|
 |
 |
 |
|
|
Home > Communities > Punjabi Poetry > Forum > messages |
|
|
|
|
|
ਮੁਹੱਬਤ |
(1)
ਮੁਹੱਬਤ ਇਸ ਦੀ ਕੋਈ ਨਾ ਭਾਸ਼ਾ ਨਾ ਪਰਿਭਾਸ਼ਾ ਨਾ ਅਹੁਦਾ ਨਾ ਔਕਾਤ ਨਾ ਉਮਰ ਨਾ ਜ਼ਾਤ ਨਾ ਜਾਗਦੀ ਨਾ ਸੌਂਦੀ ਨਾ ਜਾਂਦੀ ਨਾ ਔਂਦੀ ਨਾ ਸੱਚੀ ਨਾ ਝੂਠੀ ਨਾ ਸੁੱਚੀ ਨਾ ਜੂਠੀ ਹਰ ਹਾਲ ‘ਚ ਅਨੂਠੀ। ਮੁਹੱਬਤ ਨਾ ਪੰੁਨ ਨਾ ਪਾਪ ਨਾ ਵਰ ਨਾ ਸਰਾਪ ਨਾ ਜੋਗ ਨਾ ਜਾਪ ਸਿਰਫ਼ ਆਪਣੇ ਆਪ ‘ਚ ਆਪ। ਮੁਹੱਬਤ ਨਾ ਰੰਗ ਨਾ ਆਕਾਰ ਹਰ ਸਮੇਂ ਸਰਸ਼ਾਰ ਨਾ ਦਿਨ ਨਾ ਰਾਤ ਬਾਤ ‘ਚੋਂ ਕੱਢੇ ਬਾਤ ਨਾ ਰੱਬ ਨਾਲ ਯਾਰੀ ਨਾ ਉਸ ਤੋਂ ਇਨਕਾਰੀ ਨਾ ਕੋਈ ਦੇਸ ਨਾ ਕੋਈ ਵੇਸ ਨਾ ਹੱਦ ਨਾ ਸਰਹੱਦ ਇਸ ਦੀ ਕਾਇਨਾਤ ਸਾਰੀ ਜਾਈਏ ਇਸ ਤੋਂ ਵਾਰੀ।
(2)
ਮੁਹੱਬਤ ਹੁੰਦੀ ਹੈ ਸੌ ਫ਼ੀਸਦੀ ਸਮਰਪਣ ਪੂਰੇ ਦਾ ਪੂਰਾ ਅਰਪਣ ਨਾ ਕੋਈ ਨਾਪ ਨਾ ਤੋਲ ਗੱਲ ਕਰੇ ਚੌਰਸ ਨਾ ਕਰੇ ਗੋਲ। ਠੋਸ, ਨਾ ਕੋਈ ਪੋਲ ਹੋਣ ਨਾ ਇਸ ਵਿੱਚ ਉਹਲੇ ਪੂਰੇ ਦਾ ਪੂਰਾ ਦਿਲ ਖੋਲ੍ਹੇ ਮੁਹੱਬਤ ਨਾ ਸੰਗਦੀ ਮੁਹੱਬਤ ਬਦਲੇ ਮੁਹੱਬਤ ਮੰਗਦੀ।
(3)
ਮੁਹੱਬਤ ਤਰਕ ਨਹੀਂ ਠਰਕ ਨਹੀਂ ਇੱਕ ਰਹੱਸ ਹੈ ਹਿਸਾਬ ਕਿਤਾਬ ਨਹੀਂ ਦੋ ਦੂਣੀ ਚਾਰ ਨਹੀਂ ਨਾ ਦੁਕਾਨਦਾਰੀ ਦਾ ਵਹੀ ਖਾਤਾ ਇੱਕ ਇਹਸਾਸ ਹੈ ਕਵੀ ਦਾ ਸੁਰ ਹੈ ਸ਼ਬਦ ਹੈ, ਅਦਬ ਹੈ ਅੰਬਰ ਦੀ ਕੈਨਵਸ ‘ਤੇ ਡੁੱਲਿ੍ਹਆ ਮਨ ਮਰਜ਼ੀ ਦਾ ਰੰਗ ਹੈ। ਮਨ ਦੀ ਤਰੰਗ ਹੈ।
-ਬੀਬਾ ਬਲਵੰਤ *ਮੋਬਾਈਲ:98552-94356
|
|
09 Jul 2012
|
|
|
|
Awesome 22 ji,kamaal ,att
|
|
09 Jul 2012
|
|
|
|
|
ਬੇਹੱਦ ਖੂਬਸੂਰਤ ਰਚਨਾ ,,,,,ਸਾਂਝੀ ਕਰਨ ਲਈ ਧੰਨਵਾਦ ਬਿੱਟੂ ਜੀ
|
|
09 Jul 2012
|
|
|
|
Thanks for sharing such a wonderful stuff...good one
|
|
09 Jul 2012
|
|
|
|
|
hv no words .....!!
superb sharin !!
alot of thnx bittu g 4 sharin this 1.....dil khush ho gya pard k...!
|
|
09 Jul 2012
|
|
|
|
|
|
ਦਿਲਲਗੀ ਅਤੇ ਮੁਹੱਬਤ ਵਿਚਲੇ ਅੰਤਰ ਨੂੰ ਦਰਸਾਉਂਦੀ ਬਹੁਤ ਹੀ ਖੂਬਸੂਰਤ ਰਚਨਾ ਸਾਂਝੀ ਕੀਤੀ ਹੈ | ਜੀਓ ਬਿੱਟੂ ਬਾਈ ,,,
|
|
09 Jul 2012
|
|
|
|
i call it a real defination of Mohhabat.. tfs g..
|
|
09 Jul 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|