Punjabi Poetry
 View Forum
 Create New Topic
  Home > Communities > Punjabi Poetry > Forum > messages
Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਮਾਂ ਮਤਰੇਈ ਕਰਤੀ

ਮਾਂ ਮਤਰੇਈ ਕਰਤੀ.........
ਢਿਡੋਂ ਜੱਮੇਂ ਧੀਆਂ ਪੁਤਾਂ ਨੇ,
.....ਅੱਜ ਮੈਂ ਮਾਂ ਮਤਰੇਈ ਕਰਤੀ,
ਜਿਨਾਂ ਦਾ ਢਿਡ ਭਰਿਆ ਮੈਂ ਭੁਖੀ ਰਿਹਕੇ,
ਰੋਟੀ ਦੇ ਦੋ ਟੁੱਕਾ ਲਈ,
.....ਅੱਜ ਗਲੀ ਗਲੀ ਮਹੁਥਾਜ ਹਾਂ ਕਰਤੀ|
ਢਿਡੋਂ ਜੱਮੇਂ ਧੀਆਂ ਪੁਤਾਂ ਨੇ 
.....ਅੱਜ ਮੈਂ ਮਾਂ ਮਤਰੇਈ ਕਰਤੀ,
ਰਗੜ ਰਗੜ ਕੇ ਮਥੇ ਦਰ ਤੇ,
ਮਂਗੀਆਂ ਸੀ ਜਿਨਾਂ ਲਈ ਦੁਆਵਾ 
ਅੱਜ ਝੋਲੀ ਮੇਰੀ ਉਨਾਂ ਹੀ
.....ਆ ਦੁਖਾਂ ਪੀੜਾਂ ਨਾਲ ਭਰਤੀ|
ਢਿਡੋਂ ਜੱਮੇਂ ਧੀਆਂ ਪੁਤਾਂ ਨੇ
.....ਅੱਜ ਮੈਂ ਮਾਂ ਮਤਰੇਈ ਕਰਤੀ,
ਦੋਲਤ ਸ਼ੋਹਰਤ ਵਿਚ ਡੁਬ ਗਏ ਸਾਰੇ,
ਮੇਰੀ ਨਾਂ ਕੋਈ ਸੋਚ ਵਿਚਾਰੇ,
ਆਪਣਾ ਆਪ ਗੁਆ ਕੇ ਸੀ ਮੈਂ,
ਜਿੰਦਗੀ ਜਿਨਾਂ ਦੇ ਨਾਂ ਕਰਤੀ|
ਢਿਡੋਂ ਜੱਮੇਂ ਧੀਆਂ ਪੁਤਾਂ ਨੇ
.....ਅੱਜ ਮੈਂ ਮਾਂ ਮਤਰੇਈ ਕਰਤੀ,
ਬੁਢੀ ਮੈਂ ਅਜ ਕਿਧਰ ਜਾਵਾਂ,
ਕਿਸਦਾ ਜਾ ਬੂਹਾ ਖੜਕਾਵਾਂ|
ਮੇਰੇਆਂ ਨੇ ਹੀ ਮੇਰੇ ਘਰ ਦੀ,
ਮੇਰੇ ਲਈ ਬੰਦ ਬੂਹਾ ਬਾਰੀ ਕਰਤੀ|
ਢਿਡੋਂ ਜੱਮੇਂ ਧੀਆਂ ਪੁਤਾਂ ਨੇ
.....ਅੱਜ ਮੈਂ ਮਾਂ ਮਤਰੇਈ ਕਰਤੀ|
"ਦੀਪ" ਦੀ ਕ੍ਲਮ ਨੇ ਮਾਂ ਦਾ ਦੁਖ ਰੋਕੇ,
ਵਰਕੇਆਂ ਦੀ ਹਿਕ ਪੋਲੀ ਕਰਤੀ|
ਢਿਡੋਂ ਜੱਮੇਂ ਧੀਆਂ ਪੁਤਾਂ ਨੇ
.....ਅੱਜ ਮੈਂ ਮਾਂ ਮਤਰੇਈ ਕਰਤੀ|
ਕਿਉਂ...ਅੱਜ ਮੈਂ ਮਾਂ ਮਤਰੇਈ ਕਰਤੀ|.......ਮਨਦੀਪ ਬਰਨਾਲਾ

19 Jun 2015

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written mandeep veer g,.................great,........very nice

12 Jul 2015

Reply