Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮਰਿਆਦਾ

ਪਤਾ ਨਹੀਂ ਗੁਰੂ ਜੀ
ਤੁਹਾਡੀ ਮੌਜ ਸੀ ਕਿ ਮਜਬੂਰੀ
ਚਾਰ ਸਿੰਘ ਬੁਲਾ ਲੈਂਦੇ
ਗੈਰ ਮਜ਼ਹਬ ਗਨੀ ਨਬੀ ਖਾਨਾਂ ਨੂੰ
ਕਾਹਨੂੰ ਚੁਕਾ ਤੁਰੇ ਮੰਜੀ
ਜਿਸ ਤੇ ਆਪ ਦੀ ਪਾਵਨ ਹਜ਼ੂਰੀ

 

ਪਰ ਤੁਸੀਂ ਤਾਂ ਦਰਬਾਰ ਵਿੱਚ ਵੀ
ਵੰਨ ਸੁਵੱਨੇ ਕਵੀ ਕਵੀਸ਼ਰਾਂ ਨੂੰ
ਚਮਲਾਈ ਰਖਦੇ ਸੀ
ਏਧਰ ਉਧਰ ਦੇ ਗੈਰ ਮਜਹਬਾਂ ਨੂੰ ਵੀ
ਗਾਉਣ ਲਾਈ ਰੱਖਦੇ ਸੀ

 

ਪਰ ਸਾਡੀ ਮਰਿਆਦਾ ਪੱਕੀ
ਬੈਠ ਕੇ ਗੁਰੂ ਦੇ ਕੋਲ
ਗਾਉਣ ਲਈ ਬਾਣੀ ਦੇ ਬੋਲ
ਮਰਦਾਨੇ-ਪੁੱਤਰ ਹੱਥ ਰਬਾਬ ਨਹੀਂ
ਗਾਤਰੇ-ਕਿਰਪਾਨ ਜ਼ਰੂਰੀ

 

ਅਸੀਂ ਰਹਿਤ ਪੱਕੀ ਰੱਖਦੇ
ਰਹਿਤੀ ਹੱਥੋਂ ਹੀ ਛੱਕਦੇ
ਪੂਰਾ ਪਰਹੇਜ਼ ਕਰਦੇ ਹਾਂ
ਪਰ ਤੁਹਾਡੇ ਸਾਹਿਬਜਾਦਿਆਂ ਦਾ ਲਿਹਾਜ਼ ਤੇ ਹੇਜ਼ ਕਰਦੇ ਹਾਂ
ਆਖਦੇ ਹਾਂ ਕਿ ਉਹਨਾਂ ਦੀ ਸਿੱਖੀ
ਵਜੀਦੇ ਦੇ ਦਰਬਾਰ ਵਿੱਚ
ਸਰਹੰਦ ਦੀ ਦੀਵਾਰ ਵਿੱਚ
ਵੀ ਨਹੀਂ ਸੀ ਟੁੱਟੀ
ਪਰ ਸੱਚ ਪੁਛੋ ਉਹ ਸਿੱਖੀ ਤਾਂ
ਠੰਡੇ ਬੁਰਜ ਵਿੱਚ ਹੀ ਮੋਤੀ ਮਹਿਰੇ ਬੇਅਮ੍ਰਿਤੀਏ ਹੱਥੋਂ
ਦੁੱਧ ਪੀਣ ਨਾਲ ਗਈ ਸੀ ਭਿੱਟੀ
ਤੁਹਾਡੇ ਮੂੰਹ ਨੂੰ ਅਜਿਹਾ ਕਹਿਣ ਤੋਂ ਗੁਰੇਜ ਕਰਦੇ ਹਾਂ

 

ਤੁਸੀਂ ਬੜੀ ਘੌਲ ਕੀਤੀ
ਅਸੀਂ ਮਰਿਆਦਾ ਅਨੁਸਾਰ
ਉਚੇਚੀ ਗੌਰ ਕੀਤੀ
ਮਾਤਾ ਗੁਜਰੀ ਦਾ ਨਾਂ ਗੁੱਜਰ ਕੌਰ ਕੀਤਾ
ਮਾਤਾ ਸੁੰਦਰੀ ਸੁੰਦਰ ਕੌਰ ਕੀਤੀ

 

ਗੁੱਸਾ ਨਾ ਕਰਨਾ
ਅਸੀਂ ਵਕਤ ਨੂੰ
ਪੁੱਠਾ ਗੇੜ ਚੜਾਉਣਾ ਹੈ
1699 ਨੂੰ ਧੱਕ ਕੇ
1469 ਤੇ ਪਹੁੰਚਾਉਣਾ ਹੈ
ਮਰਦਾਨੇ, ਰਾਏ ਬੁਲਾਰ, ਬਾਬੇ ਬੁੱਢੇ
ਮੀਆਂ ਮੀਰ, ਭਾਈ ਗੁਰਦਾਸ ਨੂੰ
ਗੁਰੂ ਵਾਲੇ ਬਣਾਉਣਾ ਹੈ

 

ਪਹਿਲਾਂ 24 ਸਾਲਾ ਵਕਫਾ ਮਿਟਾਵਾਂਗੇ
ਮਤੀ ਸਤੀ ਦਾਸ, ਦਿਆਲੇ ਨੂੰ ਸਿੰਘ ਸਜਾਵਾਂਗੇ

 

ਬੁੱਧੂ ਸ਼ਾਹ, ਘਨੱਈਏ, ਟੋਡਰ ਮੱਲ, ਨੂਰੇ ਮਾਹੀ ਦੀ ਵੀ
ਗੱਲ ਸਿਰੇ ਲਾ ਕੇ ਛੱਡਾਂਗੇ
ਭਾਈ ਨੰਦ ਲਾਲ ਸਣੇ 52 ਕਵੀਆਂ ਨੂੰ
ਅੰਮ੍ਰਿਤ ਛਕਾ ਕੇ ਛੱਡਾਂਗੇ

 

ਦੇਖੀਂ, ਪੰਥ ਤੇਰੇ ਦੀਆਂ ਗੂੰਜਾਂ……

 

ਜਸਵੰਤ  ਜ਼ਫ਼ਰ

31 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ ... TFS

31 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਪਰ ਸਾਡੀ ਮਰਿਆਦਾ ਪੱਕੀ
ਬੈਠ ਕੇ ਗੁਰੂ ਦੇ ਕੋਲ
ਗਾਉਣ ਲਈ ਬਾਣੀ ਦੇ ਬੋਲ
ਮਰਦਾਨੇ-ਪੁੱਤਰ ਹੱਥ ਰਬਾਬ ਨਹੀਂ
ਗਾਤਰੇ-ਕਿਰਪਾਨ ਜ਼ਰੂਰੀ

 

ਧਾਰਮਿਕ ਕੱਟੜਤਾ ਤੇ ਅੰਧ-ਵਿਸ਼ਵਾਸ ਦੀਆਂ ਧੱਜੀਆ ਉਧੇੜਦੀਆਂ ਹੋਈਆਂ ਲਾਈਨਾ....


ਪਰ "ਗੁਰੂ ਕੇ ਸਿੱਖ" ਨੀ ਪਰਵਾਹ ਕਰਦੇ ਜੋ ਮਰਜੀ ਕਹੀ ਜਾਵੋ....ਇਹ ਤੇ "ਬਾਹਰ ਧੋਤੀ ਤੂੰਮੜੀ ਅੰਦਰ ਵਿਸ ਨਕੋਰ" ਵਾਂਗ ਹੀ ਰਹਿ ਸਕਦੇ ਨੇ....

31 Dec 2012

ਮਾਵੀ ƸӜƷ •♥•.¸¸.•♥•.
ਮਾਵੀ
Posts: 638
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਜ਼ਫਰ ਸਾਹਬ ਨੇ ਧਾਰਮਿਕ ਕੱਟੜਤਾ ਉੱਤੇ ਬਹੁਤ ਕਰਾਰੀ ਚੋਟ ਕੀਤੀ ਹੈ ।

ਪਹਿਲੀਆਂ ਵਿੱਚ ਬੰਦੇ ਦੀ ਜਾਣ ਪਛਾਣ ਲਈ ਕਦੇ ਵੀ ਧਰਮ ਦਾ ਸਹਾਰਾ ਨਹੀਂ ਲਿਆ ਗਿਆ ਸੀ ਬਲਕਿ ਉਸ ਦੇ ਗੁਣਾ ਅਤੇ ਕਾਬਲੀਅਤ ਹੀ ਉਸ ਦੀ ਅਸਲੀ ਪਛਾਣ ਹੋਇਆ ਕਰਦੀ ਸੀ ਪਰ ਹੁਣ ਗੱਲ ਉਲਟ ਹੋ ਗਈ ਹੈ , ਬੰਦਾ ਧਰਮ ਦਾ ਦਿਖਾਵਾ ਕਰਨ ਵਾਲਾ ਹੋਣਾ ਚਾਹੀਦਾ , ਬੇਸ਼ਕ ਉਸਦੀ ਪਿੱਠ ਤੇ ਜਿੱਡੀ ਮਰਜ਼ੀ ਪਾਪਾਂ ਦੀ ਪੰਡ ਹੋਵੇ ਕਿਸੇ ਨਹੀਂ ਦੇਖਣੀ ।

31 Dec 2012

Reply