ਇਸ ਸਾਲ ਵੀ ਨਵੇਂ ਸਾਲ ਦੇ ........
ਪਹਿਲਾਂ ਵਾਲੇ ਸਪੈਲਿੰਗ ਹੀ ਨੇ .........
ਮੁਰਝਾਏ ਚਿਹਰੇ ਤੇ ਲੜਖੜਾਉਦੀਆਂ ਝੁਰੜੀਆਂ ਨਾਲ .........
ਬੋਲਦੇ ,,,,ਮੁਬਾਰਕਬਾਦ,,,,, ਹੀ ਹਾਂ .......
ਨਫਰਤ ਹੈ ਮੈਨੂੰ .....
ਇਸ ਸ਼ਬਦ ਦੇ ਨਾਲ ..........
ਇਕ ਭੇਡ ਦੇ ਮਗਰ ........
ਸਾਰੀਆਂ ਭੇਡਾਂ ਦੇ ਖੂਹ "ਚ .......
ਛਾਲ ਮਾਰਨ ਵਰਗੀ ਹਾਲਤ ਏ..........
ਕੁਝ ਹੱਥੀਂ ਨਾਂ ਕਰਨਾ.......
ਬਸ ਕਹੀ ਜਾਣਾ ਸਭ ਸ਼ੁਭ ਹੋ ਜਾਵੇ .......
ਤ੍ਰਾਸਦੀ ਹੈ ,.....
ਅਸੀਂ ਸਦਾਂ ਕੁਝ ਪਾਉਣ ਦੀ ਇੱਛਾ ਰੱਖੀ.........
ਅਸੀਂ ਮਨ ਦੀ ਦਹਿਲੀਜ ਤੋਂ ਹੀ ਮੋੜ ਦਿੱਤਾ .......
ਕੁਝ ਕੁਰਬਾਨ ਕਰ ਦੇਣ ਦਾ ਖਿਆਲ ........
ਹਰਵਾਰ,.......
ਜਦੋਂ ਕੁਝ ਕਰਨ ਦੀ ਗੱਲ ਛਿੜਦੀ ਏ ........
ਅਸੀਂ ਜਾਣ ਬੁਝ ਭੁੱਲ ਜਾਂਦੇ ਹਾਂ ........
ਕੀ ਅਸੀਂ ਸਰਬੰਸ ਦਾਨੀਂ ਦੇ ਖਾਨਦਾਨ "ਚੋਂ ਹਾਂ ........
ਭੁੱਲ ਜਾਨੇ ਹਾਂ .........
ਮਾਈ ਭਾਗੋ ,ਸ਼ਿਵਾਜੀ ,ਰਾਨੀ ਲਕਸ਼ਮੀ ਬਾਈ ........
ਤੇ ਕਦੇ ਕਦੇ ਲਾਲਸਾ ਵੱਸ .......
ਬਦਲ ਦਿੰਦੇ ਹਾਂ ਗੀਤਾ ਦੇ ਅਰਥ .........
ਕਿਓਂ ਮੁੱਲ ਤਾਰਨ ਲੱਗੇ ......
ਹਰ ਚੀਜ ਬੇ - ਸੁਆਦੀ ਲੱਗਦੀ ਏ ..........
ਕਿਓਂ ਨਹੀਂ ਉਛਲਦਾ ਸਾਡੇ ਅੰਦਰ .......
ਜ਼ਜਬਿਆਂ ਦਾ ਸਮੁੰਦਰ..........
ਕਿਓਂ ਅਸੀਂ ਕੋਈ ਫੈਂਸਲਾ ਨਹੀਂ ਲੈਂਦੇ ..........
ਕਿਓਂ ਅਸੀਂ ਕਿਸੇ ਸ਼ਹੀਦ ਦੀ ਫੋਟੋ ਵੇਖ ..........
ਉਸਦੇ ਮੁੜ ਆਉਣ ਦੀ ਕਾਮਨਾ ਕਰਦੇ ਹਾਂ ........
ਕਿਓਂ ਸਾਡੀ ਬੁੱਝਦਿਲੀ ਨੂੰ .......
ਇੱਕ ਠੇਕੇ ਤੇ ਹੀ ਵੀਰਤਾ ਮਿਲਦੀ ਏ .........
ਇਤਿਹਾਸ ਗਵਾਹ ਹੈ ..........
ਪਰ ਕਿੰਨਾਂ ਦਾ .......
ਜੇ ਕਹੀਏ.......
ਸਾਡਾ ........
ਤਾਂ ਸੋਚਣ ਵਾਲੀ ਗੱਲ ਏ ........
ਐਨਾਂ ਅਮੀਰ ਤੇ ਵਿਲੱਖਣ ਵੀ ਸੀ .......
ਸਾਡਾ ਬੀਤਿਆ ਵਕਤ .........
ਸੋਚੋ ........
ਜੇ ਬੰਦਾ ਬਹਾਦਰ ਚੱਪਰਚਿੜੀ ਤੱਕ ਨਾਂ ਪਹੁੰਚਦਾ ........
ਬੁੱਢਾ ਜਰਨੈਲ ਦੋ ਟੋਟੇ ਹੋਕੇ ਨਾਂ ਲੜਦਾ ........
ਸੁੱਖਾ ਤੇ ਮਹਿਤਾਬ ਸਿੰਘ ਕਿਸੇ ਦਾ ਸਾਥ ਉਡੀਕਦੇ ........
ਤਾਂ ਤੁਹਾਡੇ ਨਾਮ ਨਾਲ ਲੱਗਾ ..........
" ਸਿੰਘ " ਸ਼ਬਦ ਵੀ ਆਪੱਤੀਜਨਕ ਲੱਗਦਾ .........
ਜੇ ਸਰਾਬਾ , ਉਧਮ ਤੇ ਭਗਤ ਵੀ ..........
ਆਪਣੇ ਵਾਲੀ ਸੋਚ ਰੱਖਦੇ ..........
ਤਾਂ ਸ਼ਾਇਦ ਅੱਜ ਸਾਡੀ ..........
ਰੋਟੀ ਵੀ ਯੂ.ਕੇ. ਦੀ ਮੋਹਰ ਵਾਲੀ ਹੁੰਦੀ ..........
ਸੋਚਣ ਦੀ ਲੋੜ ਹੈ ..........
ਸਾਹਮਣੇ ਪੂਰਾ ਸਾਲ ਹੈ ........
ਮੁਬਾਰਕਬਾਦ ਬਣਾਉਣਾ ਹੈ .........
ਜਾਣ ਸਿਰਫ ਕਹਿਣਾ ਹੀ ਹੈ .......!! ਮੁਬਾਰਕਬਾਦ !!
!!!!!!,,,,ਗੁਰਮਿੰਦਰ ਸਿੰਘ,,,,!!!!!!