ਪਿਘਲ ਕੇ ਜੋ ਅੱਖ ਚੋਂ ਗਿਰੀ ਉਹ ਸਿਰਫ ਅੱਥਰ ਨਹੀਂ ਸੀ॥
ਜਲਾਉਣ ਦੀ ਤੈਨੂੰ ਜਾਚ ਨਹੀਂ ਵਰਨਾ ਮੈਂ ਪੱਥਰ ਨਹੀਂ ਸੀ॥
ਦਿਲੋਂ ਨਾ ਸਹੀ ਕਦੀ ਮੂੰਹ ਰੱਖਣੀ ਅਗਰ ਤੂੰ ਗੱਲ ਕਰਦੋਂ,
ਮੁਹੱਬਤ ਦੀ ਹਰ ਹਾਲ ਵਿਚ ਕਦੇ ਲੱਥਣੀ ਸੱਥਰ ਨਹੀਂ ਸੀ॥
ਸੱਚ ਹੈ ਅਗਰ ਵਜੂਦ ਤੇਰਾ, ਮੈਂ ਵੀ ਝੂਠ ਨਹੀਂ ਹਾ,
ਤੇਰਾ ਸਫਰ ਲੰਮਾ ਸਹੀ ਮਗਰ, ਮੇਰਾ ਵੀ ਘੱਟ ਨਹੀਂ ਸੀ॥
ਮਰਜ ਮੇਰੀ ਨੂੰ ਪਹਿਚਾਣ ਲੈਦੋਂ, ਇੰਨਾ ਵੀ ਸਹਿਲ ਨਹੀਂ ,
ਮਿਲਣ ਲਈ ਬਿਮਾਰੀ ਦਾ ਬਹਾਨਾ, ਮੇਰੇ ਵਸ ਨਹੀਂ ਸੀ॥
ਖਾਲੀ ਪੈਮਾਨੇ ਵੇਖ ਕੇ ਜੋ ਮਹਿਖਾਨੇ ਚੋਂ ਵਾਪਸ ਮੁੜ ਪਏ,
ਤੁਰ ਪਿਆ ਜੋ ਵਾਪਸੀ ਦੇ ਸਫਰ, ਮਰਨ ਲਈ ਤੱਤਪਰ ਨਹੀਂ ਸੀ॥
ਮੁਜਰਮ ਤੋਂ ਮੈਨੂੰ ਗਰਦਾਨਦੋਂ, ਅਗਰ ਮੁਨਸਿਫ ਇਨਸਾਫ ਕਰਦਾ,
ਚਰਚਾ ਬਹੁਤ ਬਾਹਰ ਹੈ, ਹੋਣਾ ਫੈਸਲਾ ਇੰਨਾ ਝੱਟ ਨਹੀਂ ਸੀ॥
ਪਿਘਲ ਕੇ ਜੋ ਅੱਖ ਚੋਂ ਗਿਰੀ ਉਹ ਸਿਰਫ ਅੱਥਰ ਨਹੀਂ ਸੀ।
ਜਲਾਉਣ ਦੀ ਤੈਨੂੰ ਜਾਚ ਨਹੀਂ ਵਰਨਾ ਮੈਂ ਪੱਥਰ ਨਹੀਂ ਸੀ।
ਦਿਲੋਂ ਨਾ ਸਹੀ ਕਦੀ ਮੂੰਹ ਰੱਖਣੀ ਅਗਰ ਤੂੰ ਗੱਲ ਕਰਦੋਂ,
ਮੁਹੱਬਤ ਏ ਇਲਜ਼ਾਮ ਦਸ ਕਦੇ ਲੱਥਣੀ ਸੱਥਰ ਨਹੀਂ ਸੀ।
ਸੱਚ ਹੈ ਅਗਰ ਵਜੂਦ ਤੇਰਾ,ਤਾਂ ਮੈਂ ਵੀ ਕੋਰਾ ਝੂਠ ਨਹੀਂ ਹਾ,
ਤੇਰਾ ਸਫਰ ਲੰਮਾ ਸਹੀ ਮਗਰ,ਮੇਰਾ ਹੌਸਲਾ ਘੱਟ ਨਹੀਂ ਸੀ।
ਮਰਜ ਮੇਰੀ ਤੂੰ ਪਹਿਚਾਣ ਲੈਦੋਂ, ਇੰਨਾ ਵੀ ਸਹਿਲ ਨਹੀਂ ,
ਮਿਲਣ ਲਈ ਬੀਮਾਰੀ ਦਾ ਬਹਾਨਾ, ਮੇਰੇ ਵਸ ਨਹੀਂ ਸੀ।
ਖਾਲੀ ਪੈਮਾਨੇ ਵੇਖ ਕੇ ਜੋ ਮਹਿਖਾਨੇ ਚੋਂ ਵਾਪਸ ਮੁੜ ਪਏ,
ਤੁਰ ਪਿਆ ਜੋ ਵਾਪਸੀ ਦੇ ਸਫਰ, ਮਰਨ ਲਈ ਤੱਤਪਰ ਨਹੀਂ ਸੀ।
ਮੁਜਰਮ ਤੂੰ ਮੈਨੂੰ ਗਰਦਾਨਦੋਂ, ਅਗਰ ਮੁਨਸਿਫ ਇਨਸਾਫ ਕਰਦਾ,
ਚਰਚਾ ਸਾਰੇ ਸ਼ਹਿਰ ਵਿੱਚ, ਹੋਣਾ ਫੈਸਲਾ ਏਨਾ ਝੱਟ ਨਹੀਂ ਸੀ।
ਗੁਰਮੀਤ ਸਿੰਘ