|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| mout |
ਮੌਤ ਮੇਰੀ ਦਾ ਦਿਨ ਹੋਵੇ, ਤੇ ਰਾਖ਼ ਦਾ ਮੈਂ ਇੱਕ ਢੇਰ ਹੋਵਾਂ, ਤੇਰੇ ਰਾਹੀਂ ਪਿਆ ਉਡੀਕਾਂ ਮੈਂ, ਤੇਰੇ ਪੈਰ ਦੀ ਬੱਸ ਇੱਕ ਠੋਕਰ ਨੂੰ..... ਜੋ ਕਹਿਣਾ ਮੈਨੂੰ ਅੱਜ ਹੀ ਕਹਿ ਲੈ, ਦੋ ਘੜੀਆਂ ਆ ਰਲ਼ ਕੇ ਬਹਿ ਲੈ, ਹੁਣ ਹੋਰ ਮੈਂ ਤੈਨੂੰ ਕੀ ਕਹਾਂ? ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ... ਹੋ ਸਕਦੈ ਕੱਲ੍ਹ ਹੋਠਾਂ ਉੱਤੇ, ਚੁੱਪ ਦਾ ਮੋਟਾ ਜੰਦਰਾ ਵੱਜ ਜਾਏ। ਉਮਰ ਦਾ ਪੰਛੀ ਧੋਖਾ ਕਰ ਜਾਏ, ਸੂਖ਼ਮ ਸਾਥ ਦੇਹੀ ਦਾ ਛੱਡ ਜਾਏ। ਇਸ ਪਿੰਜਰ ਦੇ ਧੁਰ ਅੰਦਰ ਤੱਕ, ਚੰਦਰਾ ਰੋਗ ਹਿਜਰ ਦਾ ਲੱਗ ਜਾਏ। ਦਿਲ ਦੇ ਅੰਦਰ ਪਾਰਾ ਭਰ ਜਾਏ, ਧਕ-ਧਕ ਕਰਦਾ ਆਖਿਰ ਖੜ੍ਹ ਜਾਏ। ਸ਼ਾਇਦ ਮੈਨੂੰ ਮੁਕਤੀ ਮਿਲ਼ ਜਾਏ, ਦਰਦ ਮੈਂ ਮੁੜ ਕੇ ਨਾ ਸਹਾਂ। ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ... ਸ਼ਾਇਦ ਬਾਲ ਅੰਞਾਣਾ ਮਨ ਦਾ, ਮੌਤ ਦੀ ਗੋਦੀ ਬਹਿ ਕੇ ਵਿਰ ਜਾਏ। ਹੋ ਸਕਦੈ ਕੱਲ੍ਹ ਤੇਰੀ ਅੱਖ ਚੋਂ, ਹੰਝੂ ਇੱਕ ਮੇਰੇ ਲਈ ਕਿਰ ਜਾਏ। ਮੈਂ ਨਹੀਂ ਚਾਹੁੰਦਾ ਮੌਤ ਮੇਰੀ ਦਾ, ਦੋਸ਼ ਕਦੇ ਵੀ ਤੇਰੇ ਸਿਰ ਜਾਏ। ਨਾਮ ਤੇਰਾ ਮੇਰੇ ਨਾਲ਼ ਜੁੜ ਜਾਏ, ਜੱਗ ਦੀਆਂ ਨਜ਼ਰਾਂ ਦੇ ਵਿੱਚ ਗਿਰ ਜਾਏ। ਮੈਂ ਨਹੀਂ ਚਾਹੁੰਦਾ ਅੰਤਿਮ ਤੋਹਫਾ, ਤੈਨੂੰ ਰੋਸਿਆਂ ਦਾ ਦਵਾਂ। ਮੈਂ ਸ਼ਾਇਦ ਕੱਲ੍ਹ ਤੱਕ ਨਾ ਰਹਾਂ
|
|
29 Sep 2011
|
|
|
|
|
Majajne eh tan kamaal e kiti payi aa jee
bahut khoob aaa lage raho
|
|
29 Sep 2011
|
|
|
|
|
|
| thnx |
thnxxxxxxxxxxxxxxxx tohada sarian da..........
|
|
02 Oct 2011
|
|
|
|
|
Majajan ji, eh tusi likhi hai ???
|
|
02 Oct 2011
|
|
|
|
|
|
|
Manu lagda es Biba da mere wala e Haal aa... Ik-adhi aap likhi hou, baki ta mere wangu Copy hi kitian lagdian.... Chalo jive vi aa Vadia Kavita hai...
|
|
02 Oct 2011
|
|
|
|
|
tahnukilagda je tusi copy karde o tan sare karde ne
|
|
03 Oct 2011
|
|
|
|
|
ਬਹੁਤ ਵਧੀਆ ਜੀ........ ਸ਼ੁਕਰੀਆ....
|
|
04 Oct 2011
|
|
|
|
|
THNX FOR SHARING.... PAR
MAVI G DI GALL DA VI JWAB DIO G... EHDE VICH KUJ LINES COPY KITIAN HOYEEAN NE YA OH VI TUHADI AAP DI LIKHIAN NE....
|
|
04 Oct 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|