੰਛੀਆਂ ਵਾਂਗ ਮਾਰ ਗਈ ਉਡਾਰੀ,
ਕਿੰਝ ਠੀਕ ਕਰੀਏ ਹੁਣ ਇਹ ਦਰਦਾਂ ਵਾਲੀ ਬਿਮਾਰੀ,
ਛੱਡਤੇ ਯਾਰ ਬਨਾਉਣੇ ਇੱਕਲਿਆਂ ਰਹਿਣ ਜੋਗੇ ਹੋ ਗਏ,
ਇੰਨਾ ਦਰਦਾਂ ਦਾ ਤੇਰੇ ਤੋ ਹਿਸਾਬ ਲੈਣ ਜੋਗੇ ਹੋ ਗਏ ||
- ਦੀਪ