ਰੂਹ ਮੇਰੀ ਨੂੰ ਜਿਸਮ 'ਚ ਧੜਕਦਾ ਰਹਿਣ ਦੇਈਂ। ਵੇ ਤੂੰ ਚਾਨਣ ਮੇਰੀ ਬਰੂਹੀ ਵੱਸਦਾ ਰਹਿਣ ਦੇਈਂ। ਮੈਨੂੰ ਅਥਰ ਨਾ ਤੂੰ ਸਮਝ ਢਿੱਲਕ ਪਵਾਂ ਪਲਕੋਂ, ਹਨੇਰੀਆਂ ਦੇ ਵਿੱਚ ਦੀਵਾ ਜਗਦਾ ਰਹਿਣ ਦੇਈਂ। ਤੂੰ ਝੁੱਕਿਆ ਹੈਂ ਜਿਸ ਪੱਥਰ ਤੇ ਉਹ ਭਗਵਾਨ ਬਣੇ, ਜਿਹੜਾ ਪੱਥਰ ਮੇਰੇ ਸੀਨੇ ਧਰਿਆ ਰਹਿਣ ਦੇਈ। ਲਗੇ ਠਹਿਰੀ ਠਹਿਰੀ ਜ਼ਿੰਦਗੀ ਤੇਰੇ ਜਾਣ ਬਾਅਦ, ਝਿੱਜਕ ਦਾ ਇਹ ਦਰਿਆ ਤੂੰ ਵੱਗਦਾ ਰਹਿਣ ਦੇਈਂ। ਮਿ੍ਗਤਿ੍ਸ਼ਨਾ ਮੈਂ ਸੁੱਕੀ ਨਦੀ 'ਚੋਂ ਘੋਗੇ ਚੁਣਦੀ ਰਹੀ ਦਿਨ ਦੇ ਸੁਫ਼ਨਿਆਂ ਵਿੱਚ ਮੈਨੂੰ ਵੱਸਦਾ ਰਹਿਣ ਦੇਈਂ। ਮੈਂ ਨਾਕਰਮਣ ਤੇਰੇ ਕੋਲ ਤਾਂ ਸਿਦਕ ਭੰਡਾਰ ਭਰੇ, ਤੂੰ ਦਰਦ ਹਿਜ਼ਰ ਦਾ ਲਾਇਆ ਮੈਨੂੰ ਸਹਿਣ ਦੇਈਂ।
ਬਹੁਤ ਖੂਬ ਲਿਖਿਆ ,..........Sir g TFS