ਮੋਮਬੱਤੀ ਦੇ ਧਾਗੇ ਨੇ ਕਿਹਾ ਮੋਮ ਨੂੰ
ਮੇਰੇ ਸੜਨ ਤੇ ਨਾ ਰੋ ਤੂੰ
ਮੇਰੀ ਫਿਤਰਤ ਹੀ ਸੜਨਾ ਹੈ
ਤੇਰੇ ਵਿੱਚ ਬੈਠ ਕੇ ਮਰਨਾ ਹੈ
ਮੈ ਸੜਦਾ ਤੂੰ ਹੰਝੂ ਕਿਉ ਵਹਾਉਂਦੀ
ਆਪਣੇ ਆਪ ਨੂੰ ਕਾਬੂ ਕਿਉ ਨਹੀ ਕਰ ਪਾਉਦੀ
ਹਾਂ ਦੋਵੇ ਇੱਕ ਦੂਜੇ ਬਿਨ ਅਧੂਰੇ
ਬਣਾ ਕਠੋਰ ਆਪਣੇ ਆਪ ਨੂੰ ਕਰੀਏ ਚਾਨਣ ਪੂਰੇ
ਸੋਹਲ ਨਾਂ ਸਮਝੀ ਇਸ ਧਾਗੇ ਦੇ ਹਰੇਕ ਰੋਮ ਨੂੰ
ਮੋਮਬੱਤੀ ਦੇ ਧਾਗੇ ਨੇ ਕਿਹਾ ਮੋਮ ਨੂੰ
ਮੇਰੇ ਸੜਨ ਤੇ ਨਾ ਰੋ ਤੂੰ
ਸਾਹ ਹੋਣ ਖਤਮ ਜਦ ਮੇਰੇ
ਨਾਲੋ ਨਾਲ ਹੁੰਦੇ ਖਤਮ ਸਾਹ ਤੇਰੇ
ਜਿੳਦੇ ਸੀ ਕਦੇ ਇਸ ਦਾ ਨਿਸ਼ਾਨ ਤਾਂ ਛੱਡਿਆ ਕਰ
ਹੌਂਸਲਾ ਥੌੜੇ ਜਿਹੇ ਸੇਕ ਤੇ ਨਾ ਛੱਡਿਆ ਕਰ
ਇਕੱਠਿਆ ਜਿਉਣਾ ਇਕੱਠਿਆ ਮਰਨਾ
ਇਸ ਅੱਗ ਚ ਪੈਣਾ ਦੋਹਾ ਨੂੰ ਸੜਨਾ
ਸਹਿੰਦੇ ਨੇ ਦੋਵੇ ਸਦਾ ਅਰਸ਼ ਅੱਗ ਦੇ ਕ੍ਰੋਧ ਨੂੰ
ਮੋਮਬੱਤੀ ਦੇ ਧਾਗੇ ਨੇ ਕਿਹਾ ਮੋਮ ਨੂੰ
ਮੇਰੇ ਸੜਨ ਤੇ ਨਾ ਰੋ ਤੂੰ