ਉਸਦੀ ਨਜ਼ਰ ਵਿੱਚ,
ਤੋਹਫਾ ਮਹਿਜ਼ ਚੀਜ਼ ਸੀ ,
ਜਿਸ ਦੀ ਮੋੜ ਮੁੜਾਈ ਹੋ ਗਈ ।
ਪਰ ਤੋਹਫੇ ਦੀ ਥਾਂ ਖਾਸ ਹੁੰਦੀ !
ਜਿਵੇਂ :
ਫੁੱਲ ਵਿੱਚ ਮਹਿਕ ਦੀ ,
ਅਰਜ਼ੋਈ ਵਿੱਚ ਸਹਿਕ ਦੀ ,
ਆਵਾਜ਼ ਵਿੱਚ ਸਦਾ ਦੀ ,
ਸਲੀਕੇ ਵਿੱਚ ਅਦਾ ਦੀ ,
ਅੱਖ ਵਿੱਚ ਪਾਣੀ ਦੀ ,
ਰੂਹ ਵਿੱਚ ਹਾਣੀ ਦੀ ।
ਚੰਗਾ ਹੋਇਆ , ਉਸ ਨੂੰ ਚੀਜ਼ ਪਸੰਦ ਨਾ ਆਈ ।
ਨਹੀਂ ਪਤਾ ਨੀ ਕੀ ਹੋਣਾ ਸੀ …..
ਫੁੱਲ ਵਿਚਲੀ ਮਹਿਕ ਦਾ ,
ਅਰਜ਼ੋਈ ਵਿਚਲੀ ਸਹਿਕ ਦਾ ,
ਆਵਾਜ਼ ਵਿਚਲੀ ਸਦਾ ਦਾ ,
ਸਲੀਕੇ ਵਿਚਲੀ ਅਦਾ ਦਾ ,
ਅੱਖ ਵਿਚਲੇ ਪਾਣੀ ਦਾ ,
ਰੂਹ ਵਿਚਲੇ ਹਾਣੀ ਦਾ ।
ਮਾਵੀ .
|